ਸਿਹਤਮੰਦ ਜ਼ਿੰਦਗੀ ਦੇ ਰਾਜ਼ ਸਾਡੇ ਕੋਲ ਖਾਣ-ਪੀਣ 'ਚ ਲੁਕੇ ਹੁੰਦੇ ਹਨ। ਕਈ ਵਾਰ ਸਧਾਰਨ ਚੀਜ਼ਾਂ ਸਾਡੀ ਸਿਹਤ ਦੀਆਂ ਚੰਗੀਆਂ ਦੋਸਤ ਹੁੰਦੀਆਂ ਹਨ ਪਰ ਸਾਡਾ ਉਨ੍ਹਾਂ ਵੱਲ ਜ਼ਿਆਦਾ ਧਿਆਨ ਨਹੀਂ ਜਾਂਦਾ। ਅਜਿਹਾ ਹੀ ਇਕ ਦੋਸਤ ਹੈ ਕਾਲਾ ਨਮਕ। ਰੋਜ਼ਾਨਾ ਸਵੇਰੇ ਕਾਲੇ ਨਮਕ ਵਾਲਾ ਪਾਣੀ ਪੀਣ ਨਾਲ ਕਈ ਸਰੀਰਕ ਸਮੱਸਿਆਵਾਂ ਦੂਰ ਹੁੰਦੀਆਂ ਹਨ। ਸਭ ਤੋਂ ਵੱਡਾ ਲਾਭ ਇਹ ਹੈ ਕਿ ਰੋਜ਼ਾਨਾ ਸਵੇਰੇ ਇਹ ਪਾਣ ਪੀਣ ਨਾਲ ਤੇਜ਼ੀ ਨਾਲ ਮੋਟਾਪਾ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਵੀ ਇਸ ਪਾਣੀ ਦੇ ਬਹੁਤ ਸਾਰੇ ਲਾਭ ਹਨ।

ਐਂਟੀਬੈਕਟੀਰੀਅਲ ਗੁਣ

ਕਾਲੇ ਨਮਕ ਦੇ ਪਾਣੀ 'ਚ ਲਾਭਦਾਇਕ ਮਿਨਰਲ ਹੋਣ ਕਾਰਨ ਇਹ ਵਧੀਆ ਐਂਟੀਬੈਕਟੀਰੀਅਲ ਦਾ ਕੰਮ ਕਰਦਾ ਹੈ। ਇਹ ਪਾਣੀ ਸਰੀਰ ਨੂੰ ਕਈ ਰੋਗਾਂ ਤੋਂ ਸੁਰੱਖਿਅਤ ਰੱਖਦਾ ਹੈ।

ਮੋਟਾਪਾ

ਕਾਲੇ ਨਮਕ ਦਾ ਪਾਣੀ ਹਾਜ਼ਮਾ ਠੀਕ ਕਰ ਕੇ ਵਾਧੂ ਚਰਬੀ ਘਟਾਉਂਦਾ ਹੈ, ਜਿਸ ਨਾਲ ਮੋਟਾਪਾ ਤੇਜ਼ੀ ਨਾਲ ਘਟਦਾ ਹੈ। ਇਹ ਪਾਣੀ ਪੇਟ ਵਿਚਲੇ ਕੁਦਰਤੀ ਸਾਲਟ, ਹਾਈਡ੍ਰੋਕਲੋਰਿਕ ਐਸਿਡ ਅਤੇ ਪ੍ਰੋਟੀਨ ਨੂੰ ਪਚਾਉਣ ਵਾਲੇ ਐਜ਼ਾਇਮ ਨੂੰ ਸਰਗਰਮ ਕਰ ਕੇ ਹਾਜ਼ਮਾ ਵਧਾਉਂਦਾ ਹੈ।

ਚਮੜੀ

ਕਾਲੇ ਨਮਕ ਦੇ ਪਾਣੀ 'ਚ ਮੌਜੂਦ ਕ੍ਰੋਮੀਅਮ ਅਤੇ ਸਲਫ਼ਰ ਤੱਤ ਚਮੜੀ ਨੂੰ ਸਾਫ਼ ਅਤੇ ਕੋਮਲ ਬਣਾਉਂਦੇ ਹਨ। ਇਸ ਨਾਲ ਫਿਨਸੀਆਂ ਅਤੇ ਦਾਗ਼-ਧੱਬਿਆਂ ਦੀ ਸਮੱਸਿਆ ਦੂਰ ਹੁੰਦੀ ਹੈ।

ਗਲੇ ਦੀ ਖਾਰਿਸ਼

ਨਮਕ ਦੇ ਪਾਣੀ 'ਚ ਮੌਜੂਦ ਮਿਨਰਲ ਗਲੇ ਦੀ ਖਾਰਿਸ਼ ਦੂਰ ਕਰਦੇ ਹਨ। ਇਹ ਮਿਨਰਲ ਸਰੀਰ ਦੇ ਹਾਨੀਕਾਰਕ ਬੈਕਟੀਰੀਆ ਨੂੰ ਮਾਰਨ ਦਾ ਕੰਮ ਵੀ ਕਰਦੇ ਹਨ।

ਨੀਂਦ

ਕਾਲੇ ਨਮਕ ਦੇ ਪਾਣੀ 'ਚ ਮਿਨਰਲ ਕਾਰਟੀਸੋਲ ਅਤੇ ਐਡਰਲਾਈਨ ਵਰਗੇ (ਸਟ੍ਰੈੱਸ ਹਾਰਮੋਨ) ਨੂੰ ਘੱਟ ਕਰਦੇ ਹਨ, ਜਿਸ ਨਾਲ ਨੀਂਦ ਵਧੀਆ ਆਉਂਦੀ ਹੈ।

Posted By: Harjinder Sodhi