ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅਕਸਰ ਤੁਸੀਂ ਲੋਕਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ ਰੋਜ਼ਾਨਾ ਇਕ ਸੇਬ ਖਾਣ ਵਾਲੇ ਵਿਅਕਤੀ ਨੂੰ ਕਦੇ ਡਾਕਟਰ ਦੇ ਕੋਲ ਨਹੀਂ ਜਾਣਾ ਪੈਂਦਾ ਹੈ, ਉਥੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਸੇਬ ਖਾਣ ਵਾਲੇ ਲੋਕ ਕਿਸੀ ਦੂਸਰੇ ਗ੍ਰਹਿ ’ਤੇ ਜੀਵਨ ਬਤੀਤ ਕਰਦੇ ਹਨ। ਇਸ ਬਾਰੇ ਉਨ੍ਹਾਂ ਦਾ ਅਜਿਹਾ ਮੰਨਣਾ ਹੈ ਕਿ ਸੇਬ ਖਾਣ ਵਾਲੇ ਵਿਅਕਤੀ ਕਦੇ ਬਿਮਾਰ ਨਹੀਂ ਪੈਂਦੇ। ਅਜਿਹਾ ਉਦੋਂ ਹੁੰਦਾ ਹੈ ਜਦੋਂ ਕੋਈ ਵਿਅਕਤੀ ਦੂਸਰੇ ਪਲਾਨੇਟ ’ਤੇ ਰਹਿੰਦਾ ਹੈ। ਜਿਥੇ ਉਹ ਹਮੇਸ਼ਾ ਸਿਹਤਮੰਦ ਰਹਿੰਦਾ ਹੈ। ਇਸਤੋਂ ਪਹਿਲਾਂ ਵੀ ਕਈ ਖੋਜਾਂ ’ਚ ਇਹ ਖ਼ੁਲਾਸਾ ਹੋ ਚੁੱਕਾ ਹੈ ਕਿ ਸੇਬ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ। ਇਕ ਖੋਜ ’ਚ ਇਹ ਦੱਸਿਆ ਗਿਆ ਹੈ ਕਿ ਸੇਬ ਖਾਣ ਨਾਲ ਯਾਦ ਸ਼ਕਤੀ ਵੱਧਦੀ ਹੈ। ਇਸ ਖੋਜ ਅਨੁਸਾਰ ਸੇਬ ’ਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਦਿਮਾਗ ਲਈ ਫਾਇਦੇਮੰਦ ਹੁੰਦੇ ਹਨ। ਇਸ ਨਾਲ ਅਲਜ਼ਾਈਮਰ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ।

ਖੋਜ ਦੀ ਮੰਨੀਏ ਤਾਂ ਸੇਬ ’ਚ ਫਾਈਟੋਨਿਊਟ੍ਰੀਐਂਟਸ ਪਾਏ ਜਾਂਦੇ ਹਨ। ਫਾਈਟੋਨਿਊਟ੍ਰੀਐਂਟਸ ਅਜਿਹੇ ਕੁਦਰਤੀ ਤੱਤ ਹੁੰਦੇ ਹਨ, ਜੋ ਸਬਜ਼ੀਆਂ, ਫਲ਼ਾਂ, ਸਾਬਤ ਦਾਲਾਂ ਤੇ ਅਨਾਜਾਂ ’ਚ ਪਾਏ ਜਾਂਦੇ ਹਨ। ਇਹ ਨਿਊਟ੍ਰੀਸ਼ਸ ਦੇ ਨਾਲ ਮਿਲ ਕੇ ਕੰਮ ਕਰਦੇ ਹਨ, ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਨਾਲ ਹੀ ਯਾਦ ਸ਼ਕਤੀ ਨੂੰ ਘੱਟ ਕਰਨ ਵਾਲੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਨ ’ਚ ਸਹਾਇਕ ਹੁੰਦੇ ਹਨ। ਨਾਲ ਹੀ ਇਹ ਨਿਊਟ੍ਰੀਸ਼ਸ ਨੂੰ ਬਣਾਉਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਪ੍ਰਕਿਰਿਆ ਨੂੰ ਨਿਊਰੋਜੇਨੇਸਿਸ ਕਿਹਾ ਜਾਂਦਾ ਹੈ। ਨਿਊਰਾਨਸ ਇਕ ਉਤੇਜਨਿਕ ਸੈੱਲ ਹੈ। ਇਸਦਾ ਕੰਮ ਦਿਮਾਗ ਤੋਂ ਸੂਚਨਾ ਦਾ ਆਦਾਨ-ਪ੍ਰਦਾਨ ਕਰਨਾ ਹੈ। ਨਾਲ ਹੀ ਇਹ ਸਰੀਰ ਦੇ ਸਾਰੇ ਹਿੱਸਿਆਂ ’ਚ ਇਲੈਕਟ੍ਰਾਨਿਕਸ ਸਿਗਨਲਸ ਭੇਜਦੇ ਹਨ। ਸੇਬ ਦੇ ਛਿਲਕੇ ’ਚ quercetin ਅਤੇ ਖਾਣ ਵਾਲੇ ਫਲ਼ ’ਚ dihydroxy benzoic acid (DHBA) ਪਾਏ ਜਾਂਦੇ ਹਨ। ਇਸ ਨਾਲ ਨਿਊਰਾਨਸ ਪੈਦਾ ਹੁੰਦੇ ਹਨ। ਇਹ ਖੋਜ ਚੂਹਿਆਂ ’ਤੇ ਕੀਤੀ ਗਈ ਹੈ ਅਤੇ ਖੋਜ ਸੰਤੋਸ਼ਜਨਕ ਰਹੀ। ਸੇਬ ਦੇ ਸੇਵਨ ਨਾਲ ਚੂਹਿਆਂ ਦੀ ਯਾਦ ਸ਼ਕਤੀ ਵਧੀ ਹੈ। ਇਸਦੇ ਲਈ ਯਾਦ ਸ਼ਕਤੀ ਵਧਾਉਣ ਲਈ ਰੋਜ਼ਾਨਾ ਇਕ ਸੇਬ ਜ਼ਰੂਰ ਖਾਓ।

Posted By: Ramanjit Kaur