ਜੇਐੱਨਐੱਨ, ਨਵੀਂ ਦਿੱਲੀ : Ginger Turmeric Apple Vineger Drink for Knee Pain : ਠੰਢ ਦੇ ਮੌਸਮ 'ਚ ਆਮ ਤੌਰ 'ਤੇ ਹਰ ਕਿਸੇ ਦੇ ਗੋਡੇ ਦਰਦ ਹੋਣ ਲਗਦੇ ਹਨ। ਜੇਕਰ ਕਿਸੇ ਹਾਦਸੇ ਦੀ ਸੱਟ ਹੋਵੇ ਤਾਂ ਇਹ ਠੰਢ 'ਚ ਖਾਸੀ ਪਰੇਸ਼ਾਨ ਕਰਦੀ ਹੈ। ਗੋਡਿਆਂ ਦੇ ਦਰਦ ਦੀ ਸਮੱਸਿਆ 40 ਦੀ ਉਮਰ ਪਾਰ ਕਰ ਚੁੱਕੇ ਲੋਕਾਂ ਨੂੰ ਜ਼ਿਆਦਾ ਸਤਾਉਂਦੀ ਹੈ। ਕਈ ਵਾਰ ਇਹ ਸਮੱਸਿਆ ਨੌਜਵਾਨਾਂ ਨੂੰ ਵੀ ਪਰੇਸ਼ਾਨ ਕਰ ਲਗਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਘਰ 'ਚ ਮਸਾਜ ਆਇਲ ਬਣਾ ਕੇ ਆਸਾਨੀ ਨਾਲ ਇਹ ਦਰਦ ਦੂਰ ਕਰ ਸਕਦੇ ਹਨ।

ਮਸਾਜ ਆਇਲ ਦੂਰ ਕਰੇਗਾ ਦਰਦ

ਗੋਡਿਆਂ ਦਾ ਦਰਦ ਦੂਰ ਕਰਨ ਲਈ ਮਸਾਜ ਸਭ ਤੋਂ ਉੱਤਮ ਤਰੀਕਾ ਮੰਨਿਆ ਜਾਂਦਾ ਹੈ। ਕਈ ਖੋਜਾਂ 'ਚ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਹੱਡੀਆਂ ਤੇ ਮਾਸਪੇਸ਼ੀਆਂ 'ਚ ਦਰਦ ਨੂੰ ਬਿਨਾਂ ਦਵਾਈ ਦੇ ਦੂਰ ਕਰਨ 'ਚ ਮਸਾਜ ਸਭ ਤੋਂ ਜਲਦੀ ਕੰਮ ਕਰਦੀ ਹੈ। ਸਟੱਡੀਜ਼ 'ਚ ਇਹ ਖ਼ੁਲਾਸਾ ਹੋਇਆ ਹੈ ਕਿ ਅਦਰਕ ਤੇ ਸੰਤਰੇ 'ਚੋਂ ਕੱਢੇ ਗਏ ਤਾਲ ਯਾਨੀ ਰਸ ਨਾਲ ਦਰਦ ਵਾਲੇ ਸਥਾਨ 'ਤੇ ਮਸਾਜ ਕਰਨ ਨਾਲ ਅਰਾਮ ਮਿਲਦਾ ਹੈ। ਇਸ ਤੇਲ ਦੀ ਮਸਾਜ ਨਾਲ ਦਰਦ ਵਾਲੇ ਹਿੱਸੇ ਦੀ ਜਕੜਨ ਖ਼ਤਮ ਹੁੰਦੀ ਹੈ ਜਿਸ ਨਾਲ ਉਹ ਹਿੱਸਾ ਫਲੈਕਸੀਬਲ ਬਣਦਾ ਹੈ ਤੇ ਦਰਦਾਂ ਨੂੰ ਅਰਾਮ ਮਿਲਦਾ ਹੈ।

ਹੀਟ ਐਂਡ ਕੋਲਡ ਥੈਰੇਪੀ ਨਾਲ ਚੁਟਕੀਆਂ 'ਚ ਆਰਾਮ

ਹੀਟ ਥੈਰੇਪੀ ਨਾਲ ਗੋਡਿਆਂ ਦੇ ਦਰਦ ਤੋਂ ਆਰਾਮ ਮਿਲ ਸਕਦਾ ਹੈ। ਕਈ ਖੋਜਾਂ 'ਚ ਇਹ ਗੱਲ ਮੰਨੀ ਜਾ ਚੁੱਕੀ ਹੈ ਕਿ ਗੋਡਿਆਂ ਜਾਂ ਫਿਰ ਹੱਡੀਆਂ 'ਚ ਕਿਤੇ ਵੀ ਹੋਣ ਵਾਲੇ ਦਰਦ ਤੋਂ ਛੁਟਕਾਰਾ ਪਾਉਣ 'ਚ ਹੀਟ ਥੈਰੇਪੀ ਬੇਹੱਦ ਕਾਰਗਰ ਸਾਬਿਤ ਹੁੰਦੀ ਹੈ। ਹਾਲਾਂਕਿ, ਗੋਡਿਆਂ ਦੇ ਦਰਦ ਨੂੰ ਛੇਤੀ ਖ਼ਤਮ ਕਰਨ ਲਈ ਤੁਹਾਨੂੰ ਹੀਟ ਥੈਰੇਪੀ ਦੇ ਨਾਲ ਕੋਲਡ ਦਾ ਇਸਤੇਮਾਲ ਵੀ ਕਰਨਾ ਪਵੇਗਾ। ਗਰਮ ਤੇ ਠੰਢਾ ਦਰਦ ਦੂਰ ਕਰਨ 'ਚ ਸਹਾਇਕ ਹੁੰਦੇ ਹਨ। ਹਾਲਾਂਕਿ ਇਹ ਪ੍ਰਕਿਰਿਆ ਸੋਜ਼ਿਸ਼ ਹੋਣ 'ਤੇ ਨਹੀਂ ਅਪਣਾਉਣੀ ਚਾਹੀਦੀ। ਕੋਲਡ ਐਂਡ ਹੀਟ ਥੈਰੇਪੀ ਕੰਬੀਨੇਸ਼ਨ ਦਾ ਇਸਤੇਮਾਲ ਜ਼ਿਆਦਾਤਰ ਸਪੋਰਟਸ ਇੰਜਰੀਜ਼ ਤੇ ਕ੍ਰਿਟੀਕਲ ਸਿਚੁਏਸ਼ਨ ਨੂੰ ਹੈਂਡਲ ਕਰਨ ਲਈ ਕੀਤਾ ਜਾਂਦਾ ਹੈ।

ਐੱਪਲ ਵਿਨੇਗਰ ਡ੍ਰਿੰਕ ਫਾਇਦੇਮੰਦ

ਕਈ ਖੋਜਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਸੇਬ ਦੇ ਸਿਰਕੇ ਦੀ ਮਸਾਜ ਕਰਨ ਨਾਲ ਵੀ ਗੋਡਿਆਂ ਦੇ ਦਰਦ ਤੋਂ ਆਰਾਮ ਮਿਲਦਾ ਹੈ। ਖੋਜ 'ਚ ਦੱਸਿਆ ਗਿਆ ਹੈ ਕਿ ਐੱਪਲ ਵਿਨੇਗਰ ਜ਼ਰੀਏ ਅਰਥਰਾਇਟਸ ਵਰਗੇ ਕ੍ਰੋਨਿਕ ਪੇਨ ਨੂੰ ਆਸਾਨੀ ਨਾਲ ਖ਼ਤਮ ਕੀਤਾ ਜਾ ਸਕਦਾ ਹੈ। ਇਹ ਵਿਨੇਗਰ ਜੋੜਾਂ 'ਚ ਮੌਜੂਦ ਲਿਊਬ੍ਰੀਕੇਸ਼ਨ ਯਾਨੀ ਚਿਕਨਾਈ ਨੂੰ ਰਿਸਟੋਰ ਕਰਦਾ ਹੈ ਜਿਸ ਨਾਲ ਦਰਦ ਦੂਰ ਹੋਣ 'ਚ ਘੱਟ ਸਮਾਂ ਲਗਦਾ ਹੈ। ਇਕ ਕੱਪ ਐੱਪਲ ਵਿਨੇਗਰ ਨੂੰ ਇਕ ਗਿਲਾਸ ਪਾਣੀ 'ਚ ਮਿਲਾ ਕੇ ਪੀਣ ਨਾਲ ਜੋੜਾਂ ਦੇ ਦਰਦ ਤੋਂ ਕਾਫ਼ੀ ਆਰਾਮ ਮਿਲਦਾ ਹੈ।

ਹਲਦੀ ਤੇ ਅਦਰਕ ਜਾਦੂਈ ਦਵਾਈ

ਹਲਦੀ ਤੇ ਅਦਰਕ ਨੂੰ ਦਰਦ ਭਜਾਉਣ ਵਾਲੀਆਂ ਘਰ 'ਚ ਮੌਜੂਦ ਸਭ ਤੋਂ ਵਧੀਆਂ ਵਸਤਾਂ ਮੰਨਿਆ ਗਿਆ ਹੈ। ਇਸ ਵਿਚ ਦਰਦ ਨਿਵਾਰਕ ਤੱਤ ਵੱਡੀ ਮਾਤਰਾ 'ਚ ਮੌਜੂਦ ਹੁੰਦੇ ਹਨ ਜੋ ਜੋੜਾਂ ਦੇ ਦਰਦ ਨੂੰ ਖ਼ਤਮ ਕਰਨ 'ਚ ਲਾਭਦਾਇਕ ਸਾਬਿਤ ਹੁੰਦੇ ਹਨ। ਅਦਰਕ ਦੀ ਚਾਹ ਦਿਨ ਵਿਚ ਦੋ ਵਾਰ ਪੀਣ ਨਾਲ ਦਰਦ ਤੋਂ ਆਰਾਮ ਮਿਲਦਾ ਹੈ। ਉੱਥੇ ਹੀ ਜਾਦੂਈ ਮਸਾਲਿਆਂ 'ਚ ਹਲਦੀ ਬਹੁਤ ਸਾਰੇ ਔਸ਼ਧੀ ਗੁਣਾਂ ਸਮੇਤ ਦਰਦ ਨਿਵਾਰਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਹਲਦੀ ਤੇ ਅਦਰਕ ਦੇ ਮਿਸ਼ਰਨ ਨੂੰ ਕਰੀਬ 15 ਮਿੰਟ ਤਕ ਉਬਾਲਣ ਤੋਂ ਬਾਅਦ ਇਸ ਨੂੰ ਰੋਜ਼ਾਨਾ ਪੀਣ ਨਾਲ ਜੋੜਾਂ ਦਾ ਦਰਦ ਛੂਮੰਤਰ ਹੋ ਜਾਂਦਾ ਹੈ।

Posted By: Seema Anand