ਵੈੱਬ ਡੈਸਕ, ਨਵੀਂ ਦਿੱਲੀ : ਮੋਟਾਪੇ ਤੋਂ ਬਾਅਦ ਸ਼ੂਗਰ ਸ਼ਾਇਦ ਅਜਿਹੀ ਬਿਮਾਰੀ ਹੈ ਜਿਸ ਤੋਂ ਅੱਜ ਜ਼ਿਆਦਾਤਰ ਲੋਕ ਪ੍ਰੇਸ਼ਾਨ ਹਨ। ਹਾਲਾਂਕਿ ਇਹ ਸਮੱਸਿਆ ਮੁੱਖ ਤੌਰ 'ਤੇ ਸਾਡੀ ਖਰਾਬ ਜੀਵਨ ਸ਼ੈਲੀ ਕਾਰਨ ਹੁੰਦੀ ਹੈ ਪਰ ਕਈ ਲੋਕਾਂ ਲਈ ਇਹ ਰੋਗ ਜਮਾਂਦਰੂ ਵੀ ਹੁੰਦਾ ਹੈ। ਇੱਕ ਵਾਰ ਜਦੋਂ ਤੁਸੀਂ ਸ਼ੂਗਰ ਦਾ ਸ਼ਿਕਾਰ ਹੋ ਜਾਂਦੇ ਹੋ, ਤਾਂ ਇਸ ਨੂੰ ਖਤਮ ਕਰਨਾ ਸੰਭਵ ਨਹੀਂ ਹੈ, ਪਰ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਜੀਵਨਸ਼ੈਲੀ ਅਤੇ ਖੁਰਾਕ ਵਿੱਚ ਜ਼ਰੂਰੀ ਬਦਲਾਅ ਕਰਕੇ, ਤੁਸੀਂ ਬਹੁਤ ਹੱਦ ਤੱਕ ਬਲੱਡ ਸ਼ੂਗਰ ਦੇ ਵਧਣ ਅਤੇ ਡਿੱਗਣ ਨੂੰ ਰੋਕ ਸਕਦੇ ਹੋ। ਅੱਜ ਅਸੀਂ ਇੱਥੇ ਅਜਿਹੇ ਹੀ ਇੱਕ ਘਰੇਲੂ ਉਪਾਅ ਬਾਰੇ ਜਾਣਨ ਜਾ ਰਹੇ ਹਾਂ।

ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰੇਗਾ ਪਿਆਜ਼ ਦਾ ਪਾਣੀ

ਪਿਆਜ਼ ਸ਼ੂਗਰ ਨੂੰ ਕੰਟਰੋਲ ਕਰਨ 'ਚ ਕਾਫੀ ਮਦਦਗਾਰ ਸਾਬਤ ਹੋ ਸਕਦਾ ਹੈ। ਅਜਿਹਾ ਇਸ 'ਚ ਮੌਜੂਦ ਐਲਿਲ ਪ੍ਰੋਪਾਇਲ ਡਾਈਸਲਫਾਈਡ ਕਾਰਨ ਹੁੰਦਾ ਹੈ। ਪਿਆਜ਼ ਦੇ ਰਸ ਦਾ ਸੇਵਨ ਖੂਨ ਵਿੱਚ ਸ਼ੂਗਰ ਦੀ ਮਾਤਰਾ ਨੂੰ ਘੱਟ ਕਰਦਾ ਹੈ। ਇਸ ਤੋਂ ਇਲਾਵਾ ਪਿਆਜ਼ 'ਚ ਕ੍ਰੋਮੀਅਮ ਵੀ ਹੁੰਦਾ ਹੈ, ਜੋ ਗਲੂਕੋਜ਼ ਦੀ ਮਾਤਰਾ ਨੂੰ ਸੰਤੁਲਿਤ ਕਰਦਾ ਹੈ। ਪਿਆਜ਼ ਵਿੱਚ ਘੱਟ ਗਲਾਈਸੈਮਿਕ ਇੰਡੈਕਸ ਹੁੰਦਾ ਹੈ। ਜਿਸਦਾ ਮਤਲਬ ਹੈ ਕਿ ਇਹ ਹੌਲੀ-ਹੌਲੀ ਪਚਦਾ ਹੈ, ਜਿਸ ਕਾਰਨ ਬਹੁਤ ਘੱਟ ਮਾਤਰਾ ਵਿੱਚ ਸ਼ੂਗਰ ਖੂਨ ਵਿੱਚ ਪਹੁੰਚਦੀ ਹੈ।

ਪਿਆਜ਼ ਦੇ ਜੂਸ ਦੇ ਹੋਰ ਫਾਇਦੇ

ਪਾਚਨ ਨੂੰ ਸੁਧਾਰਦਾ ਹੈ

ਜੇਕਰ ਤੁਸੀਂ ਸਵੇਰੇ ਪਿਆਜ਼ ਦਾ ਪਾਣੀ ਪੀਂਦੇ ਹੋ ਤਾਂ ਇਹ ਜ਼ਿਆਦਾ ਫਾਇਦੇਮੰਦ ਹੋਵੇਗਾ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਸਵੇਰੇ ਪਾਚਨ ਤੰਤਰ ਓਨਾ ਸਰਗਰਮ ਨਹੀਂ ਹੁੰਦਾ ਹੈ। ਇਸ ਲਈ ਦਿਨ ਦੀ ਸ਼ੁਰੂਆਤ ਪਿਆਜ਼ ਦੇ ਰਸ ਨਾਲ ਕਰਨ ਨਾਲ ਬਲੱਡ ਸ਼ੂਗਰ ਕੰਟਰੋਲ 'ਚ ਰਹੇਗੀ ਅਤੇ ਪਾਚਨ ਤੰਤਰ ਵੀ ਆਪਣਾ ਕੰਮ ਸੁਚਾਰੂ ਢੰਗ ਨਾਲ ਕਰ ਸਕੇਗਾ।

ਵਾਲਾਂ ਨੂੰ ਸਿਹਤਮੰਦ ਤੇ ਮਜ਼ਬੂਤ ​​ਬਣਾਉਂਦਾ ਹੈ

ਪਿਆਜ਼ ਦਾ ਪਾਣੀ ਸਿਹਤ ਦੇ ਨਾਲ-ਨਾਲ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਪਿਆਜ਼ ਵਿੱਚ ਸਲਫਰ ਹੁੰਦਾ ਹੈ ਜੋ ਵਾਲਾਂ ਦੇ ਵਾਧੇ ਵਿੱਚ ਮਦਦ ਕਰਦਾ ਹੈ। ਜੇਕਰ ਤੁਸੀਂ ਹਫ਼ਤੇ 'ਚ ਦੋ ਦਿਨ ਪਿਆਜ਼ ਦਾ ਰਸ ਸਿਰ ਦੀ ਚਮੜੀ 'ਤੇ ਲਗਾਓਗੇ ਤਾਂ ਤੁਹਾਨੂੰ ਵਾਲਾਂ ਦੇ ਵਾਧੇ ਅਤੇ ਗੁਣਵਤਾ 'ਚ ਫਰਕ ਨਜ਼ਰ ਆਉਣ ਲੱਗੇਗਾ।

ਇਸ ਤਰ੍ਹਾਂ ਬਣਾਓ ਪਿਆਜ਼ ਦਾ ਰਸ/ਪਾਣੀ

ਪਿਆਜ਼ ਦਾ ਰਸ/ਪਾਣੀ ਬਣਾਉਣ ਲਈ ਬਲੈਂਡਰ ਵਿਚ 2-3 ਕੱਟੇ ਹੋਏ ਪਿਆਜ਼, 1 ਕੱਪ ਪਾਣੀ, 1 ਚਮਚ ਨਿੰਬੂ ਦਾ ਰਸ ਅਤੇ 1 ਚੁਟਕੀ ਕਾਲਾ ਨਮਕ ਪਾਓ ਅਤੇ ਚੰਗੀ ਤਰ੍ਹਾਂ ਪੀਸ ਲਓ। ਇਸ ਨੂੰ ਬਿਨਾਂ ਫਿਲਟਰ ਕੀਤੇ ਪੀਓ।

ਸ਼ੂਗਰ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਪਿਆਜ਼ ਦਾ ਰਸ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵੀ ਵਧਾਉਂਦਾ ਹੈ ਅਤੇ ਚਮੜੀ 'ਤੇ ਨਿਖਾਰ ਵੀ ਲਿਆਉਂਦਾ ਹੈ।

Posted By: Jaswinder Duhra