ਚੰਗੀ ਸਿਹਤ 'ਚ ਲੋੜੀਂਦੀ ਨੀਂਦ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। ਇਸ ਮਸਲੇ 'ਤੇ ਹੁਣ ਤਕ ਦੇ ਸਭ ਤੋਂ ਵੱਡੇ ਅਧਿਐਨ ਦਾ ਦਾਅਵਾ ਹੈ ਕਿ ਪਹਿਲਾਂ ਦੇ ਅਨੁਮਾਨ ਦੇ ਮੁਕਾਬਲੇ ਵਿਚ ਨੀਂਦ ਦੀ ਕਮੀ ਨੂੰ ਇਨਸਾਨਾਂ ਲਈ ਕਿਤੇ ਜ਼ਿਆਦਾ ਨੁਕਸਾਨਦੇਹ ਪਾਇਆ ਗਿਆ ਹੈ। ਖੋਜੀਆਂ ਨੇ ਇਹ ਸਿੱਟਾ 138 ਲੋਕਾਂ 'ਤੇ ਰਾਤ ਦੀ ਨੀਂਦ ਨੂੰ ਲੈ ਕੇ ਕੀਤੇ ਗਏ ਅਧਿਐਨ ਦੇ ਆਧਾਰ 'ਤੇ ਕੱਢਿਆ ਹੈ। 77 ਮੁਕਾਬਲੇਬਾਜ਼ਾਂ ਦੇ ਇਕ ਗਰੁੱਪ ਨੂੰ ਰਾਤ ਨੂੰ ਜਾਗਣ ਲਈ ਕਿਹਾ ਗਿਆ, ਜਦਕਿ 61 ਲੋਕਾਂ ਦੇ ਦੂਜੇ ਗਰੁੱਪ ਨੂੰ ਸੌਣ ਦਿੱਤਾ ਗਿਆ। ਇਸ ਤੋਂ ਬਾਅਦ ਸਾਰੇ ਮੁਕਾਬਲੇਬਾਜ਼ਾਂ ਤੋਂ ਯਾਦਦਾਸ਼ਤ ਸਬੰਧੀ ਦੋ ਵੱਖ-ਵੱਖ ਟਾਸਕ ਕਰਵਾਏ ਗਏ ਅਤੇ ਉਨ੍ਹਾਂ ਨੂੰ ਪੂਰਾ ਕਰਨ ਵਿਚ ਲੱਗੇ ਸਮੇਂ ਦਾ ਮੁਲਾਂਕਣ ਕੀਤਾ ਗਿਆ। ਅਮਰੀਕਾ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਖੋਜੀ ਕਿਮਬਰਲੀ ਫੇਨ ਨੇ ਕਿਹਾ, 'ਸਾਡੇ ਅਧਿਐਨ ਤੋਂ ਜ਼ਾਹਿਰ ਹੁੰਦਾ ਹੈ ਕਿ ਨੀਂਦ ਦੀ ਕਮੀ ਨਾਲ ਗ਼ਲਤੀ ਕਰਨ ਦਾ ਖ਼ਦਸ਼ਾ ਦੁੱਗਣਾ ਹੋ ਜਾਂਦੀ ਹੈ, ਜਦਕਿ ਧਿਆਨ ਦੇਣ ਵਿਚ ਤਿੰਨ ਗੁਣਾ ਕਮੀ ਆ ਸਕਦੀ ਹੈ।'


Posted By: Rajnish Kaur