ਫੇਫੜਿਆਂ ਨੂੰ ਸਿਹਤਮੰਦ ਰੱਖਣਾ ਬੇਹੱਦ ਜ਼ਰੂਰੀ ਹੈ, ਪਰ ਸਾਡੇ ਸਰੀਰ 'ਚ ਅਸੀਂ ਸਭ ਤੋਂ ਜ਼ਿਆਦਾ ਨਜ਼ਰਅੰਦਾਜ਼ ਫੇਫੜਿਆਂ ਨੂੰ ਕਰਦੇ ਹਾਂ ਜਦਕਿ ਫੇਫੜੇ ਸਭ ਤੋਂ ਮਹੱਤਵਪੂਰਨ ਅੰਗਾਂ 'ਚੋਂ ਇਕ ਹਨ। ਪ੍ਰਦੂਸ਼ਣ ਤੇ ਹਵਾ ਜ਼ਰੀਏ ਲੱਖਾਂ ਬੈਕਟੀਰੀਆ ਫੇਫੜਿਆਂ ਦੇ ਸੰਪਰਕ 'ਚ ਆਉਂਦੇ ਹਨ ਅਤੇ ਅੰਦਰ ਜਾ ਕੇ ਜਮ੍ਹਾਂ ਹੋ ਜਾਂਦੇ ਹਨ। ਸਿਗਰਟਨੋਸ਼ੀ ਕਰਨ ਵਾਲਿਆਂ ਦੇ ਫੇਫੜਿਆਂ ਦਾ ਹਾਲ ਹੋਰ ਵੀ ਜ਼ਿਆਦਾ ਬੁਰਾ ਹੁੰਦਾ ਹੈ। ਉਨ੍ਹਾਂ ਦੇ ਫੇਫੜਿਆਂ 'ਚ ਸਮੋਕਿੰਗ ਕਾਰਨ ਕਾਲੀ ਟਾਰ (Tar) ਜਮ੍ਹਾਂ ਹੋ ਜਾਂਦੀ ਹੈ। ਅਜਿਹੇ ਵਿਚ ਫੇਫੜਿਆਂ 'ਚ ਜਮ੍ਹਾਂ ਗੰਦਗੀ ਸਾਫ਼ ਕਰਨੀ ਬੇਹੱਦ ਜ਼ਰੂਰੀ ਹੁੰਦੀ ਹੈ। ਇੱਥੇ ਕੁਝ ਕੁਦਰਤੀ ਉਪਾਅ ਦੱਸੇ ਗਏ ਹਨ ਜਿਹੜੇ ਤੁਹਾਡੇ ਦੂਸ਼ਿਤ ਹੋ ਚੁੱਕੇ ਫੇਫੜਿਆਂ ਨੂੰ ਸਾਫ਼ ਕਰਨ 'ਚ ਮਦਦ ਕਰਨਗੇ। ਇਸ ਨਾਲ ਸਾਹ ਸਬੰਧੀ ਬਿਮਾਰੀਆਂ ਦੇ ਹੋਣ ਦਾ ਖ਼ਤਰਾ ਵੀ ਘੱਟ ਜਾਵੇਗਾ।

ਫੇਫੜਿਆਂ ਨੂੰ ਸਾਫ਼ ਕਰਨ ਦੇ ਉਪਾਅ- Ways to clear the Lungs

ਸਿਗਰਟਨੋਸ਼ੀ ਛੱਡੋ

ਫੇਫੜਿਆਂ ਦੇ ਡਿਟਾਕਸ ਲਈ ਸਭ ਤੋਂ ਵਧੀਆ ਤਰੀਕਾ ਸਿਗਰਟਨੋਸ਼ੀ ਛੱਡਣਾ ਹੈ। ਨਿਕੋਟਿਨ ਤੇ ਤੰਬਾਕੂ ਦਾ ਧੂੰਆ ਫੇਫੜਿਆਂ ਦੇ ਕੰਮਾਂ ਨੂੰ ਰੋਕਦਾ ਹੈ ਅਤੇ ਫੇਫੜਿਆਂ ਦੇ ਕੈਂਸਰ ਦੀ ਸੰਭਾਵਨਾ ਵਧਾਉਂਦਾ ਹੈ।

ਗ੍ਰੀਨ ਟੀ

ਸੌਣ ਤੋਂ ਪਹਿਲਾਂ ਤੁਸੀਂ ਹਰਬਲ ਚਾਹ ਪੀਓ ਜਿਸ ਨਾਲ ਇਹ ਜ਼ਹਿਰੀਲੇ ਪਦਾਰਥ ਅੰਤੜੀਆਂ ਤੋਂ ਬਾਹਰ ਨਿਕਲਦੇ ਹਨ ਜੋ ਕਬਜ਼ ਵਧਾਉਂਦੇ ਹਨ। ਇਹ ਤੁਹਾਡੇ ਫੇਫੜਿਆਂ ਲਈ ਫਾਇਦੇਮੰਦ ਹੁੰਦਾ ਹੈ, ਇਸ ਨਾਲ ਫੇਫੜੇ ਡਿਟਾਕਸ ਹੁੰਦੇ ਹਨ।

ਗਾਜਰ ਜੂਸ

ਨਾਸ਼ਤੇ ਤੇ ਦੁਪਹਿਰ ਦੇ ਭੋਜਨ ਵਿਚਕਾਰ ਘੱਟੋ-ਘੱਟ 300 ਮਿਲੀਲੀਟਰ ਗਾਜਰ ਦਾ ਜੂਸ ਪੀਓ ਤਾਂ ਜੋ ਤੁਸੀਂ ਆਪਣੇ ਸਰੀਰ ਨੂੰ ਡਿਟਾਕਸ ਫੇਫੜਿਆਂ ਲਈ ਤਿਆਰ ਕਰ ਸਕੋ।

ਪੋਟਾਸ਼ੀਅਮ

ਆਪਣੇ ਫੇਫੜਿਆਂ ਨੂੰ ਸਾਫ਼ ਕਰਨ ਲਈ ਪੋਟਸ਼ੀਅਮ ਭਰੂਪਰ ਪਦਾਰਥਾਂ ਦਾ ਸੇਵਨ ਕਰੋ। ਸੰਤਰੇ, ਚੀਕੂ, ਕੇਲਾ, ਸ਼ਕਰਕੰਦ, ਗਾਜਰ, ਟਮਾਟਰ, ਪਾਲਕ, ਖੁਮਾਨੀ, ਅੰਜੀਰ, ਖਜੂਰ ਤੇ ਜਾਮੁਨ ਆਦਿ ਸਾਰੇ ਪੋਟਾਸ਼ੀਅਮ ਨਾਲ ਭਰਪੂਰ ਹੁੰਦੇ ਹਨ ਅਤੇ ਫੇਫੜਿਆਂ ਦੀ ਸਫ਼ਾਈ 'ਚ ਮਦਦ ਕਰ ਸਕਦੇ ਹਨ।

ਅਦਰਕ ਦੀ ਚਾਹ

ਫੇਫੜਿਆਂ ਤੋਂ ਜ਼ਹਿਰੀਲੇ ਪਦਾਰਥਾਂ ਦੀ ਸਮਾਪਤੀ ਲਈ ਅਦਰਕ ਦੀ ਚਾਹ ਫਾਇਦੇਮੰਦ ਹੋ ਸਕਦੀ ਹੈ। ਤੁਸੀਂ ਅਦਰਕ ਪਾਊਡਰ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਹ ਪਸੀਨਾ ਵਧਾਉਂਦਾ ਹੈ ਤੇ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਬਾਹਰ ਕੱਢਣ 'ਚ ਮਦਦ ਕਰੇਗਾ।

ਯੋਗ

ਰੋਜ਼ਾਨਾ ਅੱਧਾ ਘੰਟਾ ਬ੍ਰੀਦਿੰਗ ਐਕਸਰਸਾਈਜ਼ ਕਰੋ। ਅਨੁਲੋਮ-ਵਿਲੋਮ ਇਕ ਬਿਹਤਰੀਨ ਯੋਗ ਆਸਨ ਹੈ ਜਿਹੜਾ ਤੁਹਾਡੇ ਫੇਫੜਿਆਂ 'ਚੋਂ ਅਸ਼ੁੱਧੀਆਂ ਬਾਹਰ ਕੱਢਣ 'ਚ ਮਦਦ ਕਰੇਗਾ।

Posted By: Seema Anand