ਪੀਟੀਐੱਸਡੀ ਯਾਨੀ ਪੋਸਟ ਟ੍ਰਾਂਸਟਿਕ ਸਟ੍ਰੈੱਸ ਡਿਸਆਰਡਰ ਕਾਰਨ ਅਰਤਾਂ 'ਚ ਓਵਰੀ ਦੇ ਕੈਂਸਰ ਦਾ ਖ਼ਤਰਾ ਵਧ ਜਾਂਦਾ ਹੈ। ਪੀਟੀਐੱਸਡੀ ਉਹ ਸਥਿਤੀ ਹੈ, ਜਿਸ 'ਚ ਕਿਸੇ ਦਰਦਨਾਕ ਘਟਨਾ ਤੋਂ ਬਾਅਦ ਵਿਅਕਤੀ ਦਿਮਾਗ਼ੀ ਤੌਰ 'ਤੇ ਪਰੇਸ਼ਾਨ ਹੋ ਜਾਂਦਾ ਹੈ ਤੇ ਉਸ ਨੂੰ ਵਾਰ-ਵਾਰ ਪੁਰਾਣੀਆਂ ਘਟਨਾਵਾਂ ਯਾਦ ਆਉਣ ਲਗਦੀਆਂ ਹਨ। ਵਿਅਕਤੀ ਗਹਿਰੀ ਐਂਗਜ਼ਾਈਟੀ (ਬੇਚੈਨੀ) ਦੀ ਸਥਿਤੀ 'ਚ ਚਲਾ ਜਾਂਦਾ ਹੈ। ਅਧਿਐਨ 'ਚ ਸ਼ਾਮਲ ਔਰਤਾਂ ਤੋਂ ਉਨ੍ਹਾਂ ਦੇ ਜੀਵਨ ਦੇ ਸਭ ਤੋਂ ਵੱਧ ਦਰਦਨਾਕ ਪਲ਼ਾਂ ਨੂੰ ਯਾਦ ਕਰਨ ਲਈ ਕਿਹਾ ਗਿਆ। ਇਸ ਤੋਂ ਬਾਅਦ ਉਨ੍ਹਾਂ 'ਚ ਪੀਟੀਐੱਸਡੀ ਦੇ ਸੱਤ ਲੱਛਣਾਂ ਦੀ ਜਾਂਚ ਕੀਤੀ ਗਈ। ਜਿਨ੍ਹਾਂ ਔਰਤਾਂ 'ਚ ਪੀਟੀਐੱਸਡੀ ਦੇ ਛੇ ਜਾਂ ਸੱਤ ਲੱਛਣ ਪਾਏ ਗਏ, ਉਨ੍ਹਾਂ 'ਚ ਓਵਰੀਅਨ ਕੈਂਸਰ ਦਾ ਖ਼ਤਰਾ ਦੁੱਗਣੇ ਤਕ ਜ਼ਿਆਦਾ ਵੇਖਿਆ ਗਿਆ। ਵਿਗਿਆਨੀਆਂ ਦਾ ਅਨੁਮਾਨ ਹੈ ਕਿ ਤਣਾਅ ਕਾਰਨ ਬਣਨ ਵਾਲੇ ਹਾਰਮੋਨ ਸ਼ਾਇਦ ਸਰੀਰ 'ਚ ਮੌਜੂਦ ਕੈਂਸਰ ਕੋਸ਼ਿਕਾਵਾਂ ਨੂੰ ਤੇਜ਼ੀ ਨਾਲ ਵਧਾਉਣ ਤੇ ਜ਼ਿਆਦਾ ਘਾਤਕ ਬਣਨ 'ਚ ਮਦਦ ਕਰਦੇ ਹਨ। ਇਕ ਅਨੁਮਾਨ ਇਹ ਵੀ ਹੈ ਕਿ ਤਣਾਅ ਵਾਲੇ ਹਾਰਮੋਨ ਕੈਂਸਰ ਨਾਲ ਲੜਨ ਦੀ ਸਰੀਰ ਦੀ ਸਮਰੱਥਾ ਨੂੰ ਘੱਟ ਕਰ ਦਿੰਦੇ ਹਨ।

Posted By: Sarabjeet Kaur