ਜੇਐੱਨਐੱਨ, ਨਵੀਂ ਦਿੱਲੀ : ਚਮੜੀ ਦੀ ਦੇਖਭਾਲ ਹਰ ਕਿਸੇ ਲਈ ਜ਼ਰੂਰੀ ਹੈ, ਭਾਵੇਂ ਉਹ ਔਰਤਾਂ ਹੋਣ ਜਾਂ ਮਰਦ। ਹਰ ਕਿਸੇ ਨੂੰ ਆਪਣੀ ਚਮੜੀ ਦੀ ਦੇਖਭਾਲ ਲਈ ਆਪਣੇ ਰੁਝੇਵਿਆਂ ਵਿੱਚੋਂ ਕੁਝ ਸਮਾਂ ਕੱਢਣਾ ਚਾਹੀਦਾ ਹੈ। ਜਦੋਂ ਅਸੀਂ ਚਮੜੀ ਦੀ ਦੇਖਭਾਲ ਦੀ ਗੱਲ ਕਰਦੇ ਹਾਂ ਤਾਂ ਔਰਤਾਂ 'ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ। ਹਾਲਾਂਕਿ, ਸਮਾਂ ਤੇਜ਼ੀ ਨਾਲ ਬਦਲ ਰਿਹਾ ਹੈ, ਮਰਦਾਂ ਨੇ ਵੀ ਆਪਣੀ ਚਮੜੀ ਦਾ ਪੂਰਾ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ ਹੈ।

ਹਾਲਾਂਕਿ, ਦਾੜ੍ਹੀ ਰੱਖਣ ਵਾਲੇ ਮਰਦਾਂ ਲਈ ਚਿਹਰੇ ਦੀ ਚਮੜੀ ਦੀ ਦੇਖਭਾਲ ਕਰਨਾ ਮੁਸ਼ਕਲ ਹੋ ਜਾਂਦਾ ਹੈ। ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਦੇ ਹੋ ਤਾਂ ਅਸੀਂ ਤੁਹਾਨੂੰ ਗਰਮੀਆਂ ਦੇ ਮੌਸਮ ਲਈ ਤਿੰਨ ਸਭ ਤੋਂ ਵਧੀਆ ਫੇਸ ਪੈਕ ਬਾਰੇ ਦੱਸ ਰਹੇ ਹਾਂ।

ਮੁਲਤਾਨੀ ਮਿੱਟੀ

ਮੁਲਤਾਨੀ ਮਿੱਟੀ ਨੂੰ ਇੱਕ ਕਟੋਰੀ ਵਿੱਚ ਲਓ ਅਤੇ ਇਸ ਵਿੱਚ ਗੁਲਾਬ ਜਲ ਮਿਲਾਓ। ਇਹ ਸਧਾਰਨ ਫੇਸ ਪੈਕ ਤੁਹਾਡੇ ਚਿਹਰੇ ਨੂੰ ਤਰੋਤਾਜ਼ਾ ਕਰੇਗਾ ਅਤੇ ਇਸ ਨੂੰ ਚਮਕ ਦੇਵੇਗਾ। ਇਸ ਪੇਸਟ ਨੂੰ ਗੱਲ੍ਹਾਂ, ਮੱਥੇ ਅਤੇ ਗਰਦਨ 'ਤੇ ਲਗਾਓ। ਤੁਸੀਂ ਚਾਹੋ ਤਾਂ ਇਸ ਨੂੰ ਦਾੜ੍ਹੀ 'ਤੇ ਵੀ ਲਗਾ ਸਕਦੇ ਹੋ। ਸੁੱਕ ਜਾਣ 'ਤੇ ਇਸ ਨੂੰ ਪਾਣੀ ਨਾਲ ਧੋ ਲਓ।

ਕਾਫੀ ਪੈਕ

ਇਸ ਫੇਸ ਪੈਕ ਲਈ ਦਾਣੇਦਾਰ ਕੌਫੀ ਦੀ ਵਰਤੋਂ ਨਾ ਕਰੋ, ਕਿਉਂਕਿ ਇਹ ਤੁਹਾਡੀ ਦਾੜ੍ਹੀ ਵਿੱਚ ਫਸ ਸਕਦਾ ਹੈ। ਕੌਫੀ ਪਾਊਡਰ ਨੂੰ ਚੰਗੀ ਤਰ੍ਹਾਂ ਪੀਸ ਲਓ ਅਤੇ ਇਸ 'ਚ ਕੋਕੋ ਪਾਊਡਰ ਮਿਲਾਓ। ਥੋੜ੍ਹਾ ਜਿਹਾ ਦੁੱਧ ਪਾਓ ਅਤੇ ਇਸ ਨੂੰ ਹਿਲਾਓ ਅਤੇ ਤੁਹਾਡਾ ਐਂਟੀ-ਆਕਸੀਡੈਂਟ ਨਾਲ ਭਰਪੂਰ ਫੇਸ ਪੈਕ ਤਿਆਰ ਹੈ।

ਨਿੰਬੂ ਤੇ ਸ਼ਹਿਦ ਪੈਕ

ਇੱਕ ਕਟੋਰੀ ਵਿੱਚ ਇੱਕ ਚੱਮਚ ਨਿੰਬੂ ਦਾ ਰਸ ਅਤੇ ਇੱਕ ਚੱਮਚ ਸ਼ਹਿਦ ਮਿਲਾਓ। ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਫਿਰ ਚਮੜੀ 'ਤੇ ਲਗਾਓ। ਇਸ ਨੂੰ ਚਿਹਰੇ 'ਤੇ ਲੱਗਾ ਰਹਿਣ ਦਿਓ ਅਤੇ ਫਿਰ ਪਾਣੀ ਨਾਲ ਧੋ ਲਓ।

- ਇਸ ਤੋਂ ਇਲਾਵਾ, ਦਾੜ੍ਹੀ ਰੱਖਣ ਵਾਲੇ ਮਰਦਾਂ ਲਈ ਇਹ ਟਿਪਸ ਫਾਇਦੇਮੰਦ ਹੋ ਸਕਦੇ ਹਨ:

- ਆਪਣੇ ਚਿਹਰੇ ਨੂੰ ਰੋਜ਼ਾਨਾ ਕਿਸੇ ਚੰਗੇ ਕਲੀਨਜ਼ਰ ਨਾਲ ਧੋਵੋ। ਦਾੜ੍ਹੀ ਨੂੰ ਧੋਣਾ ਵੀ ਨਾ ਭੁੱਲੋ।

- ਇਸ ਤੋਂ ਬਾਅਦ ਚਮੜੀ ਦੇ ਹਿਸਾਬ ਨਾਲ ਚੰਗੇ ਟੋਨਰ ਦੀ ਵਰਤੋਂ ਕਰੋ।

- ਦਾੜ੍ਹੀ ਦੇ ਤੇਲ ਦੀ ਰੋਜ਼ਾਨਾ ਵਰਤੋਂ ਕਰਨਾ ਨਾ ਭੁੱਲੋ।

Posted By: Jaswinder Duhra