ਮਹਾਮਾਰੀ ਦੇ ਸ਼ੁਰੂਆਤੀ ਦੌਰ ਵਿਚ ਕੀਤੇ ਗਏ ਅਧਿਐਨ ਮੁਤਾਬਕ ਜ਼ਿਆਦਾਤਰ ਲੋਕ ਜਿਹੜੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੁੰਦੇ ਹਨ, ਉਨ੍ਹਾਂ ਵਿਚ ਬਿਮਾਰੀ ਨਾਲ ਜੁੜੇ ਲੱਛਣ ਜ਼ਰੂਰ ਦਿਖਾਈ ਦਿੰਦੇ ਹਨ। ਖ਼ਾਸ ਗੱਲ ਇਹ ਹੈ ਕਿ ਲੱਛਣ ਜਾਂ ਬਿਨਾਂ ਲੱਛਣ ਵਾਲੇ ਮਰੀਜ਼ਾਂ ਦਾ ਅਨੁਪਾਤ ਕੀ ਹੈ, ਇਸ 'ਤੇ ਕੋਈ ਇਕ ਰਾਏ ਨਹੀਂ ਬਣ ਸਕੀ ਹੈ। ਜਨਰਲ ਪੀਐੱਲਓਐੱਸ ਮੈਡੀਸਨ ਵਿਚ ਪ੍ਰਕਾਸ਼ਿਤ ਨਵੀਨਤਮ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਕੋਰੋਨਾ ਦੇ ਬਿਨਾਂ ਲੱਛਣ ਵਾਲੇ ਮਰੀਜ਼ਾਂ ਵਿਚ ਇਨਫੈਕਸ਼ਨ ਦਾ ਇਕ ਬਹੁਤ ਛੋਟਾ ਜਿਹਾ ਹਿੱਸਾ ਮੌਜੂਦ ਹੁੰਦਾ ਹੈ।

ਸਵਿਟਜ਼ਰਲੈਂਡ ਸਥਿਤ ਯੂਨੀਵਰਸਿਟੀ ਆਫ ਬਰਨ ਦੇ ਖੋਜੀਆਂ ਦੇ ਮੁਤਾਬਕ ਕੋਰੋਨਾ ਨਾਲ ਜੁੜੇ ਲੱਛਣ ਕਿਵੇਂ ਫੈਲਦੇ ਹਨ, ਇਸ ਨੂੰ ਹੁਣ ਤਕ ਠੀਕ ਤਰ੍ਹਾਂ ਨਾਲ ਸਮਝਿਆ ਨਹੀਂ ਗਿਆ ਹੈ। ਖੋਜੀਆਂ ਨੇ ਮਾਰਚ ਤੋਂ ਜੂਨ 2020 ਵਿਚਾਲੇ ਕੋਰੋਨਾ ਮਰੀਜ਼ਾਂ ਦੇ ਡਾਟਾਬੇਸ ਦਾ ਇਸਤੇਮਾਲ ਕਰਦੇ ਹੋਏ ਉਨ੍ਹਾਂ ਦੇ ਲੱਛਣਾਂ ਦੀ ਸਮੀਖਿਆ ਕੀਤੀ। ਖੋਜੀਆਂ ਨੇ 6616 ਮਰੀਜ਼ਾਂ ਨਾਲ ਜੁੜੀਆਂ 79 ਰਿਪੋਰਟਾਂ ਦਾ ਅਧਿਐਨ ਕੀਤਾ, ਜਿਸ ਵਿੱਚੋਂ 1287 ਮਰੀਜ਼ਾਂ ਵਿਚ ਕਿਸੇ ਪ੍ਰਕਾਰ ਦੇ ਲੱਛਣ ਨਹੀਂ ਦਿਖਾਈ ਦਿੱਤੇ ਸਨ। ਖੋਜੀਆਂ ਦੇ ਮੁਤਾਬਕ ਜੋ ਵੀ ਵਿਅਕਤੀ ਕੋਰੋਨਾ ਨਾਲ ਇਨਫੈਕਟਿਡ ਹੁੰਦਾ ਹੈ, ਉਸ ਵਿਚ ਮੁੱਢਲੇ ਤੌਰ 'ਤੇ ਕੋਈ ਲੱਛਣ ਦਿਖਾਈ ਨਹੀਂ ਦਿੰਦੇ ਹਨ, ਪਰ ਬਾਅਦ ਵਿਚ ਲਗਪਗ 80 ਫ਼ੀਸਦੀ ਮਰੀਜ਼ਾਂ ਵਿਚ ਲੱਛਣ ਦਿਖਣ ਲੱਗਦੇ ਹਨ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਸ਼ੁਰੂਆਤੀ ਲੱਛਣ ਕੋਰੋਨਾ ਮਹਾਮਾਰੀ ਨੂੰ ਵਧਾਉਣ ਵਿਚ ਸਹਾਇਕ ਹੋ ਸਕਦੇ ਹਨ। ਯੂਨੀਵਰਸਿਟੀ ਆਫ ਬਰਨ ਦੀ ਡਾਇਨਾ ਬੂਈਟਰੈਗੋ-ਗਰਸੀਆ ਨੇ ਕਿਹਾ ਕਿ ਇਸ ਸਮੀਖਿਆ ਦੇ ਸਿੱਟਿਆਂ ਤੋਂ ਇਹ ਪਤਾ ਲੱਗਦਾ ਹੈ ਕਿ ਇਨਫੈਕਸ਼ਨ ਦੇ ਦੌਰਾਨ ਕੋਰੋਨਾ ਦੇ ਜ਼ਿਆਦਾਤਰ ਮਰੀਜ਼ ਬਿਨਾਂ ਲੱਛਣ ਵਾਲੇ ਨਹੀਂ ਹੁੰਦੇ ਹਨ।

-ਪੀਟੀਆਈ

Posted By: Susheel Khanna