ਨਵੀਂ ਦਿੱਲੀ, ਲਾਈਫ ਸਟਾਈਲ ਡੈਸਕ : ਗਰਮੀਆਂ ਦੇ ਮੌਸਮ ਨਾਲ ਆਉਂਦਾ ਹੈ ਪਸੀਨਾ ਅਤੇ ਚਿਪ-ਚਿਪ। ਇਸਤੋਂ ਜ਼ਿਆਦਾਤਰ ਲੋਕ ਪਰੇਸ਼ਾਨ ਰਹਿੰਦੇ ਹਨ। ਅਜਿਹੇ 'ਚ ਫਲ਼ਾਂ ਦਾ ਰਾਜਾ ਅੰਬ ਤੁਹਾਡੇ ਕਾਫੀ ਕੰਮ ਆ ਸਕਦਾ ਹੈ। ਆਓ ਜਾਣਦੇ ਹਾਂ ਕਿਵੇਂ ਅੰਬ ਤੁਹਾਡੀ ਸਕਿਨ ਦੇ ਰੁੱਖੇਪਨ ਨੂੰ ਦੂਰ ਕਰਦਾ ਹੈ ਅਤੇ ਨਿਖ਼ਾਰ ਲਿਆਉਂਦਾ ਹੈ।

1. ਚਿਹਰੇ ਦੇ ਨਿਖ਼ਾਰ ਲਈ ਸਿਰਫ਼ ਅੰਬ ਦਾ ਗੁੱਦਾ ਹੀ ਕਾਫੀ ਹੈ। ਇਸ ਨੂੰ ਮੈਸ਼ ਕਰਕੇ ਰੋਜ਼ਾਨਾ ਚਿਹਰੇ 'ਤੇ ਪੈਕ ਵਾਂਗ ਲਗਾਓ। 10 ਮਿੰਟ ਬਾਅਦ ਧੋ ਲਓ। ਇਸ ਨਾਲ ਤੁਹਾਡੇ ਚਿਹਰੇ ਦੀ ਚਮੜੀ ਨੂੰ ਨਮੀ ਮਿਲੇਗੀ।

2. ਅੰਬ ਦੇ ਗੁੱਦੇ 'ਚ ਵਿਟਾਮਿਨ ਅਤੇ ਐਂਟੀਆਕਸੀਡੈਂਟ ਸਕਿਨ ਨੂੰ ਸਾਫ ਕਰਨ 'ਚ ਮਦਦ ਕਰਦੇ ਹਨ। ਅੰਬ ਦੇ ਗੁੱਦੇ 'ਚ ਇੱਕ ਵੱਡਾ ਚਮਚ ਕਣਕ ਦਾ ਆਟਾ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਨੂੰ ਪੂਰੇ ਚਿਹਰੇ 'ਤੇ ਲਾਓ। ਹਫ਼ਤੇ 'ਚ ਦੋ ਵਾਰ ਇਸਦਾ ਪ੍ਰਯੋਗ ਕਰੋ।

3. ਅੰਬ ਪਿੰਪਲ ਦੀ ਪਰੇਸ਼ਾਨੀ ਵੀ ਦੂਰ ਕਰਦਾ ਹੈ, ਪਰ ਇਸ ਲਈ ਤੁਹਾਨੂੰ ਕੱਚੇ ਅੰਬ ਦੀ ਲੋੜ ਪਵੇਗੀ। ਇਕ ਕੱਚੇ ਅੰਬ ਨੂੰ ਪਾਣੀ 'ਚ ਉਦੋਂ ਤਕ ਉਬਾਲੋ ਜਦੋਂ ਤਕ ਪਾਣੀ ਅੱਧ ਨਾ ਹੋ ਜਾਵੇ। ਇਸ ਪਾਣੀ ਨੂੰ ਛਾਣ ਕੇ ਪਿੰਪਲ ਵਾਲੇ ਹਿੱਸੇ 'ਤੇ ਲਾਓ।

4. ਹਫ਼ਤੇ 'ਚ ਇਕ ਵਾਰ ਅੰਬ ਦੇ ਗੁੱਦੇ 'ਚ ਅੰਡੇ ਦਾ ਸਫੈਦ ਹਿੱਸਾ ਮਿਲਾ ਕੇ ਲਾਓ। ਇਸ ਨਾਲ ਚਿਹਰੇ 'ਤੇ ਕਸਾਅ ਆਵੇਗਾ ਅਤੇ ਤੁਹਾਨੂੰ ਵੱਧਦੀ ਉਮਰ ਦੀਆਂ ਨਿਸ਼ਾਨੀਆਂ ਨੂੰ ਰਾਹਤ ਮਿਲੇਗੀ।

5. ਚਮੜੀ ਤੋਂ ਇਲਾਵਾ ਅੰਬ ਬਾਲਾਂ ਲਈ ਵੀ ਫਾਇਦੇਮੰਦ ਹੁੰਦਾ ਹੈ। ਇਹ ਇਕ ਨੈਚੁਰਲ ਕੰਡੀਸ਼ਨਰ ਦਾ ਕੰਮ ਕਰਦਾ ਹੈ। ਇਸ ਲਈ 2 ਵੱਡੇ ਚਮਚ ਅੰਬ ਦੇ ਗੁੱਦੇ 'ਚ ਇਕ ਵੱਡਾ ਚਮਚ ਦਹੀ ਅਤੇ ਅੰਡੇ ਦੀਆਂ ਦੋ ਜ਼ਰਦੀਆਂ ਮਿਲਾ ਕੇ ਪੇਸਟ ਤਿਆਰ ਕਰੋ। ਇਸਨੂੰ ਆਪਣੇ ਬਾਲਾਂ 'ਤੇ 30 ਮਿੰਟ ਲਗਾ ਕੇ ਰੱਖੋ ਅਤੇ ਫਿਰ ਧੋ ਲਓ। ਇਸ ਨਾਲ ਬਾਲ ਮੁਲਾਇਮ ਅਤੇ ਮਜ਼ਬੂਤ ਬਣਨਗੇ।

Posted By: Susheel Khanna