v> ਜੇਐੱਨਐੱਨ, ਨਵੀਂ ਦਿੱਲੀ : ਭੋਜਨ 'ਚ ਕਿਸੇ ਵੀ ਇਕ ਖਾਦ ਪਦਾਰਥ ਦੀ ਮਾਤਰਾ ਨੂੰ ਅਚਾਨਕ ਵਧਾ ਕੇ ਜਾ ਉਸਨੂੰ ਘੱਟ ਕਰਨ ਨਾਲ ਕੋਈ ਫਾਇਦਾ ਨਹੀਂ ਹੋਵੇਗਾ। ਭੋਜਨ 'ਚ ਕਿਸੇ ਵੀ ਪ੍ਰਕਾਰ ਦੀਆਂ ਚੀਜ਼ਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਸਿਹਤਮੰਦ ਰਹਿਣ ਦੇ ਨਾਲ ਇੰਮਊਨ ਸਿਸਟਮ ਨੂੰ ਬਿਹਤਰ ਰੱਖਿਆ ਜਾ ਸਕੇ। ਇਸ ਦੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਜੰਕ ਫੂਡ ਦਾ ਪੂਰੀ ਤਰ੍ਹਾਂ ਪ੍ਰਹੇਜ਼ ਕੀਤਾ ਜਾਵੇ। ਲੋਕ ਘਰਾਂ 'ਚ ਹੋਣ ਕਾਰਨ ਚਿਪਸ, ਬਿਸਕੁਟ ਦੇ ਨਾਲ ਭਾਰੀ ਮਾਤਰਾ 'ਚ ਜੰਕ ਫੂਡ ਦਾ ਪ੍ਰਯੋਗ ਕਰ ਰਹੇ ਹਨ ਜੋ ਇੰਮਊਨ ਸਿਸਟਮ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰਦਾ ਹੈ। ਇਸਤੋਂ ਵੀ ਜ਼ਰੂਰੀ ਹੈ ਕਿ ਸਿਗਰਟ ਅਤੇ ਸ਼ਰਾਬ ਨੂੰ ਪੂਰੀ ਤਰ੍ਹਾਂ ਛੱਡ ਦਿੱਤਾ ਜਾਵੇ। ਨਰਾਤੇ ਦੌਰਾਨ ਵਰਤ 'ਚ ਬਿਮਾਰੀਆਂ ਨਾਲ ਲੜ੍ਹਨ ਦੀ ਸ਼ਕਤੀ ਵਧਾਉਣ ਲਈ ਚੰਗੇ ਪੌਸ਼ਟਿਕ ਆਹਾਰ ਖਾਣਾ ਚਾਹੀਦਾ ਹੈ।

Posted By: Rajnish Kaur