ਸੰਜੀਵ ਕੁਮਾਰ ਮਿਸ਼ਰਾ, ਨਵੀਂ ਦਿੱਲੀ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਮਲੇਰੀਆ ਪਰਜੀਵੀ ਨੂੰ ਉਲਝਾ ਕੇ ਇਸਦੀ ਗਤੀਸ਼ੀਲਤਾ 'ਤੇ ਰੋਕ ਲਗਾਉਣ ਦਾ ਨਵਾਂ ਤਰੀਕਾ ਲੱਭਿਆ ਹੈ। ਵਿਗਿਆਨੀਆਂ ਨੇ ਇਕ ਪੈਪਟਾਈਡ ਤਿਆਰ ਕੀਤਾ ਹੈ ਜੋ ਪਰਜੀਵੀ ਨੂੰ ਲਾਲ ਬਲੱਡ ਸੈੱਲ 'ਚ ਜਾਣ ਤੋਂ ਰੋਕ ਦੇਵੇਗਾ। ਜੇਐੱਨਯੂ ਦੇ ਸਪੈਸ਼ਲ ਸੈਂਟਰ ਫਾਰ ਮਾਲੀਕਿਉਰ ਮੈਡੀਸਨ ਦੀ ਵਿਗਿਆਨੀ ਡਾ. ਸ਼ੈਲਜਾ ਸਿੰਘ ਨੇ ਦੈਨਿਕ ਜਾਗਰਣ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਲੇਰੀਆ ਬਹੁਤ ਸਾਰੀਆਂ ਦਵਾਈਆਂ ਪ੍ਰਤੀ-ਰੋਧਕ ਬਣਦਾ ਜਾ ਰਿਹਾ ਹੈ। ਪਹਿਲਾਂਅਸੀਂ ਕਲੋਰੋਕਵੀਨ ਅਤੇ ਆਰਟੀਮਿਸਿਨਿਨ ਦਾ ਪ੍ਰਯੋਗ ਕਰਦੇ ਸਨ। ਹੁਣ ਇਹ ਦਵਾਈਆਂ ਓਨੀਆਂ ਪ੍ਰਭਾਵੀ ਨਹੀਂ ਰਹੀਆਂ ਹਨ।

ਅਜਿਹੇ 'ਚ ਸੁਭਾਵਿਕ ਹੈ ਕਿ ਸਾਨੂੰ ਇਕ ਨਵੀਂ ਦਵਾਈ ਦੀ ਲੋੜ ਹੈ ਪਰ ਨਾਲ ਹੀ ਇਹ ਵੀ ਧਿਆਨ ਦੇਣਾ ਜ਼ਰੂਰੀ ਹੈ ਕਿ ਇਹ ਨਵੀਂ ਦਵਾਈ ਬਿਲਕੁੱਲ ਅਲੱਗ ਹੈ ਤਾਂਕਿ ਪਰਜੀਵੀ ਚਾਹ ਕੇ ਵੀ ਪ੍ਰਤੀਰੋਧਕ ਸਮਰੱਥਾ ਵਿਕਸਿਤ ਨਾ ਕਰ ਸਕੇ ਪਰ ਇਸਤੋਂ ਇਲਾਵਾ ਮਲੇਰੀਆ ਪਰਜੀਵੀ ਨੂੰ ਮਾਰਨ ਲਈ ਅਸੀਂ ਕੀ ਕਰ ਸਕਦੇ ਹਾਂ? ਜਵਾਬ ਹੈ, ਅਸੀਂ ਉਸਦੀ ਖ਼ਾਦ ਪ੍ਰਣਾਲੀ (ਫੂਡ ਸਿਸਟਮ) ਨੂੰ ਨਿਸ਼ਾਨਾ ਬਣਾ ਸਕਦੇ ਹਾਂ, ਜਾਂ ਫਿਰ ਉਸਦੇ ਡੀਐੱਨਏ ਪ੍ਰਤੀਰੂਪ ਨੂੰ ਬਲਾਕ ਕਰ ਸਕਦੇ ਹਾਂ। ਅਸੀਂ ਉਸਦੇ ਪ੍ਰੋਟੀਨ ਬਣਨ ਦੀ ਪ੍ਰਕਿਰਿਆ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਾਂ ਪਰ ਅਸੀਂ ਜੋ ਕੀਤਾ ਹੈ ਉਹ ਇਹ ਕਿ ਅਸੀਂ ਪਰਜੀਵੀ ਦੀ ਗਤੀਸ਼ੀਲਤਾ ਨੂੰ ਬਲਾਕ ਕਰ ਦਿੱਤਾ ਹੈ।

ਡਾ, ਸ਼ੈਲਜਾ ਸਿੰਘ ਕਹਿੰਦ ਹੈ ਕਿ ਮਨੁੱਖ ਨੂੰ ਗਤੀ ਰਹਿਣ ਲਈ ਮਸਲਸ ਦੀ ਜ਼ਰੂਰਤ ਹੁੰਦੀ ਹੈ, ਉਸੇ ਤਰ੍ਹਾਂ ਪਰਜੀਵੀ ਨੂੰ ਗਤੀਸ਼ੀਲਤਾ ਲਈ ਪ੍ਰੋਟੀਨ ਤੇ ਪ੍ਰੋਟੀਨ ਇੰਟਰੈਕਸ਼ਨ ਦੀ ਲੋੜ ਹੁੰਦੀ ਹੈ। ਮਾਇਓਸਿਨ ਅਤੇ ਮਾਇਓਸਿਨ ਇੰਟਰੈਕਵਿੰਗ ਪ੍ਰੋਟੀਨ ਭਾਵ ਐੱਮਪੀਆਈਪੀ।

ਇਹ ਦੋਵੇਂ ਪ੍ਰੋਟੀਨ ਇਕ-ਦੂਸਰੇ ਦੇ ਨਾਲ ਇਕ ਤਰ੍ਹਾਂ ਦੇ ਸਾਕੇਟ 'ਚ ਜੁੜੇ ਰਹਿੰਦੇ ਹਨ। ਅਸੀਂ ਇਕ ਪੈਪਟਾਈਡ ਬਣਾਇਆ ਜੋ ਦੋਵੇਂ ਪ੍ਰੋਟੀਨ ਨੂੰ ਇਕ-ਦੂਸਰੇ ਨਾਲ ਮਿਲਣ ਹੀ ਨਹੀਂ ਦੇਵੇਗਾ। ਜਦਕਿ ਇਹ ਦੋਵੇਂ ਇਕ-ਦੂਸਰੇ ਨਾਲ ਮਿਲਣਗੇ ਹੀ ਨਹੀਂ ਤਾਂ ਫਿਰ ਪਰਜੀਵੀ ਗਤੀ ਨਹੀਂ ਕਰ ਸਕੇਗਾ। ਇਸਨੂੰ ਇਸ ਤਰ੍ਹਾਂ ਵੀ ਸਮਝਿਆ ਜਾ ਸਕਦਾ ਹੈ ਕਿ ਪਰਜੀਵੀ ਦੇ ਲਈ ਜ਼ਰੂਰੀ ਦੋ ਪ੍ਰੋਟੀਨ 'ਚੋਂ ਕਿਸੇ ਇਕ ਪ੍ਰੋਟੀਨ ਵਰਗਾ ਅਸੀਂ ਕੁਝ ਤਿਆਰ ਕੀਤਾ ਹੈ। ਪਰ ਇਸ ਬਾਰੇ ਪਰਜੀਵੀ ਨੂੰ ਕੁਝ ਪਤਾ ਨਹੀਂ ਚੱਲ ਪਾਉਂਦਾ ਅਤੇ ਉਹ ਅੱਗੇ ਨਹੀਂ ਵੱਧ ਪਾਉਂਦਾ। ਇਸ ਖੋਜ ਲਈ ਅਸੀਂ ਪਹਿਲਾਂ ਮਲੇਰੀਆ ਪਰਜੀਵੀ ਦੇ ਪ੍ਰੋਟੀਨ ਦਾ ਅਧਿਐਨ ਕੀਤਾ ਤੇ ਫਿਰ ਇਹ ਸਮਝਿਆ ਕਿ ਆਖ਼ਿਰ ਉਹ ਪ੍ਰੋਟੀਨ ਨੂੰ ਕਿਵੇਂ ਪ੍ਰਯੋਗ ਕਰਦਾ ਹੈ।

Posted By: Ramanjit Kaur