ਬਰਲਿਨ (ਆਈਏਐੱਨਐੱਸ) : ਜਰਮਨੀ 'ਚ ਕੀਤੀ ਗਈ ਖੋਜ 'ਚ ਦਾਅਵਾ ਕੀਤਾ ਗਿਆ ਹੈ ਕਿ ਗਰਮ ਪਾਣੀ ਦੇ ਗਰਾਰਿਆਂ 'ਚ ਵੀ ਕੋਵਿਡ-19 ਦੇ ਇਨਫੈਕਸ਼ਨ ਦੇ ਬੇਹੱਦ ਹਲਕੇ ਨਮੂਨੇ ਮਿਲ ਸਕਦੇ ਹਨ। ਭਵਿੱਖ 'ਚ ਵੀ ਇਹ ਇਸ ਮਹਾਮਾਰੀ ਦੀ ਪਛਾਣ ਦਾ ਇਕ ਉਪਯੋਗੀ ਉਪਕਰਨ ਵੀ ਬਣ ਸਕਦਾ ਹੈ। ਜਨਰਲ ਪ੍ਰੋਟੇਮ ਰਿਸਰਚ 'ਚ ਪ੍ਰਕਾਸ਼ਿਤ ਮਾਰਟਿਨ ਲੂਥਰ ਯੂਨੀਵਰਸਿਟੀ ਦੀ ਖੋਜ ਅਨੁਸਾਰ ਜੇ ਕੋਈ ਕੋਵਿਡ-19 ਦੇ ਤੀਬਰ ਇਨਫੈਕਸ਼ਨ ਦਾ ਸ਼ਿਕਾਰ ਹੈ ਤਾਂ ਉਸ ਦਾ ਪਤਾ ਪਾਲੀਮਰਜ਼ ਚੇਨ ਰਿਐਕਸ਼ਨ (ਪੀਸੀਆਰ) ਨਾਲ ਲੱਗ ਜਾਵੇਗਾ। ਪੀਸੀਆਰ ਤਕਨੀਕ ਨਾਲ ਵਾਇਰਸ ਜੀਨੋਮ ਦਾ ਪਤਾ ਚੱਲਦਾ ਹੈ। ਜਦਕਿ ਬਦਲਵੇਂ ਪ੍ਰਰੀਖਣਾਂ 'ਚ ਇਨਫੈਕਸ਼ਨ ਦੇ ਐਂਟੀਬਾਡੀਜ਼ ਦੀ ਪਛਾਣ ਕੀਤੀ ਜਾਂਦੀ ਹੈ। ਐਂਟੀਬਾਡੀਜ਼ ਸਰੀਰ 'ਚ ਇਨਫੈਕਸ਼ਨ ਦੌਰਾਨ ਬਣਦੀ ਹੈ।

Posted By: Susheel Khanna