ਲਾਈਫਸਟਾਈਲ ਡੈਸਕ, ਨਵੀਂ ਦਿੱਲੀ : Mother's Day 2021 : ਕੱਲ੍ਹ ਮਦਰਸ ਡੇਅ ਹੈ। ਇਹ ਹਰ ਸਾਲ ਮਈ ਮਹੀਨੇ ਦੇ ਦੂਸਰੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸਨੂੰ ਪਹਿਲੀ ਵਾਰ ਸਾਲ 1914 ’ਚ ਮਨਾਇਆ ਗਿਆ ਸੀ। ਇਹ ਦਿਨ ਮਾਤਾਵਾਂ ਨੂੰ ਸਮਰਪਿਤ ਹੁੰਦਾ ਹੈ। ਇਸਦਾ ਮੁੱਖ ਉਦੇਸ਼ ਮਾਂ ਦੀ ਨਿਰਸਵਾਰਥ ਸੇਵਾ ਅਤੇ ਪਿਆਰ ਬਦਲੇ ਉਨ੍ਹਾਂ ਦਾ ਸਨਮਾਨ ਅਤੇ ਧੰਨਵਾਦ ਕਰਨਾ ਹੈ। ਹਾਲਾਂਕਿ, ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦੇ ਚੱਲਦਿਆਂ ਲੋਕ ਆਪਣੇ ਘਰਾਂ ’ਚ ਬੰਦ ਹਨ ਅਤੇ ਘਰ ’ਚ ਹੀ ਮਦਰਸ ਡੇਅ ਸੈਲੀਬ੍ਰੇਟ ਕਰਨਗੇ। ਆਓ ਜਾਣਦੇ ਹਾਂ ਕਿ ਕਿਵੇਂ ਮਦਰਸ ਡੇਅ ਮੌਕੇ ਘਰ ’ਚ ਹੀ ਸਪੈਸ਼ਲ ਡਿਜ਼ਰਟ ਤਿਆਰ ਕਰਕੇ ਤੁਸੀਂ ਆਪਣੀ ਮਦਰ ਨੂੰ ਖੁਸ਼ ਕਰ ਸਕਦੇ ਹਾਂ...

ਬਦਾਮ ਮਲਾਈ ਕੁਲਫੀ

ਇਸਨੂੰ ਦੇਸੀ ਡਿਜ਼ਰਟ ਵੀ ਕਿਹਾ ਜਾਂਦਾ ਹੈ। ਗਰਮੀਆਂ ਦੇ ਦਿਨਾਂ ’ਚ ਬਾਜ਼ਾਰਾਂ ’ਚ ਮਲਾਈ ਕੁਲਫੀ ਮਿਲਦੀ ਹੈ। ਇਸਨੂੰ ਬਣਾਉਣ ਵੀ ਬੇਹੱਦ ਆਸਾਨ ਹੈ। ਇਸ ਡਿਜ਼ਰਟ ਨੂੰ ਆਸਾਨੀ ਨਾਲ ਘਰ ’ਚ ਹੀ ਬਣਾਇਆ ਜਾ ਸਕਦਾ ਹੈ। ਇਸਦੇ ਲਈ ਹੇਠ ਲਿਖੀ ਸਮੱਗਰੀ ਦੀ ਜ਼ਰੂਰਤ ਹੈ।

ਸਮੱਗਰੀ

- ਕੱਟੇ ਬਦਾਮ

- ਦੁੱਧ

- ਮਲਾਈ

- ਕੇਸਰ

- ਪਿਸਤਾ

ਕਿਵੇਂ ਬਣਾਈਏ

ਤੁਸੀਂ ਮੈਂਬਰਾਂ ਅਨੁਸਾਰ ਇਸਦੀ ਮਾਤਰਾ ਘਟਾ ਤੇ ਵਧਾ ਸਕਦੇ ਹੋ। ਇਕ ਬਾਊਲ ’ਚ ਬਦਾਮ, ਦੁੱਧ ਤੇ ਕ੍ਰੀਮ ਨੂੰ ਚੰਗੀ ਤਰ੍ਹਾਂ ਮਿਲਾ ਲਓ। ਹੁਣ ਇਸ ’ਚ ਕੱਚਾ ਦੁੱਧ, ਪਿਸਤਾ ਅਤੇ ਕੇਸਰ ਮਿਲਾਓ। ਇਸਤੋਂ ਬਾਅਦ ਬਟਰ ਪੇਪਰ ਨਾਲ ਇਸਨੂੰ ਢੱਕ ਕੇ ਫਰਿੱਜ ’ਚ ਰੱਖ ਦਿਓ। ਜਦੋਂ ਇਹ ਠੰਢੀ ਹੋ ਜਾਵੇ ਤਾਂ ਆਪਣੀ ਮਾਂ ਸਮੇਤ ਘਰ ਦੇ ਲੋਕਾਂ ਨੂੰ ਸਰਵ ਕਰੋ।

ਚਾਕਲੇਟ ਕਾਜੂ ਕਤਲੀ

ਫੈਸਟਿਵ ਸੀਜ਼ਨ ’ਚ ਚਾਕਲੇਟ ਕਾਜੂ ਕਤਲੀ ਖ਼ੂਬ ਪਸੰਦ ਕੀਤੀ ਜਾਂਦੀ ਹੈ। ਲੋਕ ਗਿਫ਼ਟ ’ਚ ਇਕ ਦੂਸਰੇ ਨੂੰ ਚਾਕਲੇਟ ਕਾਜੂ ਕਤਲੀ ਦੇਣਾ ਪਸੰਦ ਕਰਦੇ ਹਨ। ਮਦਰਸ ਡੇਅ ’ਤੇ ਤੁਸੀਂ ਆਪਣੀ ਮਾਂ ਨੂੰ ਘਰ ’ਚ ਹੀ ਕਾਜੂ ਕਤਲੀ ਬਣਾ ਕੇ ਖਿਲਾ ਸਕਦੇ ਹੋ। ਇਸਨੂੰ ਬਣਾਉਣ ਲਈ ਹੇਠ ਲਿਖੀ ਸਮੱਗਰੀ ਦੀ ਜ਼ਰੂਰਤ ਹੁੰਦੀ ਹੈ।

ਸਮੱਗਰੀ

- 200 ਗ੍ਰਾਮ ਕਾਜੂ

- ਚਾਕਲੇਟ ਸਿਰਪ ਅੱਧਾ

- 2 ਚਮਚ ਮੂੰਗਫਲੀ ਬਟਰ

- 2 ਚਮਚ ਨਾਰੀਅਲ ਪਾਊਡਰ

- ਚੀਨੀ ਜ਼ਰੂਰਤ ਅਨੁਸਾਰ

ਕਿਵੇਂ ਬਣਾਈਏ ਚਾਕਲੇਟ ਕਾਜੂ ਕਤਲੀ

ਸਭ ਤੋਂ ਪਹਿਲਾਂ ਕਾਜੂ ਨੂੰ ਗ੍ਰਾੲੀਂਡ ਕਰਕੇ ਪਾਊਡਰ ਤਿਆਰ ਕਰ ਲਓ। ਹੁਣ ਇਕ ਪੈਨ ’ਚ ਚੀਨੀ ਤੇ ਪਾਣੀ ਨੂੰ ਮੀਡੀਅਮ ਫਲੇਮ ’ਤੇ ਪਕਾਓ। ਜਦੋਂ ਚੀਨੀ ਪੂਰੀ ਤਰ੍ਹਾਂ ਨਾਲ ਪਾਣੀ ’ਚ ਘੁਲ ਜਾਵੇ ਤਾਂ ਗੈਸ ਸਟੋਵ ਨੂੰ ਬੰਦ ਕਰ ਦਿਓ। ਹੁਣ ਇਸਨੂੰ ਠੰਢਾ ਹੋਣ ਦਿਓ। ਇਸਤੋਂ ਬਾਅਦ ਕਾਬੂ ਪਾਊਡਰ ਅਤੇ ਨਾਰੀਅਲ ਪਾਊਡਰ ਨੂੰ ਇਸ ’ਚ ਚੰਗੀ ਤਰ੍ਹਾਂ ਮਿਲਾਓ। ਜਦੋਂ ਮਿਲ ਜਾਵੇ, ਇਸ ਨੂੰ ਇਕ ਪਲੇਟ ’ਚ ਫੈਲਾਅ ਕੇ ਬਟਰ ਪੇਪਰ ਨਾਲ ਢੱਕ ਕੇ ਰੱਖੋ। ਉਥੇ ਹੀ ਹੁਣ ਚਾਕਲੇਟ ਸਿਰਪ ਨੂੰ ਗਰਮੀ ਕਰਕੇ ਇਸ ’ਤੇ ਪਾ ਦਿਓ। ਤੁਹਾਡੀ ਚਾਕਲੇਟ ਕਾਜੂ ਕਤਲੀ ਤਿਆਰ ਹੈ। ਇਸਨੂੰ ਆਪਣੀ ਪਿਆਰੀ ਮਾਂ ਅੱਗੇ ਸਰਵ ਕਰੋ।

Posted By: Ramanjit Kaur