ਜੇਐੱਨਐੱਨ, ਨਵੀਂ ਦਿੱਲੀ : ਬ੍ਰਾਊਨ ਰਾਈਸ ਤੇ ਵ੍ਹਾਈਟ ਰਾਈਸ ਦੀ ਹੀ ਤਰ੍ਹਾਂ ਲੋਕ ਆਪਣੀ ਡਾਈਟ ਦੇ ਹਿਸਾਬ ਨਾਲ ਚੌਲਾਂ ਨੂੰ ਖਾਣ ਤੇ ਬਣਾਉਣ ਦੇ ਤਰੀਕੇ ਵੀ ਅਪਣਾਉਂਦੇ ਹਨ। ਇਸੇ ਤਰ੍ਹਾਂ ਗਰਮ ਚੌਲਾਂ ਦੀ ਤਰ੍ਹਾਂ ਠੰਢੇ ਚੌਲ ਵੀ ਖਾਧੇ ਜਾਂਦੇ ਹਨ, ਜਿਹੜੇ ਸਿਹਤ ਲਈ ਅਲੱਗ-ਅਲੱਗ ਤਰੀਕਿਆਂ ਨਾਲ ਫਾਇਦੇਮੰਦ ਤੇ ਕਦੀ ਨੁਕਸਾਨਦਾਇਕ ਵੀ ਹੁੰਦੇ ਹਨ। ਗਰਮ ਚੌਲ, ਬਾਸੇ ਚੌਲ, ਚਿੱਟੇ ਚੌਲ ਤੇ ਭੂਰੇ ਚੌਲ, ਸਾਰਿਆਂ ਬਾਰੇ ਤੁਸੀਂ ਸੁਣਿਆ ਹੀ ਹੋਵੇਗਾ। ਪਰ ਕੀ ਤੁਸੀਂ ਕਦੀ ਠੰਢੇ ਚੌਲਾਂ ਨੂੰ ਖਾਣ ਵੇਲੇ ਸੋਚਿਆ ਕਿ ਇਸ ਦੇ ਕੀ ਫਾਇਦੇ ਤੇ ਨੁਕਸਾਨ ਹੋ ਸਕਦੇ ਹਨ। ਆਓ ਜਾਣਦੇ ਹਾਂ ਠੰਢੇ ਚੌਲਾਂ ਨੂੰ ਖਾਣ ਦੇ ਫਾਇਦਿਆਂ ਤੇ ਨੁਕਸਾਨ ਬਾਰੇ।

ਠੰਢੇ ਚੌਲਾਂ ਨਾਲ ਤਾਜ਼ੇ ਬਣੇ ਚੌਲਾਂ ਦੀ ਤੁਲਨਾ

ਠੰਢੇ ਚੌਲਾਂ 'ਚ ਤਾਜ਼ੇ ਬਣੇ ਚੌਲਾਂ ਦੇ ਮੁਕਾਬਲੇ ਇਕ ਹਾਈ ਸਟਾਰਚ ਸਮੱਗਰੀ ਹੁੰਦੀ ਹੈ। ਇਸ ਨੂੰ ਹਾਈ ਰੈਸਿਸਟੈਂਟ ਵਾਲੇ ਸਟਾਰਟ ਦੇ ਰੂਪ 'ਚ ਵੀ ਦੇਖਿਆ ਜਾਂਦਾ ਹੈ। ਇਹ ਹਾਈ ਰੈਸਿਸਟੈਂਟ ਵਾਲਾ ਸਟਾਰਟ ਇਕ ਤਰ੍ਹਾਂ ਦਾ ਫਾਈਬਰ ਹੈ ਜਿਸ ਨੂੰ ਤੁਹਾਡਾ ਸਰੀਰ ਪਚਾ ਨਹੀਂ ਸਕਦਾ। ਫਿਰ ਵੀ ਤੁਹਾਡੀ ਅੰਤੜੀ 'ਚ ਬੈਕਟੀਰੀਆ ਇਸ ਨੂੰ ਫਰਮੈਂਟੇਸ਼ਨ ਕਰ ਸਕਦੇ ਹਨ, ਇਸ ਲਈ ਇਹ ਬੈਕਟੀਰੀਆ ਪ੍ਰੀਬਾਇਓਟਿਕ ਜਾਂ ਭੋਜਨ ਦੇ ਰੂਪ 'ਚ ਕੰਮ ਕਰਦਾ ਹੈ। ਇਸ ਖ਼ਾਸ ਤਰ੍ਹਾਂ ਦੇ ਪ੍ਰਤੀਰੋਧੀ ਸਟਾਰਚ ਨੂੰ ਪ੍ਰਤੀਗਾਮੀ ਸਟਾਰਚ ਕਿਹਾ ਜਾਂਦਾ ਹੈ ਤੇ ਇਹ ਪੱਕੇ ਤੇ ਠੰਢੇ ਸਟਾਰਚਯੁਕਤ ਖ਼ੁਰਾਕੀ ਪਦਾਰਥਾਂ 'ਚ ਪਾਇਆ ਜਾਂਦਾ ਹੈ। ਅਸਲ ਵਿਚ ਗਰਮ ਕੀਤੇ ਗਏ ਚੌਲਾਂ 'ਚ ਸਭ ਤੋਂ ਜ਼ਿਆਦਾ ਮਾਤਰਾ 'ਚ ਸਟਾਰਚ ਹੁੰਦਾ ਹੈ।

ਠੰਢੇ ਚੌਲਾਂ ਦੇ ਫਾਇਦੇ

 • ਫਰਮੈਂਟਿਡ ਪ੍ਰਕਿਰਿਆ ਸ਼ਾਰਟ-ਚੇਨ ਫੈਟੀ ਐਸਿਡ (ਐੱਸਸੀਐੱਫਏ) ਦਾ ਉਤਪਾਦਨ ਕਰਦੀ ਹੈ ਜੋ ਦੋ ਹਾਰਮੋਨਜ਼ ਨੂੰ ਪ੍ਰਭਾਵਿਤ ਕਰਦੀ ਹੈ। ਗਲੂਕਾਗਨ-ਜਿਵੇਂ ਪੈਪਟਾਈਡ-1 (ਜੀਐੱਲਪੀ-1) ਤੇ ਪੈਪਟਾਈਡ ਵਾਈਵਾਈ (ਪੀਵਾਈਵਾਈ) ਜੋ ਤੁਹਾਡੀ ਭੁੱਖ ਨੂੰ ਕੰਟਰੋਲ ਕਰਦਾ ਹੈ।
 • ਬਿਹਤਰ ਇੰਸੁਲਿਨ ਸੰਵੇਦਨਸ਼ੀਲਤਾ ਕਾਰਨ ਚੰਗੇ ਐਂਟੀਬਾਇਓਟਿਕ ਦੇ ਰੂਪ 'ਚ ਕੰਮ ਕਰਦਾ ਹੈ।
 • ਪੇਟ ਦੀ ਚਰਬੀ ਘਟਾਉਣ ਲਈ ਮੋਟਾਪਾ ਵਿਰੋਧੀ ਹਾਰਮੋਨ ਦੇ ਰੂਪ 'ਚ ਕੰਮ ਕਰਦਾ ਹੈ।
 • ਸ਼ੂਗਰ ਕੰਟਰੋਲ ਕਰਨ 'ਚ ਵੀ ਇਹ ਕਾਫ਼ੀ ਅਸਰਦਾਰ ਹੈ।
 • ਭੋਜਨ ਤੋਂ ਬਾਅਦ 24 ਘੰਟੇ ਤਕ ਠੰਢੇ ਕੀਤੇ ਹੋਏ ਸਫੈਦ ਚੌਲ ਖਾਣਾ, ਜੋ ਲਗਪਗ 4 ਡਿਗਰੀ ਸੈਲਸੀਅਸ ਤਕ ਠੰਢੇ ਹੋ ਗਏ ਹੋਣ, ਨੂੰ ਖਾਣ ਨਾਲ ਬਲੱਡ ਸ਼ੂਗਰ ਦੇ ਲੈਵਲ 'ਚ ਕਾਫ਼ੀ ਕਮੀ ਆ ਜਾਂਦੀ ਹੈ।
 • ਉੱਥੇ ਹੀ ਕਲੈਸਟ੍ਰੋਲ ਦਾ ਪੱਧਰ ਕੰਟਰੋਲ ਕਰਨ ਤੇ ਅੰਤੜੀਆਂ ਦੀ ਸਿਹਤ 'ਚ ਕਾਫ਼ੀ ਸੁਧਾਰ ਕਰ ਸਕਦਾ ਹੈ।

ਠੰਢੇ ਚੌਲ ਖਾਣ ਦੇ ਨੁਕਸਾਨ

 • ਠੰਢੇ ਜਾਂ ਦੁਬਾਰਾ ਗਰਮ ਕੀਤੇ ਹੋਏ ਚੌਲ ਖਾਣ ਨਾਲ ਬੇਸਿਲਸ ਸੇਰੇਸ ਨਾਲ ਫੂਡ ਪੁਆਇਜ਼ਨਿੰਗ ਹੋਣ ਦਾ ਖ਼ਤਰਾ ਵਧ ਜਾਂਦਾ ਹੈ ਜਿਸ ਨਾਲ ਪੇਟ ਦਰਦ, ਦਸਤ ਜਾਂ ਉਲਟੀ ਹੋ ਸਕਦੀ ਹੈ।
 • ਬੇਸਿਲਸ ਸੇਰੇਸ ਆਮਤੌਰ 'ਤੇ ਮਿੱਟੀ 'ਚ ਪਾਇਆ ਜਾਣ ਵਾਲਾ ਇਕ ਜੀਵਾਣੂ ਹੈ ਜਿਹੜਾ ਕੱਚੇ ਚੌਲਾਂ ਨੂੰ ਦੂਸ਼ਿਤ ਕਰ ਸਕਦਾ ਹੈ। ਇਸ ਵਿਚ ਬੀਜਾਣੂਆਂ ਨੂੰ ਬਣਾਉਣ ਦੀ ਸਮਰੱਥਾ ਹੈ ਇਸ ਲਈ ਅਜਿਰੇ ਚੌਲ ਘੱਟ ਸਮੇਂ 'ਚ ਖ਼ਰਾਬ ਹੋ ਸਕਦੇ ਹਨ।
 • ਉੱਚ ਤਾਪਮਾਨ 'ਤੇ ਪਕਾਉਣ ਤੋਂ ਬਾਅਦ ਵੀ ਠੰਢੇ ਚੌਲ ਦੂਸ਼ਿਤ ਹੋ ਸਕਦੇ ਹਨ।
 • ਪੈਥੋਜੈਨਿਕ ਜਾਂ ਰੋਗ ਪੈਦਾ ਕਰਨ ਵਾਲੇ ਬੈਕਟੀਰੀਆ, ਜਿਵੇਂ ਕਿ ਬੇਸਿਲਸ ਸੇਰੇਸ, 4-60 ਡਿਗਰੀ ਸੈਲਸੀਅਸ ਦੇ ਵਿਚਕਾਰ ਤਾਪਮਾਨ 'ਤੇ ਤੇਜ਼ੀ ਨਾਲ ਵਧਦੇ ਹਨ- ਇਕ ਅਜਿਹੀ ਹੱਦ ਜੋ ਬਿਮਾਰ ਹੋਣ 'ਤੇ ਗੰਭੀਰ ਸਮੱਸਿਆ ਦਾ ਰੂਪ ਲੈ ਸਕਦੀ ਹੈ।
 • ਜੇਕਰ ਤੁਸੀਂ ਚੌਲਾਂ ਨੂੰ ਕਮਰੇ ਦੇ ਤਾਪਮਾਨ 'ਤੇ ਛੱਡ ਕੇ ਠੰਢੇ ਕਰਦੇ ਹੋ ਤਾਂ ਬੈਕਟੀਰੀਆ ਪੈਦਾ ਹੋਣਗੇ, ਜਲਦੀ ਨਾਲ ਗੁਣਾ ਤੇ ਜ਼ਹਿਰੀਲੇ ਪਦਾਰਥਾਂ ਦਾ ਉਤਪਾਦਨ ਕਰਨਗੇ ਜੋ ਕਿਸੇ ਨੂੰ ਵੀ ਬਿਮਾਰ ਕਰ ਸਕਦੇ ਹਨ।
 • ਨਾਲ ਹੀ ਠੰਢੇ ਚੌਲ ਖਾਣ ਨਾਲ ਕਮਜ਼ੋਰ ਪ੍ਰਤੀਰੱਖਿਆ ਪ੍ਰਣਾਲੀ ਜਿਵੇਂ ਕਿ ਬੱਚਿਆਂ, ਬਾਲਗਾਂ ਤੇ ਗਰਭਵਤੀ ਔਰਤਾਂ 'ਚ ਸੰਕ੍ਰਮਣ ਦਾ ਜ਼ਿਆਦਾ ਖ਼ਤਰਾ ਹੋ ਸਕਦਾ ਹੈ।

ਠੰਢੇ ਚੌਲਾਂ ਨੂੰ ਸੁਰੱਖਿਅਤ ਰੂਪ 'ਚ ਕਿਵੇਂ ਖਾਈਏ

 • ਕੁਕਿੰਗ ਬੇਸਿਲਸ ਸੇਰੇਸ ਸਪੋਰਸ ਨੂੰ ਖ਼ਤਮ ਨਹੀਂ ਕਰਦਾ। ਕੁਝ ਦਾ ਮੰਨਣਾ ਹੈ ਕਿ ਪੱਕੇ ਹੋਏ ਚੌਲ ਹੀ ਖਾਣੇ ਚਾਹੀਦੇ ਹਨ। ਉੱਥੇ ਹੀ ਤੁਸੀਂ ਇਨ੍ਹਾਂ ਕੁਝ ਟਿਪਸ ਨੂੰ ਵੀ ਅਪਣਾ ਸਕਦੇ ਹੋ।
 • ਤਾਜ਼ੇ ਬਣੇ ਚੌਲਾਂ ਨੂੰ ਠੰਢਾ ਕਰਨ ਲਈ 1 ਘੰਟੇ ਦੇ ਅੰਦਰ ਇਨ੍ਹਾਂ ਨੂੰ ਕਈ ਭਾਂਡਿਆਂ 'ਚ ਵੰਡ ਕੇ ਠੰਢੇ ਕਰੋ। ਪ੍ਰਕਿਰਿਆ ਨੂੰ ਗਤੀ ਦੇਣ ਲਈ ਕੰਟੇਨਰ ਨੂੰ ਬਰਫ਼ ਜਾਂ ਠੰਢੇ ਪਾਣੀ 'ਚ ਰੱਖੇ ਤੇ ਉਦੋਂ ਹੀ ਇਸਦਾ ਇਸਤੇਮਾਲ ਕਰੋ।
 • ਤੁਸੀਂ ਚੌਲ ਠੰਢੇ ਕਰਨ ਲਈ ਉਨ੍ਹਾਂ ਨੂੰ ਏਅਰਟਾਈਟ ਕੰਟੇਨਰ 'ਚ ਰੱਖ ਸਕਦੇ ਹੋ ਤੇ ਉਨ੍ਹਾਂ ਦੇ ਆਸਪਾਸ ਲੋੜੀਂਦਾ ਏਅਰਫਲੋਅ ਕਰਵਾ ਕੇ ਉਸ ਨੂੰ ਠੰਢਾ ਕਰ ਸਕਦੇ ਹੋ।
 • ਚੌਲਾਂ ਨੂੰ 2 ਘੰਟਿਆਂ ਤੋਂ ਜ਼ਿਆਦਾ ਕਮਰੇ ਦੇ ਤਾਪਮਾਨ 'ਤੇ ਨਹੀਂ ਛੱਡਿਆ ਜਾਣਾ ਚਾਹੀਦਾ। ਜੇਕਰ ਅਜਿਹਾ ਹੁੰਦਾ ਹੈ ਤਾਂ ਇਨ੍ਹਾਂ ਨੂੰ ਸੁੱਟ ਦੇਣਾ ਸਭ ਤੋਂ ਚੰਗਾ ਹੈ।
 • ਬੈਕਟੀਰੀਆ ਗਠਨ ਰੋਕਣ ਲਈ 5 ਡਿਗਰੀ ਸੈਲਸੀਅਸ ਤਹਿਤ ਚੌਲਾਂ ਨੂੰ ਠੰਢਾ ਕਰਨਾ ਯਕੀਨੀ ਬਣਾਓ।
 • ਜੇਕਰ ਤੁਸੀਂ ਚੌਲਾਂ ਨੂੰ 3 ਤੋਂ 4 ਦਿਨਾਂ ਤਕ ਫਰਿੱਜ 'ਚ ਰੱਖ ਸਕਦੇ ਹੋ ਤੇ ਇਸ ਤੋਂ ਬਾਅਦ ਇਸ ਨੂੰ ਗਰਮ ਕਰ ਕੇ ਹੀ ਖਾਓ।
 • ਜੇਕਰ ਤੁਸੀਂ ਚੌਲਾਂ ਨੂੰ ਗਰਮ ਕਰ ਕੇ ਖਾਣਾ ਪਸੰਦ ਕਰਦੇ ਹੋ ਤਾਂ ਯਕੀਨੀ ਬਣਾਓ ਕਿ 74 ਡਿਗਰੀ ਸੈਲਸੀਅਸ ਤਕ ਗਰਮ ਹੋਣ।

Posted By: Seema Anand