ਢਾਕਾ (ਏਜੰਸੀ) : 18 ਨੋਬਲ ਪੁਰਸਕਾਰ ਨਾਲ ਸਨਮਾਨਿਤ ਲੋਕਾਂ ਸਮੇਤ ਦੁਨੀਆ ਭਰ 'ਚ 100 ਤੋਂ ਵੱਧ ਪ੍ਰਮੁੱਖ ਲੋਕਾਂ ਨੇ ਕੌਮਾਂਤਰੀ ਭਾਈਚਾਰੇ ਨੂੰ ਕੋਵਿਡ-19 ਦਾ ਟੀਕਾ ਬਣਾਉਣ ਦੀ ਅਪੀਲ ਕੀਤੀ ਹੈ। ਸਭ ਪਾਸਿਆਂ ਤੋਂ ਜਾਰੀ ਪੱਤਰ 'ਚ ਲੋਕਾਂ ਦੀ ਭਲਾਈ ਲਈ ਟੀਕਾ ਦੁਨੀਆ ਭਰ 'ਚ ਮੁਹਈਆ ਕਰਵਾਉਣ ਦਾ ਸੱਦਾ ਦਿੱਤਾ ਗਿਆ ਹੈ। ਢਾਕਾ ਸਥਿਤ ਯੂਨੁਸ ਸੈਂਟਰ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਸੈਂਟਰ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨੁਸ ਨੇ ਸਥਾਪਿਤ ਕੀਤਾ ਹੈ।

ਇਸ ਮੁਹਿੰਮ 'ਚ ਸਾਬਕਾ ਰਾਸ਼ਟਰਪਤੀ, ਰਾਜਨੇਤਾਵਾਂ ਨਾਲ ਹੀ ਦੁਨੀਆ ਦੇ ਮਸ਼ਹੂਰ ਕਲਾਕਾਰ ਤੇ ਕੌਮਾਂਤਰੀ ਸੰਗਠਨ ਸ਼ਾਮਿਲ ਹਨ। ਇਸ ਸੂਚੀ 'ਚ ਡੈਸਮੰਡ ਟੁਟੂ, ਮਿਖਾਈਲ ਗੋਰਬਾਚੋਵ, ਮਲਾਲਾ ਯੂਸੁਫਜਈ, ਜਾਰਜ ਕਲੂਨੇ, ਥਾਮਸ ਬਾਚ ਤੇ ਐਂਡਿ੍ਆ ਬੋਸੇਲੀ ਵਰਗੀਆਂ ਹਸਤੀਆਂ ਦੇ ਨਾਲ ਹੀ ਕਈ ਲੋਕਾਂ ਦੇ ਨਾਮ ਹਨ।

ਐਤਵਾਰ ਨੂੰ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਅਸੀਂ ਸਰਕਾਰਾਂ, ਫਾਉਂਡੇਸ਼ਨ, ਪਰੁਪਕਾਰੀ ਤੇ ਸਮਾਜਿਕ ਕਾਰੋਬਾਰੀਆਂ ਦੇ ਸਾਹਮਣੇ ਆਉਣ ਤੇ ਦੁਨੀਆ ਭਰ 'ਚ ਟੀਕਾ ਮੁਫ਼ਤ ਪੇਸ਼ ਕਰਨ ਜਾਂ ਵੰਡਣ ਦੀ ਅਪੀਲ ਕਰਦੇ ਹਾਂ। ਹਰ ਥਾਂ ਨਾਜ਼ੁਕ ਲੋਕਾਂ ਦੀ ਸੁਰੱਖਿਆ ਲਈ ਅਸੀਂ ਸਮਾਜਿਕ, ਸਿਆਸੀ ਤੇ ਸਿਹਤ ਸਬੰਧੀ ਉੱਦਮਾਂ ਨੂੰ ਆਪਣੀ ਸਮੂਹਕ ਜਵਾਬਦੇਹੀ ਪ੍ਰਤੀ ਇਕਜੁੱਟ ਹੋਣ ਦਾ ਸੱਦਾ ਦਿੰਦੇ ਹਨ।