ਵਾਸ਼ਿੰਗਟਨ (ਏਐੱਨਆਈ) : ਮੋਟਾਪੇ ਤੇ ਮੈਟਾਬਾਲਿਜ਼ਮ ਸਿੰਡੋ੍ਮ ਤੋਂ ਪੀੜਤ ਲੋਕਾਂ ਲਈ ਕੌਮਾਂਤਰੀ ਮਹਾਮਾਰੀ ਕੋਵਿਡ-19 ਹੋਰ ਭਿਆਨਕ ਰੂਪ ਲੈ ਲੈਂਦੀਆਂ ਹਨ। ਇਕ ਤਾਜ਼ਾ ਖੋਜ 'ਚ ਦੱਸਿਆ ਗਿਆ ਹੈ ਕਿ ਸਰੀਰ 'ਚ ਜ਼ਿਆਦਾ ਚਰਬੀ ਹੋਣ ਦੀ ਸਥਿਤੀ 'ਚ ਕੋਰੋਨਾ ਦਾ ਇਨਫੈਕਸ਼ਨ ਹੋਰ ਵੀ ਜਾਨਲੇਵਾ ਹੋ ਸਕਦਾ ਹੈ।

ਅਮਰੀਕਾ ਦੇ ਸੇਂਟ ਜੂਡ ਗ੍ਰੈਜੂਏਟ ਸਕੂਲ ਆਫ ਬਾਇਓਮੈਡੀਕਲ ਸਾਇੰਸ ਤੇ ਯੂਨੀਵਰਸਿਟੀ ਆਫ ਟੈਨਿਸੀ ਹੈਲਥ ਸਾਇੰਸ ਸੈਂਟਰ ਦੀ ਖੋਜ ਵਾਇਰੋਲਾਜੀ ਜਨਰਲ 'ਚ ਪ੍ਰਕਾਸ਼ਿਤ ਖੋਜ 'ਚ ਦੱਸਿਆ ਗਿਆ ਹੈ ਕਿ ਮੈਟਾਬਾਲਿਜ਼ਮ ਸਿੰਡ੍ਰੋਮ ਇਕ ਅਜਿਹੀ ਸਥਿਤੀ ਹੈ ਜਿਸ 'ਚ ਦਿਲ ਦੇ ਰੋਗ, ਸਟ੍ਰੋਕ ਤੇ ਟਾਈਪ-2 ਡਾਇਬਟੀਜ਼ ਮੈਲੀਅਸ਼ ਦਾ ਖ਼ਤਰਾ ਵੱਧ ਜਾਂਦਾ ਹੈ। ਮੈਟਾਬਾਲਿਜ਼ਮ ਸਿੰਡੋ੍ਮ 'ਚ ਲੀਵਰ ਤੇ ਪੇਟ ਅੰਦਰਲੀ ਚਰਬੀ 'ਚ ਬੇਤਿਹਾਸ਼ਾ ਵਾਧਾ ਹੋ ਜਾਂਦਾ ਹੈ। ਇਹ ਗੱਲ ਉਪਰੋਂ ਪਤਾ ਨਹੀਂ ਲੱਗਦੀ, ਜ਼ਰੂਰੀ ਕਿ ਤੁਸੀਂ ਮੋਟੇ ਲੱਗੇ ਤੇ ਅੰਦਰ ਖ਼ਤਰਨਾਕ ਚਰਬੀ ਵੱਧ ਜਾਂਦੀ ਹੈ। ਇਹ ਖ਼ੂਨ 'ਚ ਘੁਲ ਕੇ ਅਖ਼ੀਰ ਦਿਲ ਤੇ ਦਿਮਾਗ ਦੀਆਂ ਨਾੜੀਆਂ 'ਚ ਜਮ੍ਹਾਂ ਹੋ ਕੇ ਅੜਿੱਕਾ ਬਣਦੀ ਹੈ। ਅਜਿਹੇ ਸ਼ਖਸ ਦੀ ਬਲੱਡ ਸ਼ੂਗਰ ਵੱਧਦੀ ਰਹਿੰਦੀ ਹੈ। ਅਖ਼ੀਰ ਉਸ ਨੂੰ ਡਾਇਬਟੀਜ਼ ਵੀ ਹੋ ਸਕਦੀ ਹੈ। ਇਸ ਨਾਲ ਖ਼ੂਨ ਦੀਆਂ ਨਾੜੀਆਂ 'ਚ ਖੁਦ ਨੂੰ ਤਣਾਅ ਮੁਕਤ ਰੱਖਣ ਦਾ ਗੁਣ ਵੀ ਸਮਾਪਤ ਹੋ ਜਾਂਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਵਧਿਆ ਰਹਿ ਸਕਦਾ ਹੈ। ਖ਼ੂਨ 'ਚ ਖ਼ਰਾਬ ਕਿਸਮ ਦੇ ਕੋਲੈਸਟ੍ਰਾਲ ਵੱਧ ਜਾਂਦੇ ਹਨ। ਇਨ੍ਹਾਂ ਲੱਛਣ ਕਾਰਨ ਸਰੀਰ 'ਚ ਸੋਜ ਤੇ ਜਲਣ ਦੇ ਲੱਛਣ ਵੀ ਵੱਧ ਜਾਂਦੇ ਹਨ। ਪਹਿਲਾਂ ਵੀ ਕਈ ਖੋਜਾਂ 'ਚ ਦੱਸਿਆ ਗਿਆ ਹੈ ਕਿ ਮੋਟਾਪੇ ਕਾਰਨ ਵੀ ਫਲੂ ਦਾ ਇਨਫੈਕਸ਼ਨ ਜ਼ਿਆਦਾ ਤੀਬਰਤਾ ਨਾਲ ਹੁੰਦਾ ਹੈ।

ਤਾਜ਼ਾ ਖੋਜ ਮੁਤਾਬਕ ਪਹਿਲਾਂ ਤੋਂ ਮੈਟਾਬਾਲਿਜ਼ਮ ਸਿੰਡ੍ਰੋਮ ਦੇ ਸ਼ਿਕਾਰ ਲੋਕਾਂ ਨੂੰ ਸਾਹ ਲੈਣ ਦੌਰਾਨ ਵਾਇਰਸ ਆਸਾਨੀ ਨਾਲ ਇਨਫੈਕਟਿਡ ਕਰਦੇ ਹਨ। ਇਨ੍ਹਾਂ 'ਤੇ ਵਾਇਰਸ ਦਾ ਅਸਰ ਵੀ ਜ਼ਿਆਦਾ ਘਾਤਕ ਹੁੰਦਾ ਹੈ। ਮੋਟਾਪੇ ਕਾਰਨ ਫਲੂ ਦਾ ਖ਼ਤਰਾ ਦੁੱਗਣਾ ਹੋ ਜਾਂਦਾ ਹੈ। ਮੋਟਾਪੇ ਕਾਰਨ ਸਾਹ ਲੈਣ 'ਚ ਉਂਝ ਵੀ ਦਿੱਕਤ ਪੇਸ਼ ਆਉਂਦੀ ਹੈ।