v>ਖੋਜਕਰਤਾਵਾਂ ਨੇ ਕੋਰੋਨਾ ਨੂੰ ਰੋਕਣ ਲਈ ਇਕ ਨਵੀਂ ਥੇਰੈਪੀ ਇਜਾਦ ਕੀਤੀ ਹੈ। ਇਹ ਅਧਿਐਨ ਨਿਊਰੋਇਮਿਊਨ ਫਾਰਮਾਕੋਲਾਜੀ ਨਾਂ ਦੇ ਜਰਨਲ ’ਚ ਛਪਿਆ ਹੋਇਆ ਹੈ। ਖੋਜ ਦੇ ਮੁਤਾਬਕ ਜਦੋ ਕੋਰੋਨਾ ਨਾਲ ਪੀੜਤ ਚੂਹੇ ਨੂੰ ਨੱਕ ਜ਼ਰੀਏ ਛੋਟਾ ਪੈਪਟਾਈਡ ਦਿੱਤਾ ਗਿਆ ਤਾਂ ਉਸਦੇ ਨਤੀਜੇ ਸਕਾਰਾਤਮਕ ਦਿਖਾਈ ਦਿੱਤੇ। ਪੈਪਟਾਈਡ ਨਾਲ ਨਾ ਸਿਰਫ਼ ਬੁਖ਼ਾਰ ਘੱਟ ਹੋਇਆ ਬਲਕਿ ਫੇਫੜਿਆਂ ਦੀਆਂ ਦਿੱਕਤਾਂ ’ਚ ਵੀ ਕਮੀ ਆਈ। ਏਨਾ ਹੀ ਨਹੀਂ ਦਿਲ ਦੀ ਕਾਰਜ ਸਮਰੱਥਾ ’ਚ ਸੁਧਾਰ ਦੇ ਨਾਲ ਹੀਸਾਈਟੋਕਿਨਸਟਾਰਮ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ’ਚ ਵੀ ਕਾਰਗਰ ਸਾਬਿਤ ਹੋਇਆ। ਦੱਸਣਯੋਗ ਹੈ ਕਿ ਸਾਈਟੋਕਿਨ ਸਟਾਰਮ ਰੱਖਿਅਕ ਕੋਸ਼ਿਕਾਵਾਂ ਤੇ ਉਨ੍ਹਾਂ ਦੇ ਸਰਗਰਮ ਸਾਈਟੋਕਿਨਸ ਦਾ ਅਤਿ ਉਤਪਾਦਨ ਹੈ ਜਿਹੜੀ ਫਲੂ ਇਨਫੈਕਸ਼ਨ ’ਚ ਅਕਸਰ ਫੇਫੜਿਆਂ ’ਚ ਸਰਗਰਮ ਰੱਖਿਅਕ ਕੋਸ਼ਿਕਾਵਾਂ ਦੇ ਵਧਣ ਨਾਲ ਸਬੰਧਤ ਹੁੰਦਾ ਹੈ। ਸਿੱਟੇ ਵਜੋਂ ਰੋਗੀ ਦੇ ਫੇਫੜਿਆਂ ਦੀ ਸੋਜ ਤੇ ਉਸਦੇ ਫੇਫੜਿਆਂ ’ਚ ਦ੍ਰਵ ਬਣਨ ਨਾਲ ਸਾਹ ਸੰਕਟ ਪੈਦਾ ਹੋ ਸਕਦਾ ਹੈ ਤੇ ਉਹ ਇਕ ਸੈਕੰਡਰੀ ਬੈਕਟੀਰੀਅਲ ਨਿਮੋਨੀਆ ਨਾਲ ਪੀੜਤ ਹੋ ਸਕਦਾ ਹੈ ਜਿਸ ਨਾਲ ਅਕਸਰ ਰੋਗੀ ਦੀ ਮੌਤ ਹੋ ਜਾਂਦੀ ਹੈ। ਅਮਰੀਕਾ ਸਥਿਤ ਰਸ਼ ਯੂਨੀਵਰਸਿਟੀ ਦੇ ਪ੍ਰੋਫੈਸਰ ਕਾਲੀਪਾਦ ਪਾਹਨ ਨੇ ਕਿਹਾ ਕਿ ਇਸ ਨਾਲ ਨਾ ਸਿਰਫ਼ ਅਸੀਂ ਕੋਰੋਨਾ ਨੂੰ ਰੋਕ ਸਕਦੇ ਹਾਂ ਬਲਕਿ ਕੋਰੋਨਾ ਰੋਗੀਆਂ ਨੂੰ ਸਾਹ ਲੈਣ ’ਚ ਤਕਲੀਫ ਤੇ ਦਿਲ ਸਬੰਧੀ ਸਮੱਸਿਆਵਾਂ ਤੋਂ ਵੀ ਬਚਾ ਸਕਦੇ ਹਨ। ਪਾਹਨ ਨੇ ਕਿਹਾ ਕਿ ਕੋਰੋਨਾ ਖ਼ਿਲਾਫ਼ ਅਸਰਦਾਰ ਇਲਾਜ ਤਿਆਰ ਕਰਨ ਲਈ ਇਸ ਮੈਕੇਨਿਜ਼ਮ ਨੂੰ ਸਮਝਣਾ ਜ਼ਰੂਰੀ ਹੈ। ਫਿਲਹਾਲ ਕੋਰੋਨਾ ਦੇ ਇਲਾਜ ਲਈ ਐਂਟੀ ਇੰਫਲੇਮੇਟਰੀ ਥੇਰੈਪੀ (ਵਰਗੇ ਸਟੀਰਾਇਡ) ਮੌਜੂਦ ਹਨ, ਪਰ ਇਨ੍ਹਾਂ ਇਲਾਜਾਂ ਦੀ ਵਰਤੋਂ ਇਮੁਨੌਸਮਪ੍ਰੈਸ਼ਨ ਹੁੰਦਾ ਹੈ। ਪਾਹਨ ਦੇ ਮੁਤਾਬਕ ਕਿਉਂਕਿ ਕੋਰੋਨਾ ਐਂਜੀਯੋਟੇਨਸਿਨ ਕੰਵਰਟਿੰਗ ਐਂਜਾਇਮ2 (ਏਸੀਈ2) ਨੂੰ ਕੋਸ਼ਿਕਾਵਾਂ ’ਚ ਦਾਖ਼ਲ ਕਰਨ ਲਈ ਬੰਨ੍ਹਣ ਦਾ ਕੰਮ ਕਰਦਾ ਹੈ, ਇਸ ਲਈ ਅਸੀਂ ਏਸੀਈ2 ਦੇ ਨਾਲ ਵਾਇਰਸ ਨੂੰ ਬੰਨ੍ਹਣ ਤੋਂ ਰੋਕਣ ਲਈ ਕੋਰੋਨਾ ਦੇ ਏਸੀਈ2 ਇੰਟਰੈਕਟਿੰਗਡੀਮੇਨ ਮੁਤਾਬਕ ਇਕ ਹੈਕਸਾਪੇਪਟਾਈਡ ਡਿਜ਼ਾਈਨ ਕੀਤਾ। ਖੋਜ ਦੌਰਾਨ ਪਾਇਆ ਗਿਆ ਕਿ ਏਡਜ਼ ਪੇਪਟਾਈਡ ਸਿਰਫ਼ ਸਪਾਈਕ ਪ੍ਰੋਟੀਨ ਵੱਲੋਂ ਪੈਦਾ ਕੀਤੇ ਗਏ ਸਾਈਟੋਕਿਨਸ ਨੂੰ ਰੋਕਦਾ ਹੈ, ਇਸ ਲਈ ਇਹ ਇਮੁਨੋਸਪ੍ਰੈਸ਼ਨ ਦੇ ਕਾਰਨ ਨਹੀਂ ਬਣੇਗਾ। ਪਾਹਨ ਨੇ ਕਿਹਾ ਕਿ ਇੰਟ੍ਰੋਨੇਜੈਲ ਇਲਾਜ ਦੇ ਬਾਅਦ ਏਡਜ਼ ਪੈਪਟਾਈਡ ਨਾ ਸਿਰਫ਼ ਬੁਖਾਰ ਨੂੰ ਘੱਟ ਕਰਦਾ ਹੈ ਬਲਕਿ ਫੇਫੜਿਆਂ ਦੀ ਵੀ ਸੁਰੱਖਿਆ ਕਰਦਾ ਹੈ।

Posted By: Susheel Khanna