ਜੇਐੱਨਐੱਨ, ਨਵੀਂ ਦਿੱਲੀ : ਕੜ੍ਹੀ ਪੱਤੇ ਦੇ ਢੇਰ ਸਾਰੇ ਫਾਇਦੇ ਹਨ, ਇਹ ਖਾਣੇ ਨੂੰ ਵੱਖਰਾ ਸਵਾਦ ਦੇਣ ਤੇ ਕੁਝ ਫਾਇਦਿਆਂ ਨਾਲ ਭਰਪੂਰ ਹੈ। ਜ਼ਿਆਦਾਤਰ ਦੱਖਣੀ ਭਾਰਤੀ ਪਕਵਾਨਾਂ 'ਚ ਕੜ੍ਹੀ ਪੱਤਾ ਇਕ ਜ਼ਰੂਰੀ ਤੱਤ ਹੁੰਦਾ ਹੈ। ਇਸ ਦਾ ਇਸਤੇਮਾਲ ਸਾਂਭਰ, ਦਾਲ, ਸਬਜ਼ੀਆਂ, ਪੁਲਾਓ ਆਦਿ 'ਚ ਕੀਤਾ ਜਾਂਦਾ ਹੈ। ਖਿੱਚੜੀ ਦਾ ਤੜਕਾ ਤਿਆਰ ਕਰਨ 'ਚ ਵੀ ਵਰਤਿਆ ਜਾਂਦਾ ਹੈ। ਕੜ੍ਹੀ ਪੱਤਾ ਅਜਿਹੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ ਜਿਨ੍ਹਾਂ ਕਰਕੇ ਇਸ ਦਾ ਇਸਤੇਮਾਲ ਚਮੜੀ ਦੀਆਂ ਸਮੱਸਿਆਵਾਂ ਤੋਂ ਲੈ ਕੇ ਬਲੱਡ ਸ਼ੂਗਰ ਕੰਟਰੋਲ ਕਰਨ ਤਕ ਕੀਤਾ ਜਾ ਸਕਦਾ ਹੈ। ਜੀ ਹਾਂ, ਹਾਈ ਬਲੱਡ ਸ਼ੂਗਰ ਅੱਜਕਲ੍ਹ ਲੋਕਾਂ ਲਈ ਇਕ ਆਮ ਸਮੱਸਿਆ ਬਣੀ ਹੋਈ ਹੈ। ਇਸ ਦਾ ਸਿੱਧਾ ਅਰਥ ਹੈ ਕਿ ਕੜ੍ਹੀ ਪੱਤਾ ਸ਼ੂਗਰ ਕੰਟਰੋਲ ਕਰਨ ਦਾ ਇਕ ਅਹਿਮ ਹਿੱਸਾ ਬਣ ਸਕਦਾ ਹੈ। ਇਸ ਤੋਂ ਇਲਾਵਾ ਕੜ੍ਹੀ ਪੱਤੇ ਦੇ ਕੁਝ ਹੋਰ ਵੀ ਸਿਹਤ ਸਬੰਧੀ ਫਾਇਦੇ ਹਨ ਜਿਨ੍ਹਾਂ ਵਿਚ ਬਿਹਤਰ ਪਾਚਨ, ਤੰਦਰੁਸਤ ਦਿਲ, ਸਿਹਤਮੰਦ ਚਮੜੀ ਤੇ ਵਾਲ਼ ਆਦਿ ਸ਼ਾਮਲ ਹਨ। ਆਓ ਇੱਥੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕੜ੍ਹੀ ਪੱਤਾ ਬਲੱਡ ਸ਼ੂਗਰ ਕੰਟਰੋਲ ਕਰਨ 'ਚ ਕਿਵੇਂ ਮਦਦਗਾਰ ਹੈ।

ਡਾਇਬਟੀਜ਼ ਲਈ ਕੜ੍ਹੀ ਪੱਤਾ (Curry Leaves for Diabetes)

ਅਮਰੀਨ ਸ਼ੇਕ, ਹੈੱਡ ਡਾਇਟਿਸ਼ਨ ਤੇ ਨਿਊਟ੍ਰਿਸ਼ਨਿਸਟ, ਵਾਕਹਾਰਡ ਹੌਸਪਿਟਲ ਮੁੰਬਈ ਸੈਂਟ੍ਰਲ ਕਹਿੰਦੇ ਹਨ, 'ਕਰੀ ਪੱਤਾ ਐਂਟੀ-ਆਕਸੀਡੈਂਟ ਫਲੇਵੋਨਾਇਡਜ਼ ਦਾ ਵਧੀਆ ਸ੍ਰੋਤ ਹੈ ਤੇ ਇਹ ਬਲੱਡ ਸ਼ੂਗਰ ਦਾ ਲੈਵਲ ਕੰਟਰੋਲ ਕਰਨ 'ਚ ਮਦਦ ਕਰ ਸਕਦਾ ਹੈ। ਇੰਨਾ ਹੀ ਨਹੀਂ, ਕਰੀ ਪੱਤੇ 'ਚ ਫਾਈਬਰ ਹੁੰਦਾ ਹੈ ਜਿਹੜਾ ਤੁਹਾਡਾ ਪਾਚਨ ਹੌਲੀ ਕਰਦਾ ਹੈ ਤੇ ਕਾਰਬੋਹਾਈਡ੍ਰੇਟ ਨੂੰ ਸੋਖਣ ਤੋਂ ਵੀ ਰੋਕਦਾ ਹੈ, ਜਿਸ ਦੇ ਬਦਲੇ ਤੁਹਾਡੇ ਖ਼ੂਨ 'ਚ ਸ਼ੂਗਰ ਦਾ ਲੈਵਲ ਘਟਦਾ ਹੈ। ਕੜ੍ਹੀ ਪੱਤਾ ਨਾ ਸਿਰਫ਼ ਡਾਇਬਟੀਜ਼ ਮੈਨੇਜ ਕਰਨ 'ਚ ਬਲਕਿ ਕਲੈਸਟ੍ਰੋਲ ਦਾ ਲੈਵਲ ਘਟਾਉਣ 'ਚ ਵੀ ਮਦਦ ਕਰ ਸਕਦਾ ਹੈ।'

ਇਕ ਅਧਿਐਨ 'ਚ ਇਹ ਵੀ ਪਾਇਆ ਗਿਆ ਹੈ ਕਿ ਕਰੀ ਪੱਤੇ ਦੀਆਂ ਕੋਸ਼ਿਕਾਵਾਂ ਦਾ ਨੁਕਸਾਨ ਘਟਾ ਸਕਦੇ ਹੋ ਜਿਹੜਾ ਤੁਹਾਡੇ ਲਿਵਰ ਦੀਆਂ ਕੋਸ਼ਿਕਾਵਾਂ 'ਚ ਇੰਸੁਲਿੰਨ ਉਤਪਾਦਨ ਲਈ ਜ਼ਿੰਮੇਵਾਰ ਹੈ। ਇਹ ਸਰੀਰ 'ਚ ਇੰਸੁਲਿਨ ਦੀ ਗਤੀਵਿਧੀ 'ਚ ਸੁਧਾਰ ਕਰਦਾ ਹੈ। ਕੜ੍ਹੀ ਪੱਤਿਆਂ 'ਚ ਐਂਟੀ-ਇਨਫਲਾਮੇਟਰੀ ਤੇ ਐਂਟੀਮਾਈਕ੍ਰੋਬਿਅਲ ਵੀ ਭਰਪੂਰ ਮਾਤਰਾ 'ਚ ਹੁੰਦੇ ਹਨ। ਇਹੀ ਵਜ੍ਹਾ ਹੈ ਕਿ ਕੜ੍ਹੀ ਪੱਤਿਆਂ ਨੂੰ ਸੁਭਾਵਿਕ ਰੂਪ 'ਚ ਇੰਸੁਲਿਨ ਗਤੀਵਿਧੀ ਨੂੰ ਹੱਲਾਸ਼ੇਰੀ ਦੇਣ ਲਈ ਜਾਣਿਆ ਜਾਂਦਾ ਹੈ ਜਿਹੜਾ ਹਾਈ ਬਲੱਡ ਸ਼ੂਗਰ ਕੰਟਰੋਲ ਕਰਨ ਲਈ ਜ਼ਰੂਰੀ ਹੈ।

ਕਿਵੇਂ ਹਾਈ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ ਕੜ੍ਹੀ ਪੱਤਾ

ਕੜ੍ਹੀ ਪੱਤਾ ਇੰਸੁਲਿਨ ਦੀ ਵਰਤੋਂ ਕਰਨ 'ਚ ਮਦਦ ਕਰਦਾ ਹੈ ਜਿਸ ਵਿਚ ਬਲੱਡ ਸ਼ੂਗਰ ਦਾ ਲੈਵਲ ਕੰਟਰੋਲ ਕੀਤਾ ਜਾਂਦਾ ਹੈ। ਇਸ ਵਿਚ ਐਂਟੀ ਹਾਈਪਰਗਲਾਈਕੈਮਿਕ ਗੁਣ ਵੀ ਹੁੰਦੇ ਹਨ ਜਿਹੜੇ ਬਲੱਡ ਸ਼ੂਗਰ ਘਟਾਉਣ ਲਈ ਜਾਣੇ ਜਾਂਦੇ ਹਨ। ਉੱਥੇ ਹੀ ਕੜ੍ਹੀ ਪੱਤਾ ਤੁਹਾਡਾ ਕਲੈਸਟ੍ਰੋਲ ਵੀ ਕੰਟਰੋਲ ਕਰਦਾ ਹੈ ਜੋ ਡਾਇਬਟੀਜ਼ ਲਈ ਜ਼ਿੰਮੇਵਾਰ ਕਾਰਕਾਂ ਤੇ ਮਾੜੀ ਨਤੀਜਿਆਂ 'ਚੋਂ ਇਕ ਹੈ। ਇਸ ਤੋਂ ਇਲਾਵਾ ਕਿਉਂਕਿ ਇਹ ਫਾਈਬਰ ਨਾਲ ਭਰਪੂਰ ਹੈ ਤਾਂ ਇਹ ਡਾਇਬਟੀਜ਼ ਲਈ ਚੰਗਾ ਹੈ। ਫਾਈਬਰ ਨਾਲ ਲੈਸ ਖ਼ੁਰਾਕੀ ਪਦਾਰਥ ਸਰੀਰ 'ਚ ਸ਼ੂਗਰ ਦੇ ਸੋਖਣ ਨੂੰ ਹੌਲਾ ਕਰਨ 'ਚ ਮਦਦ ਕਰ ਸਕਦੇ ਹਨ ਜਿਸ ਨਾਲ ਬਲੱਡ ਸ਼ੂਗਰ ਦਾ ਲੈਵਲ ਕੰਟਰੋਲ ਕੀਤਾ ਜਾ ਸਕਦਾ ਹੈ।

ਕੜ੍ਹੀ ਪੱਤੇ ਦੀ ਵਰਤੋਂ ਕਰਨ ਦੇ ਤਰੀਕੇ

ਕੜ੍ਹੀ ਪੱਤਾ ਇਕ ਤਰ੍ਹਾਂ ਦੀ ਔਸ਼ਧੀ ਜੜ੍ਹੀ ਬੂਟੀ ਹੈ ਜਿਸ ਨੂੰ ਹੋਰ ਦਵਾਈਆਂ ਨਾਲ ਵੀ ਲਿਆ ਜਾ ਸਕਦਾ ਹੈ। ਹਾਲਾਂਕਿ ਤੁਹਾਨੂੰ ਡਾਇਬਟੀਜ਼ ਜਾਂ ਬਲੱਡ ਸ਼ੂਗਰ ਕੰਟਰੋਲ ਕਰਨਲ ਈ ਪੂਰੀ ਤਰ੍ਹਾਂ ਕੜ੍ਹੀ ਪੱਤੇ 'ਤੇ ਨਿਰਭਰ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਸ ਦੇ ਨਾਲ ਪੌਸ਼ਟਿਕ ਖ਼ੁਰਾਕ ਤੇ ਕਸਰਤ ਵੀ ਜ਼ਰੂਰੀ ਹੈ। ਇਸ ਦੀ ਵਰਤੋਂ ਤੁਸੀਂ ਇਨ੍ਹਾਂ ਤਰੀਕਿਆਂ ਨਾਲ ਕਰੋ :

  • ਰੋਜ਼ਾਨਾ ਸਵੇਰੇ 5-10 ਕੜ੍ਹੀ ਪੱਤੇ ਚਬਾਓ।
  • ਕੜ੍ਹੀ-ਪੱਤੇ ਦਾ ਜੂਸ ਜਾਂ ਕਾੜ੍ਹਾ ਬਣਾ ਕੇ ਸੇਵਨ ਕਰੋ।
  • ਭੋਜਨ 'ਚ ਕੜ੍ਹੀ ਪੱਤੇ ਨੂੰ ਸ਼ਾਮਲ ਕਰੋ।

Posted By: Seema Anand