Nutmeg Benefits : ਦੰਦਾਂ ਦੇ ਦਰਦ ਸਮੇਤ ਇਨ੍ਹਾਂ ਸਮੱਸਿਆਵਾਂ 'ਚ ਫਾਇਦੇਮੰਦ ਹੈ ਜੈਫਲ ਦਾ ਸੇਵਨ, ਜਾਣੋ ਉਸ ਦੇ ਹੋਰ ਫਾਇਦੇ
Nutmeg Benefits : ਜੈਫਲ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਮੈਂਗਨੀਜ਼, ਕਾਪਰ ਵਰਗੇ ਵਿਟਾਮਿਨ ਪਾਏ ਜਾਂਦੇ ਹਨ। ਇਹ ਸਰੀਰ ਦੀਆਂ ਕਈ ਬਿਮਾਰੀਆਂ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। ਤਾਂ ਆਓ ਜਾਣਦੇ ਹਾਂ ਜੈਫਲ ਦੇ ਅਦਭੁਤ ਫਾਇਦੇ।
Publish Date: Thu, 26 Jan 2023 08:15 AM (IST)
Updated Date: Fri, 27 Jan 2023 02:04 PM (IST)
Nutmeg Benefits : ਹਰ ਭਾਰਤੀ ਰਸੋਈ 'ਚ ਜੈਫਲ ਦੀ ਵਰਤੋਂ ਮਸਾਲੇ ਦੇ ਤੌਰ 'ਤੇ ਕੀਤੀ ਜਾਂਦੀ ਹੈ। ਇਹ ਭੋਜਨ ਨੂੰ ਸੁਆਦੀ ਤੇ ਖੁਸ਼ਬੂਦਾਰ ਬਣਾਉਂਦਾ ਹੈ। ਇਹ ਦਵਾਈਆਂ 'ਚ ਵੀ ਵਰਤਿਆ ਜਾਂਦਾ ਹੈ। ਜੈਫਲ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਮੈਂਗਨੀਜ਼, ਕਾਪਰ ਵਰਗੇ ਵਿਟਾਮਿਨ ਪਾਏ ਜਾਂਦੇ ਹਨ। ਇਹ ਸਰੀਰ ਦੀਆਂ ਕਈ ਬਿਮਾਰੀਆਂ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। ਤਾਂ ਆਓ ਜਾਣਦੇ ਹਾਂ ਜੈਫਲ ਦੇ ਅਦਭੁਤ ਫਾਇਦੇ।
1. ਦੰਦਾਂ ਦੇ ਦਰਦ 'ਚ ਅਸਰਦਾਰ
ਜੈਫਲ 'ਚ ਮੌਜੂਦ ਐਂਟੀਬੈਕਟੀਰੀਅਲ ਗੁਣ ਦੰਦਾਂ ਲਈ ਫਾਇਦੇਮੰਦ ਹੁੰਦੇ ਹਨ। ਇਹ ਦੰਦਾਂ ਦੇ ਦਰਦ ਨੂੰ ਘਟਾਉਣ 'ਚ ਮਦਦ ਕਰਦਾ ਹੈ, ਨਾਲ ਹੀ ਇਹ ਦੰਦਾਂ ਦੇ ਸੜਨ ਨੂੰ ਰੋਕਦਾ ਹੈ।
2. ਸਿਰਦਰਦ ਘਟਾਉਣ 'ਚ ਮਦਦਗਾਰ
ਜੈਫਲ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਸਿਰਦਰਦ ਘਟਾਉਣ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਹ ਜੋੜਾਂ ਦੇ ਦਰਦ ਨੂੰ ਦੂਰ ਕਰਨ 'ਚ ਵੀ ਮਦਦ ਕਰਦਾ ਹੈ।
3. ਪਾਚਨ ਤੰਤਰ ਲਈ ਮਦਦਗਾਰ
ਜੈਫਲ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ। ਇਸ ਵਿੱਚ ਮੌਜੂਦ ਫਾਈਬਰ ਅੰਤੜੀ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਂਦਾ ਹੈ।
4. ਦਿਮਾਗ ਲਈ ਫਾਇਦੇਮੰਦ
ਜੈਫਲ ਦਿਮਾਗ ਦੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਮੌਜੂਦ ਗੁਣ ਦਿਮਾਗ ਦੇ ਵਿਕਾਸ 'ਚ ਮਦਦ ਕਰਦੇ ਹਨ।
5. ਗਲੇ ਲਈ
ਜੈਫਲ ਦਾ ਪਾਊਡਰ ਗਲੇ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਗਲੇ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ। ਇਸ ਦੇ ਲਈ ਕੋਸੇ ਪਾਣੀ 'ਚ ਜੈਫਲ ਦੇ ਪਾਊਡਰ ਨੂੰ ਮਿਲਾ ਕੇ ਗਾਰਗਲ ਕੀਤਾ ਜਾ ਸਕਦਾ ਹੈ।
6. ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਮਦਦਗਾਰ
ਜੈਫਲ 'ਚ ਆਇਰਨ, ਪੋਟਾਸ਼ੀਅਮ, ਮੈਂਗਨੀਜ਼ ਤੇ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ।
7. ਸਾਹ ਦੀ ਬਦਬੂ ਦੂਰ ਕਰੇ
ਜੈਫਲ 'ਚ ਐਂਟੀਸੈਪਟਿਕ ਗੁਣ ਹੁੰਦੇ ਹਨ। ਸਾਹ ਦੀ ਬਦਬੂ ਦੂਰ ਕਰਨ ਲਈ ਜੈਫਲ ਦਾ ਤੇਲ ਕਾਰਗਰ ਮੰਨਿਆ ਜਾਂਦਾ ਹੈ।