ਨਵੀਂ ਦਿੱਲੀ : ਕਦੇ ਵੀ ਫਲ਼ ਤੇ ਸਬਜ਼ੀਆਂ ਦੇ ਬੀਜ ਬੇਕਾਰ ਸਮਝ ਕੇ ਨਾ ਸੁੱਟੋ। ਧਿਆਨ ਰਹੇ ਹਰ ਤਰ੍ਹਾਂ ਬੀਜ 'ਚ ਤੁਹਾਨੂੰ ਅਜਿਹੇ ਕਈ ਪੌਸ਼ਟਿਕ ਤੱਤ ਮਿਲ ਸਕਦੇ ਹਨ ਜਿਹੜੇ ਤੁਹਾਡੀ ਸਿਹਤ ਲਈ ਬਿਹਤਰ ਬਦਲ ਸਾਬਿਤ ਹੋ ਸਕਦੇ ਹਨ। ਇੱਥੋਂ ਤਕ ਕਿ ਤੁਸੀਂ ਇਨ੍ਹਾਂ ਬੀਜਾਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਕੇ ਸਰੀਰ ਦੇ ਕਈ ਰੋਗਾਂ ਨੂੰ ਕੋਹਾਂ ਦੂਰ ਕਰ ਸਕਦੇ ਹੋ। ਧਿਆਨ ਰਹੇ ਹਰ ਤਰ੍ਹਾਂ ਦੇ ਬੀਜ 'ਚ ਤੁਹਾਨੂੰ ਅਜਿਹੇ ਕਈ ਪੌਸ਼ਟਿਕ ਤੱਤ ਮਿਲ ਸਕਦੇ ਹਨ ਜੋ ਤੁਹਾਡੀ ਸਿਹਤ ਲਈ ਇਕ ਬਿਹਤਰ ਬਦਲ ਸਾਬਿਤ ਹੋ ਸਕਦੇ ਹਨ। ਆਓ ਜਾਣਦੇ ਹਾਂ ਕੁਝ ਅਜਿਹੇ ਹੀ ਬੀਜਾਂ ਬਾਰੇ...

ਕੱਦੂ ਦੇ ਬੀਜ

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕੱਦੂ ਦੇ ਬੀਜ 'ਚ ਵਿਟਾਮਿਨ-ਬੀ ਅਤੇ ਫੌਲਿਕ ਐਸਿਡ ਤੋਂ ਇਲਵਾ ਇਕ ਅਜਿਹਾ ਕੈਮੀਕਲ ਵੀ ਮੌਜੂਦ ਹੁੰਦਾ ਹੈ ਜੋ ਸਾਡੇ ਮੂਡ ਨੂੰ ਬਿਹਤਰ ਕਰਨ 'ਚ ਮਦਦਕ ਰਦਾ ਹੈ। ਸਿਰਫ਼ ਇੰਨਾ ਹੀ ਨਹੀਂ, ਕੱਦੂ ਦੇ ਬੀਜ ਡਾਇਬਟੀਜ਼ ਵਰਗੇ ਰੋਗਾਂ 'ਚ ਵੀ ਕਾਫ਼ੀ ਫਾਇਦਾ ਪਹੁੰਚਾਉਂਦਾ ਹੈ। ਇਹ ਸਰੀਰ 'ਚ ਇਨਸੁਲਿਨ ਦੀ ਮਾਤਰਾ ਸੰਤੁਲਿਤ ਕਰਨ 'ਚ ਵੀ ਮਦਦਗਾਰ ਸਾਬਿਤ ਹੁੰਦਾ ਹੈ। ਤੁਸੀਂ ਇਨ੍ਹਾਂ ਬੀਜਾਂ ਨੂੰ ਰੋਸਟ ਕਰ ਕੇ ਆਪਣੀ ਡਾਈਚ 'ਚ ਸ਼ਾਮਲ ਕਰ ਸਕਦੇ ਹੈ।

ਖਰਬੂਜ਼ੇ ਦੇ ਬੀਜ

ਗਰਮੀ ਦੇ ਮੌਸਮ 'ਚ ਖਰਬੂਜ਼ ਦੀ ਮੰਗ ਵਧ ਜਾਂਦੀ ਹੈ। ਲੋਕ ਇਨ੍ਹਾਂ ਦੀਆਂ ਮਿੱਠੀਆਂ ਰਸਦਾਰ ਫਾੜੀਆਂ ਨੂੰ ਤਾਂ ਸੁਆਦ ਲੈ ਕੇ ਖਾਂਦੀ ਹਨ, ਇਨ੍ਹਾਂ ਦੇ ਬੀਜ ਵੀ ਸਾਫ਼ ਕਰ ਕੇ ਸੁਖਾ ਲੈਂਦੇ ਹਾਂ। ਖਰਬੂਜ਼ੇ ਦੇ ਸੁੱਕੇ ਹੋਏ ਬੀਜ ਸਿਰਫ਼ ਇਕ ਕਿਸਮ ਦਾ ਮੇਵਾ ਹੀ ਨਹੀਂ ਹਨ ਬਲਕਿ ਸਿਹਤ ਦਾ ਸਾਥੀ ਵੀ ਹੈ। ਜੀ ਹਾਂ, ਖਰਬੂਜ਼ੇ ਦੇ ਬੀਜ ਨਾਲ ਸਾਡੇ ਸਰੀਰ ਨੂੰ ਬਹੁਤ ਫਾਇਦੇ ਹੁੰਦੇ ਹਨ। ਖਰਬੂਜ਼ੇ ਦੇ ਬੀਜ 'ਚ ਉੱਚ ਮਾਤਰਾ 'ਚ ਪ੍ਰੋਟੀਨ ਹੁੰਦਾ ਹੈ। ਇਹ ਸਿਰਫ਼ 3.6 ਫ਼ੀਸਦੀ ਹੈ।ਇੰਨੀ ਹੀ ਪ੍ਰੋਟੀਨ ਦੀ ਮਾਤਰਾ ਸੋਇਆ 'ਚ ਵੀ ਪਾਈ ਜਾਂਦੀ ਹੈ। ਇਸ ਲਈ ਖਰਬੂਜ਼ੇ ਦੇ ਬੀਜ ਨੂੰ ਖਾਣਾ ਗਰਮੀਆਂ 'ਚ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਤੁਹਾਡੇ ਸਰੀਰ ਦੀ ਪ੍ਰੋਟੀਨ ਦੀ ਜ਼ਰੂਰਤ ਪੂਰੀ ਕਰਦੇ ਹਨ।

ਪਪੀਤੇ ਦੇ ਬੀਜ

ਪਪੀਤੇ ਦੇ ਬੀਜ ਨਾਲ ਤੁਸੀਂ ਆਸਾਨੀ ਨਾਲ ਬਿਨਾਂ ਕਿਸੇ ਨੁਕਸਾਨ ਦੇ ਆਪਣੇ ਪਾਚਨ ਤੰਤਰ, ਗੁਰਦੇ ਸਬੰਧੀ, ਸੋਜ਼ਿਸ਼ ਆਦਿ ਗੰਭੀਰ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ।

ਅੰਗੂਰ ਦੇ ਬੀਜ

ਵਾਲ਼ ਝੜਨ ਤੇ ਸਿਕਰੀ ਤੋਂ ਹੋ ਪਰੇਸ਼ਾਨ ਤਾਂ ਦਹੀਂ ਨਾਲ ਬਣਾਓ ਇਹ 5 ਅਸਰਦਾਰ ਹੇਅਰ ਮਾਸਕ

ਅੰਗੂਰ ਦੇ ਬੀਜਾਂ 'ਚ ਭਾਰੀ ਮਾਤਰਾ 'ਚ ਵਿਟਾਮਿਨ-ਈ ਪਾਇਆ ਜਾਂਦਾ ਹੈ। ਇਸ ਦੇ ਬੀਜ ਤੋਂ ਨਿਕਲਦੇ ਤੇਲ ਦੀ ਵਰਤੋਂ ਮੈਡੀਸਿਨ ਵਜੋਂ ਹੁੰਦੀ ਹੈ। ਅੰਗੂਰ ਦੇ ਬੀਜਾਂ 'ਚ ਐਂਟੀ-ਆਕਸੀਡੈਂਟ ਹੁੰਦੇ ਹਨ। ਇਹ ਤੁਹਾਡੇ ਸਰੀਰ ਨੂੰ ਸਾਫਟ ਟਿਸ਼ੂਜ਼ ਨੂੰ ਰੈਡੀਕਲਜ਼ ਨਾਲ ਸੁਰੱਖਿਅਤ ਰੱਖਦਾ ਹੈ। ਇਸ ਨਾਲ ਡਾਇਬਟੀਜ਼ ਦਾ ਖ਼ਤਰਾ ਵੀ ਘਟ ਹੁੰਦਾ ਹੈ।

ਸ਼ਰੀਫਾ ਦੇ ਬੀਜ

ਜੇਕਰ ਨਿਯਮਤ ਰੂਪ 'ਚ ਇਸ ਬੀਜ ਦਾ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਲੋਕਾਂ ਦਾ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਇਸ ਦਾ ਸੇਵਨ ਡਾਇਬਟੀਜ਼ ਦੇ ਮਰੀਜ਼ ਜੇਕਰ ਇਸ ਤਰ੍ਹਾਂ ਕਰਨ ਤਾਂ ਇਸ ਨਾਲ ਉਨ੍ਹਾਂ ਦੀ ਡਾਇਬਟੀਜ਼ ਵੀ ਕਾਫ਼ੀ ਹੱਦ ਤਕ ਕੰਟਰੋਲ ਹੁੰਦੀ ਹੈ।

ਅਨਾਰ ਦੇ ਬੀਜ

ਅਨਾਰ ਦੇ ਬੀਜਾਂ 'ਚ ਮੌਜੂਦ ਐਂਟੀਆਕਸੀਡੈਂਸ, ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਬੈਸਟ ਹੁੰਦੇ ਹਨ। ਐਂਟੀ-ਆਕਸੀਡੈਂਟਸ, ਜੋ ਸਰੀਰ 'ਚ ਖ਼ੂਨ ਦੇ ਥੱਕੇ ਨੂੰ ਨਹੀਂ ਜੰਮਣ ਦਿੰਦੇ, ਨਾਲ ਹੀ ਇਹ ਤੁਹਾਡੇ ਸਰੀਰ ਨੂੰ ਬਿਹਤਰ ਸ਼ੇਪ 'ਚ ਰੱਖਣ ਲਈ ਕਾਫ਼ੀ ਲਾਭਕਾਰੀ ਹੁੰਦੇ ਹਨ। ਲੋਕ ਇਨ੍ਹਾਂ ਬੀਜਾਂ ਦਾ ਸੇਵਨ ਆਪਣਾ ਵਜ਼ਨ ਘਟਾਉਣ ਲਈ ਵੀ ਕਰ ਸਕਦੇ ਹਨ। ਇਨ੍ਹਾਂ ਬੀਜਾਂ ਨੂੰ ਗ੍ਰੀਨ ਸਲਾਦ ਨਾਲ ਖਾਧਾ ਜਾ ਸਕਦਾ ਹੈ ਤਾਂ ਇਨ੍ਹਾਂ 5 ਬੀਜਾਂ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ ਅਤੇ ਕਈ ਤਰ੍ਹਾਂ ਦੇ ਸਿਹਤ ਸਬੰਧੀ ਫਾਇਦੇ ਪਾਓ।

ਕਟਹਲ ਦੇ ਬੀਜ

ਜੀ ਹਾਂ, ਕਟਹਲ ਦੇ ਬੀਜ ਜਿਨ੍ਹਾਂ ਨੂੰ ਤੁਸੀਂ ਕੱਢ ਕੇ ਸਾਈਡ 'ਤੇ ਸੁੱਟ ਦਿੰਦੇ ਹੋ, ਭੁੱਖ ਲੱਗਣ 'ਤੇ ਖਾਣ 'ਚ ਸ਼ਾਮਲ ਕਰ ਸਕਦੇ ਹੋ ਜਿਨ੍ਹਾਂ ਲੋਕਾਂ ਨੂੰ ਭੁੱਖ ਘਟ ਲਗਦੀ ਹੈ, ਉਨ੍ਹਾਂ ਲਈ ਕਟਹਲ ਦੇ ਬੀਜ ਕਿਸੇ ਵਰਦਾਨ ਤੋਂ ਘਟ ਨਹੀਂ ਹੈ। ਕਟਹਲ ਦੇ ਬੀਜਾਂ ਨੂੰ ਰਾਤ 'ਚ ਭਿਗੋ ਕੇ ਸਵੇਰੇ ਖਾਣ ਨਾਲ ਭੁੱਖ ਵਧਦੀ ਹੈ।

ਤਰਬੂਜ਼ ਦੇ ਬੀਜ

ਤਰਬੂਜ਼ ਦੇ ਦੇ ਬੀਜ ਵਜ਼ਨ ਘਟਾਉਣ ਲਈ ਬੈਸਟ ਮੰਨੇ ਜਾਂਦੇ ਹਨ। ਇਸ ਲਈ ਤੁਸੀਂ ਇਨ੍ਹਾਂ ਬੀਜਾਂ ਨੂੰ ਛਿੱਲ ਕੇ ਦੁੱਧ ਜਾਂ ਪਾਣੀ ਨਾਲ ਇਸ ਦਾ ਸੇਵਨ ਕਰਦੇ ਹੋ ਤਾਂ ਇਹ ਜ਼ਿਆਦਾ ਫਾਇਦੇਮੰਦ ਸਾਬਿਤ ਹੋ ਸਕਦੇ ਹਨ।

Posted By: Seema Anand