ਜੇਐੱਨਐੱਨ, ਨਵੀਂ ਦਿੱਲੀ : ਸਮੋਸਾ ਭਾਰਤ ਦੇ ਲਗਪਗ ਸਾਰੇ ਹਿੱਸਿਆਂ 'ਚ ਸਨੈਕ ਵਜੋਂ ਮਸ਼ਹੂਰ ਹੈ। ਜੇਕਰ ਕਿਸੇ ਇਕ ਸਨੈਕ ਨੂੰ 'ਭਾਰਤ ਦਾ ਰਾਸ਼ਟਰੀ ਸਨੈਕ'ਚ ਬਣਾਇਆ ਜਾਵੇ ਤਾਂ ਸ਼ਾਇਦ ਇਸ ਨੂੰ ਸਮੋਸਾ ਹੀ ਹੋਣਾ ਚਾਹੀਦਾ। ਤਿੱਖੇ ਮਸਾਲੇਦਾਰ ਆਲੂਆਂ ਨਾਲ ਭਰੇ ਹੋਏ ਸਮੋਸਿਆਂ ਦਾ ਸਵਾਦ ਖੱਟੀਆਂ-ਮਿੱਠੀਆਂ ਚਟਨੀਆਂ ਤੇ ਚਾਹ ਨਾਲ ਹੋਰ ਵਧ ਜਾਂਦਾ ਹੈ। ਇਤਿਹਾਸ ਦੇ ਝਰੋਖੇ 'ਚ ਜਾਓ ਤਾਂ ਤੁਹਾਨੂੰ ਹੈਰਾਨੀ ਹੋਵੇਗੀ ਕਿ ਸਮੋਸਾ ਪਹਿਲੀ ਵਾਰ 10ਵੀਂ ਸ਼ਤਾਬਦੀ 'ਚ ਬਣਾਇਆ ਗਿਆ ਸੀ। ਜਦਕਿ ਭਾਰਤ 'ਚ ਇਹ ਲਗਪਗ 14ਵੀਂ ਸ਼ਤਾਬਦੀ 'ਚ ਆਇਆ। ਪਰ ਇਸ ਵਿਚ ਕੋਈ ਹੈਰਾਨੀ ਨਹੀਂ ਕਿ ਅੱਜ ਸਮੋਸਾ ਭਾਰਤੀ ਸਨੈਕਸ 'ਚ ਸਭ ਤੋਂ ਜ਼ਿਆਦਾ ਪਾਪੂਲਰ ਹੈ।

ਉੱਤਰੀ ਤੇ ਮੱਧ ਭਾਰਤ 'ਚ ਤਾਂ ਸਮੋਸੇ ਇੰਨੇ ਪਾਪੂਲਰ ਹਨ ਕਿ ਤੁਹਾਨੂੰ ਹਰ ਗਲ਼ੀ ਹਰ ਮੋੜ 'ਚ ਕੋਈ ਨਾ ਕੋਈ ਸਮੋਸੇ ਦੀ ਦੁਕਾਨ ਜਾਂ ਖੋਮਚਾ ਮਿਲ ਜਾਵੇਗਾ। ਸਾਡੇ ਵਿਚੋਂ ਜ਼ਿਆਦਾਤਰ ਲੋਕਾਂ ਦੀ ਸਮੋਸਿਆਂ ਨਾਲ ਬਚਪਨ ਦੀਆਂ ਢੇਰ ਸਾਰੀਆਂ ਯਾਦਾਂ ਜੁੜੀਆਂ ਹੋ ਸਕਦੀਆਂ ਹਨ। ਹੁਣ ਇਸ ਤੋਂ ਪਹਿਲਾਂ ਕਿ ਤੁਹਾਡੇ ਮੂੰਹ 'ਚ ਪਾਣੀ ਆ ਜਾਵੇ ਤੇ ਤੁਸੀਂ ਇਮੋਸਨਲ ਹੋ ਕੇ ਸਮੋਸਾ ਖਰੀਦਣ ਪਹੁੰਚ ਜਾਓ, ਅਸੀਂ ਤੁਹਾਨੂੰ ਦੱਸਦੇ ਹਨ ਇਸ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ। ਜੀ ਹਾਂ, ਤਾਂ ਜੋ ਤੁਹਾਨੂੰ ਇਸ ਗੱਲ ਦੀ ਸਹੀ-ਸਹੀ ਜਾਣਕਾਰੀ ਹੋਵੇ ਕਿ ਤੁਸੀਂ ਕੀ ਖਾ ਰਹੇ ਹੋ ਤੇ ਉਸ ਦਾ ਤੁਹਾਡੀ ਸਿਹਤ 'ਤੇ ਕੀ ਅਸਰ ਪੈਣ ਵਾਲਾ ਹੈ।

ਸਮੋਸਿਆਂ ਦੇ ਸਿਹਤ 'ਤੇ ਪ੍ਰਭਾਵ ਬਾਰੇ ਜਾਣਨ ਲਈ ਓਨਲੀਮਾਈਹੈਲਥ ਨੇ ਡਾ. ਅਨੁਜਾ ਗੌਰ (ਆਕਾਸ਼ ਹੈਲਥਕੇਅਰ ਸੁਪਰਸਪੈਸ਼ਲਿਟੀ ਹੌਸਪਿਟਲ) ਨਾਲ ਗੱਲਬਾਤ ਕੀਤੀ ਹੈ। ਆਓ ਤੁਹਾਨੂੰ ਦੱਸਦੇ ਹਾਂ ਡਾ. ਅਨੁਜਾ ਨੇ ਕੀ ਕਿਹਾ।

ਸਮੋਸੇ ਦੀ ਨਿਊਟ੍ਰੀਸ਼ਨਲ ਵੈਲਿਊ

1 ਸਮੋਸਾ = 262 ਕੈਲਰੀਜ਼

ਫੈਟ-3 ਗ੍ਰਾਮ

ਪ੍ਰੋਟੀਨ - 10.5 ਗ੍ਰਾਮ

ਕਾਰਬੋਹਾਈਡ੍ਰੇਟ - 45 ਗ੍ਰਾਮ

ਡਾਇਟ੍ਰੀ ਫਾਈਬਰ - 1.5 ਗ੍ਰਾਮ

ਕਿਉਂਕਿ ਸਮੋਸੇ 'ਚ ਸਟਾਰਚ ਦੀ ਮਾਤਰਾ ਜ਼ਿਆਦਾ ਤੇ ਫਾਈਬਰ ਦੀ ਮਾਤਰਾ ਘਟ ਹੁੰਦੀ ਹੈ, ਇਸ ਲਈ ਇਕ ਰੇਗੂਲਰ ਸਾਈਜ਼ ਸਮੋਸਾ ਖਾਣ ਨਾਲ ਤੁਹਾਨੂੰ ਲਗਪਗ 262 ਕੈਲਰੀਜ਼ ਮਿਲਦੀਆਂ ਹਨ। ਇਸ ਤੋਂ ਇਲਾਵਾ ਇਲਾਵਾ ਸਮੋਸੇ ਬਨਸਪਤੀ ਘਿਉ ਜਾਂ ਤੇਲਾਂ 'ਚ ਤਲੇ ਜਾਂਦੇ ਹਨ ਇਸ ਲਈ ਇਸ ਵਿਚ ਬਹੁਤ ਜ਼ਿਆਦਾ ਟਰਾਂਸ ਫੈਟ ਹੁੰਦਾ ਹੈ ਜਿਹੜਾ ਤੁਹਾਡੇ ਸਰੀਰ ਲਈ ਨੁਕਸਾਨਦਾਇਕ ਹੁੰਦਾ ਹੈ। ਜੇਕਰ ਤੁਸੀਂ ਇਹ ਸਮੋਸਾ ਕਿਸੇ ਗਲੀ-ਚੌਕ ਦੀ ਛੋਟੀ ਦੁਕਾਨ ਤੋਂ ਖ਼ਰੀਦਦੇ ਹੋ ਤਾਂ ਇਸ ਗੱਲ ਦੀ ਵੀ ਪੂਰੀ ਸੰਭਾਵਨਾ ਹੁੰਦੀ ਹੈ , ਉਹ ਸਮੋਸਾ ਪਹਿਲਾਂ ਤੋਂ ਇਸਤੇਮਾਲ ਤੇਲ 'ਚ ਤਲਿਆ ਗਿਆ ਹੋਵੇ। ਇਕ ਵਾਰ ਇਸਤੇਮਾਲ ਹੋ ਚੁੱਕੇ ਤੇਲ ਨੂੰ ਦੁਬਾਰਾ ਗਰਮ ਕਰ ਕੇ ਇਸ ਵਿਚ ਕਿਸੇ ਖ਼ੁਰਾਕੀ ਪਦਾਰਥ ਨੂੰ ਡੀਪ ਫਰਾਈ ਕਰ ਕੇ ਖਾਣਾ ਤੁਹਾਡੀ ਸਿਹਤ ਲਈ ਬਹੁਤ ਜ਼ਿਆਦਾ ਬੁਰਾ ਹੈ।

ਕਈ ਵਾਰ ਇਸਤੇਮਾਲ ਹੋਏ ਤੇਲ 'ਚ ਬਣੀਆਂ ਚੀਜ਼ਾਂ ਖਾਣ ਨਾਲ ਤੁਹਾਡਾ ਲਿਪਿਡ ਪ੍ਰੋਫਾਈਲ ਵਧਦਾ ਹੈ ਤੇ ਤੁਹਾਡੇ ਸਰੀਰ 'ਚ ਬੈਡ ਕਲਸੈਟ੍ਰੋਲ (LDL) ਦੀ ਮਾਤਰਾ ਵਧਦੀ ਹੈ। ਹਾਲਾਂਕਿ ਡਾ. ਅਨੁਜਾ ਗੌਰ ਕਹਿੰਦੀ ਹਨ ਕਿ ਜੇਕਰ ਤੁਸੀਂ ਕਦੀ-ਕਦਾਈਂ ਸਮੋਸਾ ਖਾ ਲੈਂਦੇ ਹੋ ਤਾਂ ਇਸ ਦਾ ਤੁਹਾਡੀ ਸਿਹਤ 'ਤੇ ਕੋਈ ਬੁਰਾ ਅਸਰ ਨਹੀਂ ਪੈਂਦਾ। ਪਰ ਅਕਸਰ ਖਾਣਾ ਜਾਂ ਰੋਜ਼ਾਨਾ ਖਾਣਾ ਤੁਹਾਡੀ ਸਿਹਤ ਲਈ ਚੰਗਾ ਨਹੀਂ ਹੈ।

ਸਮੋਸੇ 'ਚ ਕੀ ਹੁੰਦਾ ਹੈ ?

ਆਮ ਤੌਰ 'ਤੇ ਸਮੋਸਾ ਬਣਾਉਣ ਲਈ ਹੇਠ ਲਿਖੀਆਂ ਚੀਜ਼ਾਂ ਇਸਤੇਮਾਲ ਕੀਤੀਆਂ ਜਾਂਦੀਆਂ ਹਨ-

  • ਮੈਦਾ (ਰਿਫਾਈਂਡ ਫਲੋਰ)
  • ਆਲੂ
  • ਤੇਲ
  • ਲੂਣ
  • ਮਸਾਲੇ

ਸਮੋਸਾ ਇਕ ਤਰ੍ਹਾਂ ਨਾਲ ਮੈਦੇ ਤੇ ਆਲੂ ਨਾਲ ਬਣੀ ਪੈਟੀ ਹੈ ਜਿਸ ਵਿਚ ਕਈ ਵਾਰ ਕੁਝ ਹਲਕੀਆਂ-ਫੁਲਕੀਆਂ ਸਬਜ਼ੀਆਂ (ਮਟਰ, ਪਿਆਜ਼, ਗਾਜਰ, ਪੱਤਾਗੋਭੀ) ਮਿਲਾ ਦਿੱਤੀ ਜਾਂਦੀ ਹੈ। ਇਸ ਨੂੰ ਤਿਕੋਣੇ ਆਕਾਰ 'ਚ ਬਣਾ ਕੇ ਤੇਲ 'ਚ ਡੀਪ ਫਰਾਈ ਕੀਤਾ ਜਾਂਦਾ ਹੈ।

Posted By: Seema Anand