ਜੇਐੱਨਐੱਨ, ਨਵੀਂ ਦਿੱਲੀ : 5 Side Effects Of Eating Amla : ਤੁਸੀਂ ਅੱਜ ਤਕ ਇਹੀ ਸੁਣਿਆ ਹੋਵੇਗਾ ਕਿ ਆਂਵਲਾ ਖ਼ੂਬ ਖਾਣਾ ਚਾਹੀਦਾ ਕਿਉਂਕਿ ਇਸ ਦੇ ਕਈ ਫਾਇਦੇ ਹੁੰਦੇ ਹਨ ਪਰ ਸਾਡੇ ਵਿਚੋਂ ਕਈ ਲੋਕ ਇਹ ਨਹੀਂ ਜਾਣਦੇ ਕਿ ਆਂਵਲੇ ਦੇ ਕਈ ਨੁਕਸਾਨ ਵੀ ਹੁੰਦੇ ਹਨ। ਆਮ ਤੌਰ 'ਤੇ ਆਂਵਲੇ ਦੀ ਵਰਤੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਠੀਕ ਕਰਨ ਲਈ ਦਵਾਈਆਂ 'ਚ ਕੀਤੀ ਜਾਂਦੀ ਹੈ।

ਹਾਲਾਂਕਿ ਇਸ ਦਾ ਜ਼ਿਆਦਾ ਮਾਤਰਾ 'ਚ ਸੇਵਨ ਸਰੀਰ ਨੂੰ ਵੱਡਾ ਨੁਕਸਾਨ ਵੀ ਪਹੁੰਚਾ ਸਕਦਾ ਹੈ ਤੇ ਅਜਿਹਾ ਹੀ ਆਂਵਲੇ ਨਾਲ ਵੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਇਸ ਨੂੰ ਜ਼ਰੂਰੀ ਖਾਓ ਪਰ ਸਹੀ ਮਾਤਰਾ 'ਚ ਅਤੇ ਹੋ ਸਕੇ ਤਾਂ ਕਿਸੇ ਡਾਕਟਰ ਜਾਂ ਡਾਈਟਿਸ਼ੀਅਨ ਦੀ ਸਲਾਹ ਬਿਨਾਂ ਖਾਣ ਤੋਂ ਬਚੋ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਆਂਵਲੇ ਦੇ ਨੁਕਸਾਨਾਂ ਬਾਰੇ...

ਲਿਵਰ ਨੂੰ ਪਹੁੰਚਾ ਸਕਦਾ ਹੈ ਨੁਕਸਾਨ

ਜੇਕਰ ਤੁਸੀਂ ਆਂਵਲੇ ਤੇ ਅਦਰਕ ਨੂੰ ਇਕੱਠੇ ਖਾਂਦੇ ਹੋ ਤਾਂ ਇਸ ਦਾ ਖ਼ਰਾਬ ਅਸਰ ਤੁਹਾਡੇ ਲਿਵਰ 'ਤੇ ਪੈ ਸਕਦਾ ਹੈ। ਜ਼ਿਆਦਾ ਆਂਵਲਾ ਖਾਣ ਨਾਲ ਤੁਹਾਡੇ ਲਿਵਰ 'ਚ SGPT (Serum Glutamic Pyruvic Transaminase) ਦੀ ਮਾਤਰਾ ਵਧ ਜਾਂਦੀ ਹੈ। ਇਸ ਕਾਰਨ ਤੁਹਾਡੀ ਪਾਚਨ ਪ੍ਰਕਿਰਿਆ ਵੀ ਗੜਬੜ ਹੋ ਸਕਦੀ ਹੈ।

ਐਸੀਡਿਟੀ ਵਧਾਉਂਦਾ ਹੈ

ਆਂਵਲਾ ਕੁਦਰਤੀ ਰੂਪ 'ਚ ਐਸੀਡਿਕ ਹੁੰਦਾ ਹੈ ਤੇ ਇਸ ਲਈ ਇਸ ਨੂੰ ਖਾਣ ਨਾਲ ਪੇਟ ਨਾਲ ਸਬੰਧਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਖਾਸਕਰ ਜੇਕਰ ਤੁਸੀਂ ਇਸ ਨੂੰ ਖ਼ਾਲੀ ਪੇਟ ਖਾਓਗੇ ਤਾਂ ਤੁਹਾਨੂੰ ਐਸੀਡਿਟੀ ਦੀ ਸਮੱਸਿਆ ਹੋ ਜਾਵੇਗੀ।

ਹੋ ਸਕਦੀ ਹੈ ਕਬਜ਼

ਆਂਵਲਾ ਫਾਈਬਰ ਨਾਲ ਭਰਪੂਰ ਹੁੰਦਾ ਹੈ ਜਿਸ ਦੇ ਜ਼ਿਆਦਾ ਸੇਵਨ ਨਾਲ ਕਬਜ਼ ਹੋ ਸਕਦੀ ਹੈ। ਜ਼ਿਆਦਾ ਆਂਵਲਾ ਖਾਣ ਨਾਲ ਮਲ ਸਖ਼ਤ ਹੋ ਜਾਂਦਾ ਹੈ। ਜੇਕਰ ਤੁਸੀਂ ਰੋਜ਼ਾਨਾ ਆਂਵਲਾ ਖਾਂਦੇ ਹੋ ਤਾਂ ਤੁਹਾਨੂੰ ਪਾਣੀ ਵੀ ਜ਼ਿਆਦਾ ਪੀਣਾ ਚਾਹੀਦਾ ਹੈ ਤਾਂਜੋ ਕਬਜ਼ ਵਰਗੀ ਦਿੱਕਤ ਨਾ ਹੋਵੇ।

ਬਲੱਡ ਪ੍ਰੈਸ਼ਰ ਨੂੰ ਕਰਦਾ ਹੈ ਪ੍ਰਭਾਵਿਤ

ਹਾਈਪਰਟੈਂਸ਼ਨ ਤੇ ਕਿਡਨੀ ਦੀ ਸਮੱਸਿਆ ਨਾਲ ਜੂਝ ਰਹੇ ਇਨਸਾਨ ਨੂੰ ਆਂਵਲਾ ਨਹੀਂ ਖਾਣਾ ਚਾਹੀਦਾ। ਇਸ ਨਾਲ ਸਰੀਰ ਦਾ ਸੋਡੀਅਮ ਲੈਵਲ ਵਧ ਜਾਂਦਾ ਹੈ ਜਿਸ ਨਾਲ ਕਿਡਨੀ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਪਾਉਂਦੀ ਤੇ ਸਰੀਰ 'ਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਹੈ ਤੇ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਸ਼ੁਰੂ ਹੋ ਜਾਂਦੀ ਹੈ।

ਯੂਰਿਨ 'ਚ ਜਲਨ

ਆਂਵਲੇ 'ਚ ਵਿਟਾਮਿਨ-ਸੀ ਹੁੰਦਾ ਹੈ ਤੇ ਇਸ ਨੂੰ ਜ਼ਿਆਦਾ ਮਾਤਰਾ 'ਚ ਖਾਮ ਨਾਲ ਤੁਹਾਨੂੰ ਪਿਸ਼ਾਬ ਕਰਨ ਵੇਲੇ ਜਲਨ ਮਹਿਸੂਸ ਹੋ ਸਕਦੀ ਹੈ। ਇੱਥੋਂ ਤਕ ਕਿ ਕਈ ਲੋਕਾਂ ਨੂੰ ਆਪਣੇ ਪਿਸ਼ਾਬ ਦੀ ਬਦਬੂ ਦਾ ਅਨੁਭਵ ਹੋ ਸਕਦਾ ਹੈ।

Posted By: Seema Anand