ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦਾ ਕਹਿਰ ਰੋਜ਼ਾਨਾ ਵੱਧਦਾ ਜਾ ਰਿਹਾ ਹੈ। ਇਸ ਵਾਇਰਸ ਦੇ ਚੱਲਦਿਆਂ ਆਮ ਜਨਜੀਵਨ ’ਤੇ ਵਿਆਪਕ ਅਸਰ ਪਿਆ ਹੈ। ਖ਼ਬਰਾਂ ਦੀ ਮੰਨੀਏ ਤਾਂ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਚੱਲਦਿਆਂ ਸੰਕ੍ਰਮਿਤਾਂ ਦੀ ਸੰਖਿਆ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਵਾਇਰਸ ਤੋਂ ਬਚਾਅ ਲਈ ਮਾਸਕ ਤੇ ਸਰੀਰਕ ਦੂਰੀ ਸੁਰੱਖਿਆ ਕਵਚ ਹੈ। ਇਸਤੋਂ ਇਲਾਵਾ ਸੰਕ੍ਰਮਿਤ ਹੋਣ ਜਾਂ ਸੰਕ੍ਰਮਣ ਦੇ ਲੱਛਣ ਦਿਸਣ ’ਤੇ ਹੋਮ ਆਈਸੋਲੇਸ਼ਨ ਜ਼ਰੂਰੀ ਹੈ। ਮਾਹਰ ਕੋਰੋਨਾ ਤੋਂ ਜਲਦ ਰਿਕਵਰੀ ਲਈ ਹੈਲਥੀ ਡਾਈਟ ਲੈਣ ਦੀ ਸਲਾਹ ਦਿੰਦੇ ਹਨ। ਆਓ, ਇਸਦੇ ਬਾਰੇ ਸਭ ਕੁਝ ਜਾਣਦੇ ਹਾਂ :

ਰਾਗੀ ਅਤੇ ਓਟਮੀਟ ਦਾ ਸੇਵਨ ਕਰੋ

ਮਾਹਰ ਨਾਸ਼ਤੇ ’ਚ ਰਾਗੀ ਅਤੇ ਓਟਮੀਟ ਖਾਣ ਦੀ ਸਲਾਹ ਦਿੰਦੇ ਹਨ। ਇਸ ’ਚ ਫਾਈਬਰ ਪ੍ਰਚੂਰ ਮਾਤਰਾ ’ਚ ਪਾਇਆ ਜਾਂਦਾ ਹੈ। ਨਾਲ ਹੀ ਵਿਟਾਮਿਨ ਬੀ ਅਤੇ ਕਾਰਬ ਪਾਏ ਜਾਂਦੇ ਹਨ। ਰਾਗੀ ਜਾਂ ਓਟਮੀਟ ਬਹੁਤ ਜਲਦ ਡਾਈਜੈਸਟ ਹੋ ਜਾਂਦਾ ਹੈ। ਇਸਤੋਂ ਇਲਾਵਾ ਨਾਸ਼ਤੇ ’ਚ ਅੰਡੇ ਦਾ ਵੀ ਸੇਵਨ ਕਰ ਸਕਦੇ ਹੋ।

ਖਿੱਚੜੀ ਖਾਓ

ਡਾਕਟਰ ਹਮੇਸ਼ਾ ਬਿਮਾਰ ਲੋਕਾਂ ਨੂੰ ਖਿੱਚੜੀ ਖਾਣ ਦੀ ਸਲਾਹ ਦਿੰਦੇ ਹਨ। ਖਿੱਚੜੀ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦੀ ਹੈ। ਮਾਹਿਰ ਤਾਂ ਖਿੱਚੜੀ ਨੂੰ ਸੁਪਰਫੂਡ ਕਹਿੰਦੇ ਹਨ। ਖਿੱਚੜੀ ਦਾਲ ਅਤੇ ਸਬਜ਼ੀਆਂ ਮਿਲਾ ਕੇ ਬਣਾਈ ਜਾਂਦੀ ਹੈ। ਇਸ ਲਈ ਖਿੱਚੜੀ ਦਾ ਸੇਵਨ ਜ਼ਰੂਰ ਕਰੋ।

ਪਾਣੀ ਖ਼ੂਬ ਪੀਓ

ਬਿਮਾਰੀ ਤੋਂ ਜਲਦ ਰਿਕਵਰੀ ’ਚ ਪਾਣੀ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ ਅਤੇ ਸਰੀਰ ’ਚ ਮੌਜੂਦ ਟਾਕਸਿਨ ਬਾਹਰ ਨਿਕਲ ਜਾਂਦੇ ਹਨ। ਨਾਲ ਹੀ ਓਆਰਐੱਸ ਦਾ ਵੀ ਨਿਯਮਿਤ ਅੰਤਰਾਲ ’ਤੇ ਸੇਵਨ ਕਰੋ। ਨਾਲ ਹੀ ਗ੍ਰੀਨ ਟੀ ਅਤੇ ਕਾੜ੍ਹਾ ਪੀਓ।

ਜੰਕ ਫੂਡ ਤੋਂ ਕਰੋ ਪ੍ਰਹੇਜ਼

ਕੋਰੋਨਾ ਕਾਲ ’ਚ ਪੈਕੇਟ ਬੰਦ ਚੀਜ਼ਾਂ ਦਾ ਸੇਵਨ ਕਰਨ ਤੋਂ ਬਚੋ। ਖ਼ਾਸ ਤੌਰ ’ਤੇ ਹੋਮ ਆਈਸੋਲੇਸ਼ਨ ’ਚ ਜੰਕ ਫੂਡਸ ਨੂੰ ਖਾਣ ਤੋਂ ਬਚੋ। ਇਸਦੇ ਬਦਲੇ ਵਿਟਾਮਿਨ-ਸੀ ਯੁਕਤ ਫਲ਼ ਅਤੇ ਸਬਜ਼ੀਆਂ ਦਾ ਵੱਧ ਤੋਂ ਵੱਧ ਸੇਵਨ ਕਰੋ।

ਸੁੱਕੇ ਮੇਵੇ ਅਤੇ ਬੀਜ ਖਾਓ

ਸੁੱਕੇ ਮੇਵੇ ਅਤੇ ਬੀਜ ’ਚ ਐਂਟੀ-ਆਕਸੀਡੈਂਟਸ ਗੁਣ ਪਾਏ ਜਾਂਦੇ ਹਨ। ਨਾਲ ਹੀ ਜ਼ਰੂਰੀ ਪੌਸ਼ਕ ਤੱਤ ਵੀ ਪਾਏ ਜਾਂਦੇ ਹਨ। ਸੰਕ੍ਰਮਿਤਾਂ ਨੂੰ ਰੋਜ਼ਾਨਾ ਸੁੱਕੇ ਮੇਵੇ ਅਤੇ ਸੀਡਸ ਖਾਣੇ ਚਾਹੀਦੇ ਹਨ।

Posted By: Ramanjit Kaur