ਦਿੱਲੀ, ਲਾਈਫਸਟਾਈਲ ਡੈਸਕ : ਬਰਸਾਤ ਦਾ ਮੌਸਮ ਆਉਂਦੇ ਹੀ ਲੋਕਾਂ ਨੂੰ ਗਰਮੀ ਤੋਂ ਤਾਂ ਰਾਹਤ ਮਿਲ ਜਾਂਦੀ ਹੈ ਪਰ ਇਸ ਮੌਸਮ 'ਚ ਕਈ ਬਿਮਾਰੀਆਂ ਦਸਤਕ ਦਿੰਦੀਆਂ ਹਨ। ਇਨ੍ਹਾਂ 'ਚ ਮਲੇਰੀਆ, ਡੇਂਗੂ, ਚਿਕਨਗੁਣੀਆ ਤੇ ਸਵਾਈਨ ਫਲੂ ਦਾ ਖਤਰਾ ਵੱਧ ਜਾਂਦਾ ਹੈ। ਇਹ ਬਿਮਾਰੀਆਂ ਕਈ ਵਾਰ ਜਾਨਲੇਵਾ ਵੀ ਸਾਬਤ ਹੁੰਦੀਆਂ ਹਨ। ਇਨ੍ਹਾਂ ਤੋਂ ਬਚਣ ਲਈ ਤੁਹਾਨੂੰ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਨਾਲ ਹੀ ਬਰਸਾਤ ਦੇ ਮੌਸਮ 'ਚ ਚਮੜੀ ਸੰਬੰਧੀ ਪਰੇਸ਼ਾਨੀਆਂ ਦਾ ਖਤਰਾ ਵੱਧ ਜਾਂਦਾ ਹੈ। ਜਿਨ੍ਹਾਂ 'ਚ ਚਮੜੀ 'ਤੇ ਖਾਰਸ਼ ਹੋਣਾ, ਚਮੜੀ ਆਇਲੀ ਹੋਣਾ ਆਦਿ ਸ਼ਾਮਲ ਹੈ। ਅਜਿਹੇ 'ਚ ਇਸ ਮੌਸਮ 'ਚ ਚਮੜੀ ਦਾ ਵੀ ਵਿਸ਼ੇਸ਼ ਖਿਆਲ ਰੱਖਣਾ ਚਾਹੀਦਾ ਹੈ। ਖਾਸ ਕਰ ਕੇ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਵੀ ਚਮੜੀ 'ਤੇ ਪ੍ਰਭਾਵ ਪੈ ਰਿਹਾ ਹੈ।

ਸਰੀਰ ਨੂੰ ਹਾਈਡ੍ਰੇਟ ਰੱਖੋ

ਬਰਸਾਤ ਦੇ ਮੌਸਮ 'ਚ ਤਾਪਮਾਨ 'ਚ ਅਸਤੁੰਲਨ ਰਹਿੰਦਾ ਹੈ ਜਿਸ ਨਾਲ ਸਰੀਰ ਦੇ ਤਾਪਮਾਨ 'ਚ ਵੀ ਬਦਲਾਅ ਹੁੰਦਾ ਹੈ। ਇਸ ਬਦਲਾਅ ਦੀ ਵਜ੍ਹਾ ਕਾਰਨ ਪਸੀਨਾ ਬਹੁਤ ਆਉਂਦਾ ਹੈ ਜਿਸ ਨਾਲ ਚਿਹਰੇ 'ਚ ਰੁਖ਼ਾਪਨ ਆਉਣ ਲੱਗਦਾ ਹੈ। ਇਸ ਤੋਂ ਬਚਣ ਲਈ ਪਾਣੀ ਜ਼ਿਆਦਾ ਤੋਂ ਜ਼ਿਆਦਾ ਮਾਤਰਾ 'ਚ ਪੀਓ।

ਮਾਸਕ ਪਾਉਂਦੇ ਸਮੇਂ ਮੈਕ-ਅੱਪ ਨਾ ਕਰੋ

ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਮਾਸਕ ਪਾਉਣਾ ਜ਼ਰੂਰੀ ਹੈ ਪਰ ਬਰਸਾਤ ਦੇ ਮੌਸਮ 'ਚ ਫੁੱਲ ਮੈਕ-ਅੱਪ ਨਾ ਕਰੋ ਬਲਕਿ ਲਾਈਟ ਮੈਕ-ਅੱਪ ਕਰੋ। ਤੁਸੀਂ ਮਾਸਕ ਲਾਈਨ ਨੂੰ ਹਟਾਉਣ ਲਈ ਕਾਸਮੇਟਿਕਸ ਦੀ ਵਰਤੋਂ ਕਰ ਸਕਦੇ ਹੋ।

ਹੋਮ ਮੇਡ ਮਾਸਕ ਪਾਓ

ਇਸ ਮੌਸਮ 'ਚ ਚਮੜੀ ਦੀ ਦੇਖਭਾਲ ਲਈ ਹੋਮ ਮੇਡ ਮਾਸਕ ਪਾਓ। ਬਾਜ਼ਾਰ 'ਚ ਮਿਲਣ ਵਾਲੇ ਮਾਸਕ 'ਚ ਲਾਸਟਿਕ ਬੈਂਡ੍ਰਸ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਚਿਹਰੇ ਦੀ ਚਮੜੀ ਤੇ ਕੰਨਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਜੇਕਰ ਤੁਸੀਂ ਕੱਪੜੇ ਦੇ ਬਣੇ ਮਾਸਕ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਆਪਣੀ ਚਮੜੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ। ਹੋਮ ਮੇਡ ਮਾਸਕ ਨੂੰ ਰੋਜ਼ਾਨਾ ਜ਼ਰੂਰ ਧੋਵੋ।

Posted By: Ravneet Kaur