ਨਵੀਂ ਦਿੱਲੀ, ਲਾਈਫਸਟਾਈਲ ਡੈਸਕ : Pandemic Self Care: ਕੋਰੋਨਾ ਵਾਇਰਸ ਤੋਂ ਬਚਾਅ ਲਈ ਹੱਥਾਂ ਨੂੰ ਕਈ ਵਾਰ ਧੋਣਾ ਅਤੇ ਬਾਹਰ ਜਾਣ 'ਤੇ ਮਾਸਕ ਅਤੇ ਸਰੀਰਕ ਦੂਰੀ ਬਣਾਏ ਰੱਖਣਾ ਲਾਜ਼ਮੀ ਹੈ। ਦੁਨੀਆ ਭਰ 'ਚ ਲੋਕ ਇਸ ਤਰ੍ਹਾਂ ਬਚਾਅ ਕਰ ਰਹੇ ਹਨ। ਪਰ ਇਸਦੇ ਬਾਵਜੂਦ ਰੋਜ਼ਾਨਾ ਇਸ ਜਾਨਲੇਵਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਕਈ ਲੋਕਾਂ ਦੀ ਜਾਨ ਵੀ ਜਾ ਰਹੀ ਹੈ। ਕੋਰੋਨਾ ਵਾਇਰਸ ਦੇ ਲਗਾਤਾਰ ਵੱਧਦੇ ਮਾਮਲੇ ਦੇਖਦੇ-ਦੇਖਦੇ ਲੋਕਾਂ 'ਚ ਬੇਚੈਨੀ, ਤਣਾਅ ਅਤੇ ਡਿਪਰੈਸ਼ਨ ਇਕ ਆਮ ਸਮੱਸਿਆ ਹੋ ਗਈ ਹੈ। ਬੱਚੇ ਸਕੂਲ/ਕਾਲਜ ਦੀ ਥਾਂ ਘਰਾਂ 'ਚ ਹਨ। ਜ਼ਿਆਦਾਤਰ ਆਫਿਸ ਬੰਦ ਹਨ। ਆਪਸ 'ਚ ਮਿਲਜੁੱਲ ਨਹੀਂ ਰਹੇ। ਖਾਣ-ਪੀਣ ਦਾ ਸਾਮਾਨ ਹਰ ਸਮੇਂ ਉਪਲੱਬਧ ਨਹੀਂ ਹੁੰਦਾ। ਇਸ ਮਹਾਮਾਰੀ ਨੇ ਸਾਡੀ ਜ਼ਿੰਦਗੀ ਨੂੰ ਕਈ ਮਾਇਨਿਆਂ 'ਚ ਬਦਲ ਕੇ ਰੱਖ ਦਿੱਤਾ ਹੈ। ਜਾਹਿਰ ਹੈ ਕਿ ਇਸ ਕਾਰਨ ਲੋਕਾਂ 'ਚ ਡਰ, ਘਬਰਾਹਟ, ਦੁੱਖ ਅਤੇ ਤਣਾਅ ਹੈ। ਇਸ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਤੁਸੀਂ ਵੱਧ ਤੋਂ ਵੱਧ ਸਮਾਂ ਘਰ ਹੀ ਰਹੋ, ਆਪਣੇ ਸਰੀਰ ਦੇ ਨਾਲ ਦਿਮਾਗੀ ਸਿਹਤ ਦਾ ਵੀ ਖ਼ਾਸ ਧਿਆਨ ਰੱਖੋ।

ਖ਼ੁਦ ਰੱਖੋ ਆਪਣਾ ਖ਼ਿਆਲ

ਚੰਗੀ ਨੀਂਦ ਲੈਣ ਤੋਂ ਲੈ ਕੇ ਸਹੀ ਖਾਣਾ, ਵਰਕਆਊਟ ਅਤੇ ਐਕਟਿਵ ਰਹਿਣ ਤਕ, ਜ਼ਿਆਦਾ ਸਮਾਂ ਘਰ ਰਹਿਣ ਨਾਲ ਅਸੀਂ ਸਾਰਿਆਂ ਨੂੰ ਆਪਣੇ 'ਤੇ ਧਿਆਨ ਦੇਣ ਦਾ ਸਮਾਂ ਮਿਲ ਗਿਆ ਹੈ। ਸਵੇਰ ਦੇ ਸਮੇਂ ਵਾਕ ਕਰੋ, ਫਿਰ 45 ਮਿੰਟ ਵਰਕਆਊਟ ਕਰੋ, ਉਸਤੋਂ ਬਾਅਦ ਸਿਹਤਮੰਦ ਬਰੇਕਫਾਸਟ ਕਰੋ।

ਸਬਰ ਰੱਖੋ

ਦੁਨੀਆ ਭਰ 'ਚ ਜੋ ਚੱਲ ਰਿਹਾ ਹੈ, ਉਸਨੂੰ ਤੁਸੀਂ ਕੰਟਰੋਲ ਨਹੀਂ ਕਰ ਸਕਦੇ। ਇਸ ਲਈ ਚੰਗਾ ਇਹੀ ਹੈ ਕਿ ਸਬਰ ਰੱਖੋ। ਅੱਜਕੱਲ੍ਹ ਦੇ ਹਾਲਾਤ 'ਚ ਕਿਸੇ ਨੂੰ ਵੀ ਬੇਚੈਨੀ, ਡਰ ਜਾਂ ਘਬਰਾਹਟ ਹੋਣਾ ਆਮ ਗੱਲ ਹੈ। ਮਹਾਮਾਰੀ ਤੋਂ ਬਚਣਾ ਹੈ ਤਾਂ ਦਿਲ ਨੂੰ ਸ਼ਾਂਤ ਰੱਖੋ ਅਤੇ ਸਿਹਤ ਦਾ ਖ਼ਿਆਲ ਰੱਖੋ।

ਇਮਿਊਨਿਟੀ ਬੂਸਟ

ਮਹਾਮਾਰੀ ਨੂੰ ਖ਼ੁਦ ਤੋਂ ਬਚਾਏ ਰੱਖਣ ਲਈ ਸਮਾਜਿਕ ਦੂਰੀ ਅਤੇ ਘਰ 'ਚ ਬੰਦ ਰਹਿਣਾ ਹੀ ਕਾਫੀ ਨਹੀਂ ਹੈ। ਇਸ ਦੇ ਨਾਲ ਸਿਹਤ ਦਾ ਖ਼ਿਆਲ ਰੱਖਣਾ ਵੀ ਜ਼ਰੂਰੀ ਹੈ। ਤੁਲਸੀ, ਮਲੱਠੀ, ਹਲਦੀ, ਅਦਰਕ ਜਿਹੀਆਂ ਔਸ਼ਧੀਆਂ ਦਾ ਕਾੜਾ ਬਣਾ ਕੇ ਪੀਓ। ਇਸ ਨਾਲ ਬਿਮਾਰੀਆਂ ਨਾਲ ਲੜਨ ਦੀ ਤਾਕਤ ਬਣਦੀ ਹੈ।

ਯੋਗ

ਸਰੀਰ, ਦਿਮਾਗ ਅਤੇ ਆਤਮਾ 'ਚ ਸੰਤੁਲਨ ਬਣਾਏ ਰੱਖਣ ਲਈ ਯੋਗ ਦਾ ਸਹਾਰਾ ਲਓ। ਇਸ ਨਾਲ ਨਾ ਸਿਰਫ਼ ਤੁਹਾਡੀ ਸਿਹਤ ਚੰਗੀ ਬਣੇਗੀ, ਬਲਕਿ ਮਾਨਸਿਕ ਅਤੇ ਭਾਵਨਾਤਮਕ ਤੌਰ 'ਤੇ ਵੀ ਤੁਹਾਨੂੰ ਸ਼ਕਤੀ ਮਿਲੇਗੀ।

ਸਾਰਾ ਦਿਨ ਖ਼ਬਰਾਂ ਨਾ ਪੜ੍ਹੋ

ਕੋਰੋਨਾ ਵਾਇਰਸ ਨਾਲ ਜੁੜੀਆਂ ਤਾਜ਼ਾ ਜਾਣਕਾਰੀਆਂ, ਦੇਸ਼ ਦਾ ਹਾਲ, ਲਾਕਡਾਊਨ ਅਤੇ ਅਜਿਹੀਆਂ ਹੀ ਕਈ ਚੀਜ਼ਾਂ ਦੀ ਜਾਣਕਾਰੀ ਲਈ ਖ਼ਬਰਾਂ ਦੇਖਣਾ ਜਾਂ ਪੜ੍ਹਨਾ ਜ਼ਰੂਰੀ ਹੈ, ਪਰ ਦਿਨ ਭਰ ਇਨ੍ਹਾਂ ਖ਼ਬਰਾਂ ਨੂੰ ਨਾ ਦੇਖੋ। ਸੋਸ਼ਲ ਮੀਡੀਆ ਤੋਂ ਵੀ ਦੂਰੀ ਬਣਾ ਕੇ ਰੱਖੋ। ਜ਼ਿਆਦਾ ਖ਼ਬਰਾਂ ਦੇਖਣ ਨਾਲ ਤਣਾਅ ਅਤੇ ਬੇਚੈਨੀ ਹੁੰਦੀ ਹੈ। ਇਸਤੋਂ ਛੁਟਕਾਰਾ ਪਾਉਣ ਲਈ ਪਾਜ਼ੇਟਿਵ ਸੋਚ ਅਪਣਾਓ ਤੇ ਚੰਗਾ ਖਾਓ।

Posted By: Ramanjit Kaur