ਕਹਿੰਦੇ ਹਨ ਹਨ ਇਕੱਲਾ ਬੱਚਾ ਵਧੇਰੇ ਪਿਆਰ ਕਾਰਨ ਵਿਗੜ ਜਾਂਦੇ ਹਨ। ਇਕ ਨਵੇਂ ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ ਅਜਿਹੇ ਬੱਚਿਆਂ ਦੀ ਸਿਹਤ 'ਤੇ ਵੀ ਇਸ ਦਾ ਅਸਰ ਪੈ ਸਕਦਾ ਹੈ। ਉਨ੍ਹਾਂ ਨੂੰ ਮੋਟਾਪੇ ਦਾ ਸੱਤ ਗੁਣਾ ਵਧੇਰੇ ਖ਼ਤਰਾ ਹੋ ਸਕਦਾ ਹੈ ਕਿਉਂਕਿ ਕਈ ਬੱਚਿਆਂ ਵਾਲੇ ਪਰਿਵਾਰਾਂ ਦਾ ਖਾਣਾ ਪੀਣਾ ਘੱਟ ਪੌਸ਼ਟਿਕ ਦੇਖਿਆ ਗਿਆ ਹੈ।

ਅਮਰੀਕਾ ਦੀ ਓਕਲਾਹੋਮਾ ਯੂਨੀਵਰਸਿਟੀ ਦੇ ਖੋਜਾਰਥੀ ਚੇਲਸੀਆ ਕ੍ਰੈਚ ਨੇ ਕਿਹਾ ਕਿ ਨਿਊਟ੍ਰੀਸ਼ਨ ਪੇਸ਼ੇਵਰਾਂ ਨੂੰ ਛੋਟੇ ਬੱਚਿਆਂ ਵਾਲੇ ਪਰਿਵਾਰਾਂ ਨੂੰ ਖਾਣ-ਪੀਣ ਸਬੰਧੀ ਸਲਾਹ ਦੇਣ ਤੋਂ ਪਹਿਲਾਂ ਪਰਿਵਾਰ ਤੇ ਬੱਚਿਆਂ ਦੇ ਪ੍ਰਭਾਵ 'ਤੇ ਵੀ ਗ਼ੌਰ ਕਰਨਾ ਚਾਹੀਦਾ ਹੈ। ਇਸ ਨਾਲ ਸਿਰਫ਼ ਪੌਸ਼ਟਿਕ ਖਾਣ-ਪੀਣ 'ਚ ਮਦਦ ਮਿਲੇਗੀ ਬਲਕਿ ਅਜਿਹੀ ਆਦਤ ਲਈ ਉਤਸ਼ਾਹਤ ਵੀ ਕੀਤਾ ਜਾ ਸਕੇਗਾ। ਅਧਿਐਨ 'ਚ ਖੋਜਾਰਥੀਆਂ ਨੇ ਇਕਲੌਤੀ ਸੰਤਾਨ ਵਾਲੇ ਪਰਿਵਾਰਾਂ ਦੇ ਮੁਕਾਬਲੇ ਕਈ ਬੱਚਿਆਂ ਵਾਲੇ ਪਰਿਵਾਰਾਂ ਦੀ ਖ਼ੁਰਾਕ ਨੂੰ ਵਧੇਰੇ ਸਿਹਤਮੰਦ ਪਾਇਆ। ਇਕਲੌਤੇ ਬੱਚਿਆਂ ਦੀਆਂ ਮਾਤਾਵਾਂ 'ਚ ਵੀ ਮੋਟਾਪੇ ਦਾ ਵਧੇਰੇ ਖ਼ਤਰਾ ਪਾਇਆ ਗਿਆ।