ਨਵੀਂ ਦਿੱਲੀ, ਲਾਈਫਸਟਾਈਲ ਡੈਸਕ: ਉਲਟੀ ਕੋਈ ਬਿਮਾਰੀ ਨਹੀਂ ਹੈ ਬਲਕਿ ਇਕ ਆਮ ਪ੍ਰਕਿਰਿਆ ਹੈ। ਜਿਸ ਲਈ ਕੁਝ ਖਾਸ ਕਾਰਨ ਜ਼ਿੰਮੇਵਾਰ ਹਨ। ਆਮ ਤੌਰ 'ਤੇ ਫੂਡ ਪੁਆਇਜ਼ਨਿੰਗ, ਪੇਟ ਦੀਆਂ ਸਮੱਸਿਆਵਾਂ, ਫੂਡ ਐਲਰਜੀ, ਮਾਈਗ੍ਰੇਨ, ਗੈਸ, ਲੰਬੇ ਸਮੇਂ ਤਕ ਖਾਲੀ ਪੇਟ, ਜ਼ੁਕਾਮ, ਬੁਖਾਰ, ਤਣਾਅ, ਕਿਸੇ ਵੀ ਤਰ੍ਹਾਂ ਦਾ ਡਰ, ਸਫਰ ਦੌਰਾਨ ਜਾਂ ਸਵੇਰ ਸਮੇਂ ਗਰਭ ਅਵਸਥਾ ਦੌਰਾਨ ਮੋਸ਼ਨ ਸਿਕਨੇਸ ਆਦਿ ਕਾਰਨਾਂ ਕਰਕੇ ਇਹ ਸਮੱਸਿਆ ਹੁੰਦੀ ਹੈ। ਇਸ ਲਈ ਇੱਥੇ ਦਿੱਤੇ ਗਏ ਘਰੇਲੂ ਨੁਸਖਿਆਂ ਨਾਲ ਤੁਸੀਂ ਜਲਦੀ ਰਾਹਤ ਪਾ ਸਕਦੇ ਹੋ।

- ਉਲਟੀ ਹੋਣ 'ਤੇ ਇਕ ਗਿਲਾਸ ਪਾਣੀ ਵਿਚ ਇਕ ਇੰਚ ਪੀਸਿਆ ਹੋਇਆ ਅਦਰਕ ਅਤੇ ਇਕ ਚਮਚ ਸ਼ਹਿਦ ਮਿਲਾ ਕੇ ਪੀਣ ਨਾਲ ਤੁਰੰਤ ਆਰਾਮ ਮਿਲਦਾ ਹੈ।

- ਲੌਂਗ ਨੂੰ ਚੂਸਣ ਨਾਲ ਵੀ ਉਲਟੀ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।

- ਮਤਲੀ ਹੋਣ 'ਤੇ ਪੁਦੀਨੇ ਦੀ ਚਾਹ ਪੀਣ ਨਾਲ ਵੀ ਫਾਇਦਾ ਹੁੰਦਾ ਹੈ। ਇਸ ਦੀਆਂ ਪੱਤੀਆਂ ਨੂੰ ਚਬਾਉਣ ਨਾਲ ਵੀ ਤੁਰੰਤ ਆਰਾਮ ਮਿਲਦਾ ਹੈ।

- ਥੋੜ੍ਹਾ ਜਿਹਾ ਹਰੇ ਧਨੀਏ ਦਾ ਰਸ, ਸਵਾਦ ਅਨੁਸਾਰ ਨਮਕ ਅਤੇ ਇਕ ਗਿਲਾਸ ਪਾਣੀ ਵਿੱਚ ਨਿੰਬੂ ਨਿਚੋੜ ਕੇ ਪੀਣ ਨਾਲ ਇਹ ਸਮੱਸਿਆ ਦੂਰ ਹੋ ਜਾਂਦੀ ਹੈ।

- ਜਦੋਂ ਵੀ ਇਹ ਸਮੱਸਿਆ ਮਹਿਸੂਸ ਹੋਵੇ ਤਾਂ ਡੇਢ ਚਮਚ ਜੀਰੇ ਦਾ ਪਾਊਡਰ ਇਕ ਗਲਾਸ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਵੀ ਆਰਾਮ ਮਿਲਦਾ ਹੈ।

- ਅੱਧਾ ਚਮਚ ਧਨੀਆ ਪਾਊਡਰ, ਅੱਧਾ ਚਮਚ ਸੌਂਫ ਦਾ ਪਾਊਡਰ ਅਤੇ ਥੋੜੀ ਜਿਹੀ ਖੰਡ ਜਾਂ ਮਿੱਠੇ ਨੂੰ ਇਕ ਗਲਾਸ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਵੀ ਫਾਇਦਾ ਹੁੰਦਾ ਹੈ।

- ਦੋ ਚਮਚ ਗਿਲੋਅ ਦੇ ਜੂਸ ਵਿੱਚ ਥੋੜੀ ਜਿਹੀ ਖੰਡ ਮਿਕਸ ਕਰਕੇ ਦਿਨ ਵਿੱਚ ਤਿੰਨ ਵਾਰ ਪੀਣ ਦਾ ਘਰੇਲੂ ਉਪਾਅ ਕੀਤਾ ਜਾ ਸਕਦਾ ਹੈ।

- ਜੇਕਰ ਘਰ 'ਚ ਕਿਸੇ ਨੂੰ ਅਜਿਹੀ ਸਮੱਸਿਆ ਹੈ ਤਾਂ ਉਸ ਨੂੰ ਨਿੰਮ ਦੀ ਛਾਲ 'ਚ ਸ਼ਹਿਦ ਮਿਲਾ ਕੇ ਦੇਣ ਨਾਲ ਕੁਝ ਹੀ ਦੇਰ 'ਚ ਉਲਟੀਆਂ ਆਉਣੀਆਂ ਬੰਦ ਹੋ ਜਾਂਦੀਆਂ ਹਨ।

- ਇਕ ਚਮਚ ਤੁਲਸੀ ਦੇ ਪੱਤਿਆਂ ਦੇ ਰਸ ਵਿਚ ਇਕ ਚਮਚ ਸ਼ਹਿਦ ਮਿਲਾ ਕੇ ਪੀਣ ਨਾਲ ਆਰਾਮ ਮਿਲਦਾ ਹੈ।

- ਜੇਕਰ ਤੁਹਾਨੂੰ ਵਾਰ-ਵਾਰ ਮਤਲੀ ਮਹਿਸੂਸ ਹੁੰਦੀ ਹੈ ਤਾਂ ਪਿਆਜ਼ ਦੇ ਰਸ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਵੀ ਫਾਇਦਾ ਹੁੰਦਾ ਹੈ।

- ਪੱਕੇ ਹੋਏ ਟਮਾਟਰ ਦੇ ਰਸ 'ਚ ਚਾਰ ਛੋਟੀਆਂ ਇਲਾਇਚੀ ਅਤੇ 5-6 ਕਾਲੀ ਮਿਰਚ ਮਿਲਾ ਲਓ। ਇਸ ਜੂਸ ਨੂੰ ਪੀਣ ਨਾਲ ਵੀ ਤੁਰੰਤ ਆਰਾਮ ਮਿਲਦਾ ਹੈ।

Posted By: Sandip Kaur