Karwa Chauth 2021 Vrat : ਹਿੰਦੂ ਧਰਮ 'ਚ ਕਰਵਾ ਚੌਥ ਦਾ ਬਹੁਤ ਮਹੱਤਵ ਹੈ। ਇਸ ਦਿਨ ਸੁਹਾਗਣਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ। ਰਾਤ ਨੂੰ ਚੰਦਰਮਾ ਦਰਸ਼ਨ ਤੋਂ ਬਾਅਦ ਵਰਤ ਖੋਲ੍ਹਿਆ ਜਾਂਦਾ ਹੈ। ਪਤੀ ਆਪਣੇ ਹੱਥੋਂ ਪਾਣੀ ਪਿਆ ਕੇ ਪਤਨੀ ਦਾ ਵਰਤ ਖੋਲ੍ਹਦੇ ਹਨ। ਸ਼ਾਸਤਰਾਂ ਅਨੁਸਾਰ ਕਰਵਾ ਚੌਥ ਦਾ ਵਰਤ ਹਰ ਸਾਲ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ ਨੂੰ ਰੱਖਿਆ ਜਾਂਦਾ ਹੈ। ਇਸ ਵਾਰ ਵਰਤ 24 ਅਕਤੂਬਰ ਨੂੰ ਰੱਖਿਆ ਜਾਵੇਗਾ। ਜਾਣੋ

ਜ਼ਰੂਰੀ ਟਿਪਸ

ਪ੍ਰੈਗਨੈਂਟ ਤੇ ਬ੍ਰੈਸਟਫੀਡਿੰਗ ਕਰਵਾਉਣ ਵਾਲੀਆਂ ਔਰਤਾਂ ਨੂੰ ਵਰਤ ਰੱਖਣ ਤੋਂ ਬਚਣਾ ਚਾਹੀਦੈ। ਜਦੋਂ ਔਰਤਾਂ ਗਰਭਵਤੀ ਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਕਈ ਸਿਹਤ ਸਬੰਧੀ ਪਰੇਸ਼ਾਨੀਆਂ ਨੂੰ ਝੱਲਣਾ ਪੈਂਦਾ ਹੈ। ਲੰਬੇ ਸਮੇਂ ਤਕ ਭੁੱਖ-ਪਿਆਸਾ ਰਹਿਣਾ ਗਰਭ 'ਚ ਪਲ਼ ਰਹੇ ਸ਼ਿਸ਼ੂ ਲਈ ਚੰਗਾ ਨਹੀਂ ਹੁੰਦਾ। ਇਸ ਤਰ੍ਹਾਂ ਬ੍ਰੈਸਟਫੀਡਿੰਗ ਕਰਵਾਉਣ ਵਾਲੀਆਂ ਔਰਤਾਂ ਨੂੰ ਵਰਤ ਨਹੀਂ ਰੱਖਣਾ ਚਾਹੀਦਾ। 6 ਮਹੀਨੇ ਤਕ ਨਵਜਾਤ ਮਾਂ ਦੇ ਦੁੱਧ ਉੱਪਰ ਨਿਰਭਰ ਹੁੰਦਾ ਹੈ। ਕਰਵਾ ਚੌਥ ਵਰਤ ਨਾਲ ਔਰਤਾਂ ਦੀ ਆਸਥਾ ਜੁੜੀ ਹੈ ਪਰ ਆਪਣੇ ਬੱਚੇ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਵਰਤ ਕਰਨ ਤੋਂ ਬਚਣਾ ਚਾਹੀਦੈ। ਇਸ ਦੌਰਾਨ ਨਿਰਜਲਾ ਵਰਤ ਰੱਖਣ ਤੋਂ ਬਚਣਾ ਚਾਹੀਦਾ। ਫਲ਼, ਜੂਸ, ਦੁੱਧ ਤੇ ਡਰਾਈ ਫਰੂਟਸ ਖਾਂਦੇ ਰਹੋ।

ਕਰਵਾ ਚੌਥ ਪੂਜਾ ਦਾ ਸ਼ੁੱਭ ਮਹੂਰਤ ਤੇ ਚੰਦਰਮਾ ਚੜ੍ਹਨ ਦਾ ਸਮਾਂ

24 ਅਕਤੂਬਰ 2021 ਨੂੰ ਐਤਵਾਰ ਵਾਲੇ ਦਿਨ ਸਵੇਰੇ 3 ਵੱਜ ਕੇ 1 ਮਿੰਟ ਤੋਂ ਚਤੁਰਥੀ ਸ਼ੁਰੂ ਹੋਵੇਗੀ। 25 ਅਕਤੂਬਰ ਨੂੰ ਸਵੇਰੇ 5 ਵੱਜ ਕੇ 43 ਮਿੰਟ 'ਤੇ ਚਤੁਰਥੀ ਤਿਥੀ ਖ਼ਤਮ ਹੋਵੇਗੀ। ਇਸ ਦੌਰਾਨ 24 ਅਕਤੂਬਰ ਨੂੰ ਸ਼ਾਮ 5 ਵੱਜ ਕੇ 43 ਮਿੰਟ ਤੋਂ ਲੈ ਕੇ 6 ਵੱਜ ਕੇ 59 ਮਿੰਟ ਤਕ ਕਰਵਾਚੌਥ ਪੂਜਾ ਦਾ ਸ਼ੁੱਭ ਮਹੂਰਤ ਰਹੇਗਾ। ਇਸ ਤੋਂ ਬਾਅਦ ਰਾਤ 8 ਵੱਜ ਕੇ 7 ਮਿੰਟ 'ਤੇ ਚੰਦਰਮਾ ਦੇ ਦਰਸ਼ਨ ਹੋਣਗੇ।

ਕੀ ਹੈ ਇਸ ਤਿਉਹਾਰ ਦਾ ਮਹੱਤਵ

ਕਰਵਾ ਚੌਥ ਦਾ ਵਰਤ ਪਤੀ ਅਤੇ ਪਤਨੀ ਦੇ ਰਿਸ਼ਤੇ ਦੀ ਖੁਸ਼ਹਾਲੀ ਲਈ ਮਨਾਇਆ ਜਾਂਦਾ ਹੈ। ਇਸ ਦਿਨ ਵਿਧੀ ਪੂਵਰਕ ਪੂਜਾ ਕਰਨ ਨਾਲ ਵਿਆਹੁਦਾ ਜੀਵਨ ਵਿਚ ਖੁਸ਼ਹਾਲੀ ਆਉਂਦੀ ਹੈ। ਔਰਤਾਂ ਪਤੀ ਦੀ ਲੰਮੀ ਉਮਰ ਅਤੇ ਸਫਲਤਾ ਲਈ ਇਹ ਵਰਤ ਰੱਖਦੀਆਂ ਹਨ। ਇਸ ਦਿਨ ਸੁਹਾਗਣਾਂ ਬਿਨਾਂ ਕੁਝ ਖਾਧੇ-ਪੀਤੇ ਕਰਵਾ ਚੌਥ ਦਾ ਵਰਤ ਪੂਰਾ ਕਰਦੀਆਂ ਹਨ।

Posted By: Seema Anand