ਆਸ਼ਾ ਮਹਿਤਾ, ਲੁਧਿਆਣਾ : ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਮੱਦੇਨਜ਼ਰ ਹਰ ਚੀਜ਼ ਨੂੰ ਸਾਫ ਤੇ ਕਿਟਾਣੂਮੁਕਤ ਰੱਖਣ ਲਈ ਲੋਕ ਕੁਝ ਨਾ ਕੁਝ ਪਹਿਲਕਦਮੀ ਕਰ ਰਹੇ ਹਨ। ਖਾਸ ਕਰ ਕੇ ਖਾਦ ਪਦਾਰਥਾਂ ਨੂੰ ਲੈ ਕੇ ਲੋਕ ਜ਼ਿਆਦਾ ਸਰਗਰਮ ਹੋ ਚੁੱਕੇ ਹਨ। ਇੰਡੀਅਨ ਕੌਂਸਲ ਆਫ ਐਗਰੀਕਲਚਰਲ ਰਿਸਰਚ (ਆਈਸੀਏਆਰ) ਤੇ ਸੈਂਟਰਲ ਇੰਸਟੀਚਿਊਟ ਆਫ ਪੋਸਟ ਹਾਰਵੇਸਟ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਿਫੇਟ) ਲੁਧਿਆਣਾ ਵੀ ਇਸਦੇ ਮੱਦੇਨਜ਼ਰ ਨਵੀਂ ਤਕਨੀਕ ਲਿਆ ਰਹੀ ਹੈ। ਸੰਸਥਾਨ ਨੇ ਫਲ ਤੇ ਸਬਜ਼ੀਆਂ ਤੋਂ ਵਾਇਰਸ ਸਾਫ ਕਰਨ ਲਈ 'ਓਜੋਸੀ' ਨਾਮਕ ਵਾਸ਼ਰ ਤਿਆਰ ਕੀਤਾ ਹੈ। ਇਹ ਵਾਸ਼ਰ ਓਜੋਨ ਸਿਧਾਂਤ 'ਤੇ ਆਧਾਰਿਤ ਹੈ।

ਮਸ਼ੀਨ ਤਿਆਰ ਕਰਨ ਵਾਲੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਸਰਕਾਰੀ ਖੇਤਰ 'ਚ ਇਸ ਤਰ੍ਹਾਂ ਦੀ ਮਸ਼ੀਨ ਦਾ ਨਿਰਮਾਣ ਦੇਸ਼ 'ਚ ਪਹਿਲੀ ਵਾਰ ਹੋਇਆ ਹੈ। ਇਸ ਮਸ਼ੀਨ ਨੂੰ ਸਿਫੇਟ ਦੇ ਡਾ. ਆਰਕੇ ਸਿੰਘ ਦੀ ਅਗਵਾਈ 'ਚ ਤਕਨੀਕੀ ਰਿਸਰਚ ਟੀਮ ਡਾ. ਰਣਜੀਤ ਸਿੰਘ, ਡਾ. ਕੇ ਨਰਸਈਆ ਤੇ ਸੂਰਿਯਾ ਨੇ ਤਿੰਨ ਮਹੀਨਿਆਂ ਦੀ ਗੂੜ੍ਹੀ ਖੋਜ ਦੇ ਬਾਅਦ ਤਿਆਰ ਕੀਤਾ ਹੈ।

ਖੋਜਕਰਤਾ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਵਾਸ਼ਰ ਓਜੋਨ ਸਿਧਾਂਤ 'ਤੇ ਆਧਾਰਿਤ ਹੈ ਤੇ ਇਸਤੇਮਾਲ ਕਰਨ 'ਚ ਬਹੁਤ ਆਸਾਨ ਹੈ। ਵਾਸ਼ਰ ਦੇ ਅੰਦਰ ਇਕ ਓਜੋਨ ਜਨਰੇਟਰ ਲੱਗਾ ਹੈ, ਜੋ ਕਿ ਬਿਜਲੀ ਤੋਂ ਸੰਚਾਲਿਤ ਹੁੰਦਾ ਹੈ। ਜਿਵੇਂ ਹੀ ਕੰਪ੍ਰਰੈਸ਼ਰ ਜਨਰੇਟਰ ਨੂੰ ਹਵਾ ਦਿੰਦਾ ਹੈ ਤਾਂ ਓਜੋਨ ਜਨਰੇਟਰ ਆਕਸੀਜਨ ਦੇ ਅਣੂ ਤੋੜ ਦਿੰਦਾ ਹੈ। ਉਪਰੰਤ ਓਜੋਨ ਗੈਸ (ਓ-3) ਨਿਰਮਿਤ ਹੁੰਦੀ ਹੈ। ਇਸ ਓਜੋਨ ਗੈਸ ਨੂੰ ਸਿਲੀਕਾਨ ਪਾਈਪ ਵੱਲੋਂ ਬਰਤਨ 'ਚ ਪਾਣੀ 'ਚ ਮਿਲ ਕੇ ਓਜੋਨ ਵਾਟਰ ਬਣਾ ਦਿੰਦੀ ਹੈ। ਇਸ ਨਾਲ ਫਲ ਤੇ ਸਬਜ਼ੀਆਂ ਦੀ ਪਰਤ 'ਤੇ ਲੱਗੇ ਕਿਟਾਣੂ, ਵਿਸ਼ਾਣੂ ਤੇ ਰਾਸਾਇਣਕ ਤੱਤ ਕਾਰਜਹੀਣ ਹੋ ਜਾਂਦੇ ਹਨ। ਇਸ ਪ੍ਰਤੀਕਿਰਿਆ ਦਾ ਸਮਾਂ 15 ਤੋਂ 20 ਮਿੰਟ ਹੁੰਦੀ ਹੈ। ਫਲ ਤੇ ਸਬਜ਼ੀਆਂ ਨੂੰ ਧੋ ਕੇ ਸੁਕਾਉਣ ਦੇ ਬਾਅਦ ਇਸਤੇਮਾਲ ਲਈ ਸੁਰੱਖਿਤ ਰੱਖਿਆ ਜਾ ਸਕਦਾ ਹੈ।

ਰਣਜੀਤ ਮੁਤਾਬਕ ਓਜੋਸੀ ਨੂੰ ਘਰਾਂ, ਹੋਟਲਾਂ ਤੇ ਛੋਟੇ ਫੂਡ ਪ੍ਰਰੋਸੈਸਿੰਗ ਯੂਨਿਟ 'ਚ ਆਸਾਨੀ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਪ੍ਰਰੋਟੋਟਾਈਪ ਨੂੰ ਤਿਆਰ ਕਰਨ 'ਚ ਲਗਪਗ 3500 ਰੁਪਏ ਦੀ ਲਾਗਤ ਆਈ ਹੈ। ਇਹ ਮਸ਼ੀਨ ਪ੍ਰਰਾਈਵੇਟ ਕੰਪਨੀਆਂ ਵੱਲੋਂ ਨਿਰਮਿਤ ਇਸ ਤਰ੍ਹਾਂ ਦੀਆਂ ਮਸ਼ੀਨਾਂ ਦੀ ਸਪਰਧਾ 'ਚ ਘੱਟ ਲਾਗਤ ਤੇ ਪੂਰਨ ਖਾਧ ਸੁਰੱਖਿਆ ਪ੍ਰਦਾਨ ਕਰਨ 'ਚ ਸਮਰੱਥ ਹੈ। ਹੋਰ ਕੰਪਨੀਆਂ ਦੀ ਮਸ਼ੀਨ ਦੀ ਕੀਮਤ 10 ਹਜ਼ਾਰ ਤੋਂ ਸ਼ੁਰੂ ਹੁੰਦੀ ਹੈ।

ਤਕਨੀਕ ਦੇ ਨਾਲ ਟ੍ਰੇਨਿੰਗ ਵੀ ਦੇਵੇਗਾ ਸਿਫੇਟ

ਡਾ. ਰਣਜੀਤ ਸਿੰਘ ਨੇ ਕਿਹਾ ਕਿ ਸਿਫੇਟ ਦੀ ਇਹ ਤਕਨੀਕ ਆਮ ਲੋਕਾਂ ਲਈ ਬਹੁਤ ਫਾਇਦੇਮੰਦ ਹੈ। ਜੇਕਰ ਕੋਈ ਇਸ ਤਕਨੀਕ ਨੂੰ ਲੈਣਾ ਚਾਹੁੰਦਾ ਹੈ ਤਾਂ ਸਿਫੇਟ 'ਚ ਆ ਕੇ ਸੰਪਰਕ ਕਰੋ। ਤਕਨੀਕ ਦੇ ਨਾਲ-ਨਾਲ ਟ੍ਰੇਨਿੰਗ ਵੀ ਦਿੱਤੀ ਜਾਵੇਗੀ।