ਚਮੜੀ ਦੀ ਦੇਖਭਾਲ ਠੀਕ ਢੰਗ ਨਾਲ ਨਾ ਕੀਤੀ ਜਾਵੇ ਤਾਂ ਝੁਰੜੀਆਂ, ਛਾਈਆਂ, ਕਿੱਲ ਆਦਿ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਚਮੜੀ ਦੇ ਮੁਸਾਮਾਂ ਦੀ ਜੇ ਠੀਕ ਢੰਗ ਨਾਲ ਸਫ਼ਾਈ ਨਾ ਕੀਤੀ ਜਾਵੇ ਤਾਂ ਚਮੜੀ ਦੀ ਸੁੰਦਰਤਾ ਬੇਕਾਰ ਹੋ ਜਾਂਦੀ ਹੈ। ਜੇ ਚਮੜੀ ਸਿਹਤਮੰਦ ਹੋਵੇ ਤਾਂ ਉਮਰ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ। ਕੁਝ ਨੁਕਤੇ ਹਨ, ਜਿਨ੍ਹਾਂ ਨਾਲ ਅਸੀਂ ਚਮੜੀ ਦੀ ਠੀਕ ਦੇਖਭਾਲ ਕਰ ਸਕਦੇ ਹਾਂ :

ਸਾਫ਼-ਸਫ਼ਾਈ

ਚਮੜੀ ਦੀ ਦੇਖਭਾਲ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਇਸ 'ਤੇ ਵਧਦੀ ਉਮਰ ਅਤੇ ਤਣਾਅ ਦਾ ਅਸਰ ਨਹੀਂ ਹੁੰਦਾ। ਚਮੜੀ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿਓ। ਇਸ ਦੇ ਲਈ ਵਧੀਆ ਕਲਿੰਜਰ ਦੀ ਵਰਤੋਂ ਕਰੋ। ਕਲਿੰਜਰ ਹਮੇਸ਼ਾ ਆਪਣੀ ਚਮੜੀ ਅਨੁਸਾਰ ਹੀ ਇਸਤੇਮਾਲ ਕਰੋ। ਦਹੀਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਗਰਮੀਆਂ ਵਿਚ ਦਿਨ 'ਚ ਦੋ ਵਾਰ ਤੇ ਸਰਦੀਆਂ 'ਚ ਰੋਜ਼ਾਨਾ ਨਹਾਉਣਾ ਚਾਹੀਦਾ ਹੈ।

ਖ਼ੁਰਾਕ

ਆਪਣੇ ਖਾਣੇ ਵਿਚ ਪੌਸ਼ਟਿਕ ਖ਼ੁਰਾਕੀ ਪਦਾਰਥ ਸ਼ਾਮਲ ਕਰੋ। ਫਲ਼, ਸਲਾਦ ਜ਼ਿਆਦਾ ਖਾਓ। ਵਿਟਾਮਿਨ-ਸੀ ਖ਼ੂਨ ਨੂੰ ਸਾਫ਼ ਕਰਦਾ ਹੈ। ਇਸ ਲਈ ਅੰਗੂਰ, ਸੰਤਰਾ, ਹਰੀਆਂ ਸਬਜ਼ੀਆਂ ਜ਼ਰੂਰ ਖਾਓ। ਤਾਜ਼ੀਆਂ ਸਬਜ਼ੀਆਂ ਤੇ ਦੁੱਧ ਤੋਂ ਵਿਟਾਮਿਨ-ਬੀ ਮਿਲਦਾ ਹੈ, ਜਿਹੜਾ ਚਮੜੀ ਨੂੰ ਸੁੰਦਰ ਬਣਾਉਂਦਾ ਹੈ। ਡਾਕਟਰ ਦੀ ਸਲਾਹ ਅਨੁਸਾਰ ਓਮੇਗਾ ਥ੍ਰੀ ਫੈਟੀ ਐਸਿਡ ਤੇ ਜ਼ਰੂਰੀ ਵਿਟਾਮਿਨਾਂ ਦੇ ਕੈਪਸੂਲ ਵੀ ਲਏ ਜਾ ਸਕਦੇ ਹਨ।

ਜ਼ਿਆਦਾ ਪਾਣੀ ਪੀਓ

ਚਮੜੀ ਨੂੰ ਤਾਜ਼ਾ ਰੱਖਣ 'ਚ ਪਾਣੀ ਦਾ ਬੜਾ ਮਹੱਤਵ ਹੈ। ਦਿਨ 'ਚ ਜ਼ਿਆਦਾ ਪਾਣੀ ਪੀਓ। ਚਾਹ ਕੌਫੀ ਵਰਗੇ ਪਦਾਰਥÎਾਂ ਦੀ ਵਰਤੋਂ ਘੱਟ ਕਰੋ।

ਧੁੱਪ ਤੋਂ ਬਚੋ

ਜ਼ਿਆਦਾ ਦੇਰ ਧੁੱਪ 'ਚ ਰਹਿਣ ਨਾਲ ਚਮੜੀ ਝੁਲਸ ਜਾਂਦੀ ਹੈ। ਸੂਰਜ ਦੀਆਂ ਅਲਟਰਾ-ਵਾਇਲਟ ਕਿਰਨਾਂ ਤੋਂ ਬਚਣ ਲਈ ਵਧੀਆ ਸਨਸਕਰੀਨ ਵਰਤੋ।

ਕਸਰਤ

ਕਸਰਤ ਵੀ ਚਮੜੀ ਨੂੰ ਸਿਹਤਮੰਦ ਰੱਖਦੀ ਹੈ। ਇਸ ਲਈ ਰੋਜ਼ਾਨਾ ਕਸਰਤ ਤੇ ਸੈਰ ਜ਼ਰੂਰ ਕਰੋ। ਕਸਰਤ ਕਰਦਿਆਂ ਖ਼ਾਸ ਧਿਆਨ ਰੱਖੋ ਕਿ ਜ਼ਿਆਦਾ ਸਖ਼ਤ ਕਸਰਤ ਤੇ ਪਸੀਨਾ ਨਾ ਵਹਾਉਣਾ ਪਵੇ।

Posted By: Harjinder Sodhi