ਜੇਐੱਨਐੱਨ,ਨਵੀਂ ਦਿੱਲੀ:ਕੋਰੋਨਾ ਸੰਕ੍ਰਮਣ ਬਾਰੇ ਅਸੀਂ ਇਹ ਗੱਲ ਜਾਣਦੇ ਹਾਂ ਕਿ ਇਸ ਵਾਇਰਸ 'ਚ ਸਰਦੀ, ਜ਼ੁਕਾਮ, ਖੰਘ,ਬੁਖ਼ਾਰ ਆਦਿ ਲੱਛਣ ਆਮ ਦੇਖਣ ਨੂੰ ਮਿਲਦੇ ਹਨ। ਕਈ ਲੱਛਣ ਇਲਾਜ ਤੋਂ ਬਾਅਦ ਠੀਕ ਹੋ ਜਾਂਦੇ ਹਨ ਤੇ ਕਈ ਰਿਕਵਰੀ ਤੋਂ ਬਾਅਦ ਵੀ ਤੰਗ ਕਰਦੇ ਰਹਿੰਦੇ ਹਨ। ਥਕਾਵਟ,ਮਾਸਪੇਸ਼ੀਆਂ 'ਚ ਦਰਦ,ਜੋਡ਼ਾਂ 'ਚ ਦਰਦ, ਵਾਲਾਂ ਦਾ ਝਡ਼ਨਾ, ਸਵਾਦ ਤੇ ਖੁਸ਼ਬੂ ਦਾ ਮਹਿਸੂਸ ਨਾਂ ਹੋਣਾ ਲਾਂਗ ਕੋਵਿਡ-19 ਦੀ ਨਿਸ਼ਾਨੀ ਹੈ।

ਇਸ ਤੋਂ ਇਲਾਵਾ ਕੁਝ ਸੰਕੇਤ ਅਜਿਹੇ ਹਨ ਜਿਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਕਿਉਂਕਿ ਜਾਂ ਤਾਂ ਇਹ ਲੱਛਣ ਬਹੁਤ ਹਲਕੇ ਹੁੰਦੇ ਹਨ ਜਾਂ ਫਿਰ ਲੋਕ ਇਨ੍ਹਾਂ ਨੂੰ ਕੋਵਿਡ ਦੇ ਲੱਛਣ ਨਹੀਂ ਮੰਨਦੇ। ਆਓ ਜਾਣਦੇ ਹਾਂ ਕੋਵਿਡ-19 ਦੇ ਕੁਝ ਅਜਿਹੇ ਲੱਛਣ ਜਿਨ੍ਹਾਂ 'ਤੇ ਤੁਹਾਨੂੰ ਨਜ਼ਰ ਰੱਖਣੀ ਚਾਹੀਦੀ ਹੈ।

ਕਮਜ਼ੋਰ ਸਹਿਣਸ਼ਕਤੀ

ਕਮਜ਼ੋਰੀ ਤੇ ਥਕਾਵਟ ਨਾਲ ਕੋਰੋਨਾ ਵਾਇਰਸ ਤੁਹਾਡੀ ਸਹਿਣਸ਼ਕਤੀ ਨੂੰ ਵੀ ਕਮਜ਼ੋਰ ਕਰਦਾ ਹੈ। ਠੀਕ ਹੋਣ ਤੋਂ ਬਾਅਦ ਵੀ ਤੁਸੀਂ ਪਹਿਲਾਂ ਵਰਗੀ ਊਰਜਾ ਨਾਲ ਕੰਮ ਨਹੀਂ ਕਰ ਸਕਦੇ।ਜੇਕਰ ਥੋਡ਼੍ਹਾ ਜਿਹਾ ਕੰਮ ਕਰਨ ਤੋਂ ਬਾਅਦ, ਥੋਡ਼੍ਹੀ ਕਸਰਤ ਕਰਨ ਤੋਂ ਬਾਅਦ ਵੀ ਥੱਕਣ ਲੱਗਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੀ ਸਹਿਣਸ਼ੀਲਤਾ 'ਚ ਕਮੀ ਆਈ ਹੈ।

ਸਿਰ ਦਰਦ

ਇਕਾਗਰਤਾ 'ਚ ਕਮੀ, ਬ੍ਰੇਨ ਫਾਗ ਤੇ ਮਜ਼ਾਜ਼ 'ਚ ਬਦਲਾਅ ਦੇ ਨਾਲ-ਨਾਲ ਸਿਰ ਦਰਦ ਵੀ ਕੋਵਿਡ-19 ਤੋਂ ਠੀਕ ਹੋਣ ਤੋਂ ਬਾਅਦ ਵੀ ਲੰਮੇ ਸਮੇਂ ਤੱਕ ਤੰਗ ਕਰ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਸਿਰ ਦਰਦ ਤੇ ਮਾਈਗ੍ਰੇਨ ਦੀ ਸ਼ਿਕਾਇਤ ਰਹਿੰਦੀ ਹੈ, ਉਨ੍ਹਾਂ ਲਈ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ।

ਪੈਰੇਥੀਸ਼ੀਆ

ਪੈਰੋਥੀਸ਼ੀਆ, ਸੁੰਨ ਹੋਣਾ ਜਾਂ ਸਰੀਰ ਦੇ ਅੰਗ 'ਚ ਜਲਨ ਦਾ ਅਹਿਸਾਸ ਉਂਦੋਂ ਹੁੰਦਾ ਹੈ ਜਦ ਇਕ ਹੀ ਸਥਿਤੀ 'ਚ ਲੰਮਾ ਸਮਾਂ ਬੈਠੇ ਰਹੀਏ। ਪਰ ਲਾਂਗ ਕੋਵਿਡ 'ਚ ਲੋਕ ਬਿਨਾਂ ਲੰਮੇ ਸਮੇਂ ਬੈਠਣ ਦੇ ਹੀ ਸੁੰਨ ਮਹਿਸੂਸ ਕਰਦੇ ਹਨ।CDC ਮੁਤਾਬਕ ਸੁੰਨ ਹੋਣਾ ਲਾਂਗ ਕੋਵਿਡ ਦਾ ਵੱਡਾ ਲੱਛਣ ਹੈ।

ਸੌਣ 'ਚ ਪਰੇਸ਼ਾਨੀ

ਰਾਤ ਨੂੰ ਨੀਂਦ ਨਾਂ ਆਉਣੀ ਲਾਂਗ ਕੋਵਿਡ ਨਾਲ ਜੁਡ਼ੀ ਇਕ ਆਮ ਸਮੱਸਿਆ ਹੈ। ਸਾਨੂੰ ਜਦ ਵੀ ਨੀਂਦ ਆਉਣ 'ਚ ਸਮੱਸਿਆ ਆਉਂਦੀ ਹੈ ਤਾਂ ਅਸੀਂ ਇਸ ਨੂੰ ਅਕਸਰ ਨਜ਼ਰਅੰਦਾਜ਼ ਕਰਦੇ ਹਾਂ ਸਮੇਂ 'ਤੇ ਇਲਾਜ ਨਾ ਹੋਣ ਕਾਰਨ ਇਹ ਨੀਂਦ ਨਾਂ ਆਉਣ ਦੀ ਬਿਮਾਰੀ 'ਚ ਬਦਲ ਜਾਂਦੀ ਹੈ। ਇਸ ਲਈ ਸਮੇਂ 'ਤੇ ਹੀ ਇਸ ਦਾ ਇਲਾਜ ਕਰਾ ਲੈਣਾ ਚਾਹੀਦਾ ਹੈ।

ਤਣਾਅ

ਲੋਕਾਂ ਦਾ ਮੰਨਣਾ ਹੈ ਕਿ ਤਣਾਅ ਜਿੰਦਗੀ ਦਾ ਇਕ ਹਿੱਸਾ ਹੈ ਤੇ ਇਸ ਤੋਂ ਬਚਣ ਦਾ ਕੋਈ ਵੀ ਤਰੀਕਾ ਨਹੀਂ ਹੈ। ਤਣਾਅ ਨੂੰ ਲੰਮੇ ਸਮੇਂ ਤੱਕ ਲੁਕਾ ਕੇ ਨਹੀਂ ਰੱਖਿਆ ਜਾ ਸਕਦਾ।ਇਹ ਤੁਹਾਡੇ ਰਿਸ਼ਤਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਤੇ ਤੁਹਾਡੇ ਮੂਡ ਨੂੰ ਵੀ।ਲਾਂਗ ਕੋਵਿਡ ਮਾਮਲੇ 'ਚ ਜੋ ਲੋਕ ਪਹਿਲਾਂ ਤੋਂ ਹੀ ਤਣਾਅ ਤੋਂ ਸ਼ਿਕਾਰ ਹਨ ਉਨ੍ਹਾਂ ਲਈ ਇਹ ਮੁਸ਼ਕਲ ਹੋਰ ਵੀ ਵਧ ਸਕਦੀ ਹੈ। ਅਜਿਹੇ 'ਚ ਉਨ੍ਹਾਂ ਨੂੰ ਡਾਕਟਰੀ ਮਦਦ ਜ਼ਰੂਰ ਲੈਣੀ ਚਾਹੀਦੀ ਹੈ।

Disclaimer: ਲੇਖ 'ਚ ਦਿੱਤੇ ਸੁਝਾਅ ਇਕ ਆਮ ਜਾਣਕਾਰੀ ਹੈ ਇਸ ਨੂੰ ਕਿਸੇ ਮਾਹਰ ਦੀ ਸਲਾਹ ਵਜੋਂ ਨਾ ਲਿਆ ਜਾਵੇ। ਕੋਈ ਵੀ ਸਲਾਹ ਜਾਂ ਜਾਣਕਾਰੀ ਲਈ ਡਾਕਟਰ ਦੀ ਸਲਾਹ ਲਈ ਜਾਵੇ।

Posted By: Sarabjeet Kaur