ਕਈ ਵਾਰ ਜੀਭ 'ਤੇ ਚਿੱਟੀ ਮੋਟੀ ਪਰਤ ਜੰਮ ਜਾਂਦੀ ਹੈ, ਜਿਸ ਨੂੰ ਓਰਲ ਥਰੱਸ਼ ਕਹਿੰਦੇ ਹਨ। ਜੀਭ 'ਤੇ ਜੰਮੀ ਇਹ ਪਰਤ ਇਕ ਤਰ੍ਹਾਂ ਦੀ ਇਨਫੈਕਸ਼ਨ ਹੀ ਹੁੰਦੀ ਹੈ। ਇਸ ਨੂੰ ਕੈਂਡਿਡਾ ਫੰਗਸ ਵੀ ਕਿਹਾ ਜਾਂਦਾ ਹੈ। ਇਸ ਚਿੱਟੀ ਪਰਤ ਦੇ ਕਾਰਨ ਕਾਫ਼ੀ ਦਰਦ ਹੁੰਦਾ ਹੈ ਤੇ ਕਈ ਵਾਰ ਜੀਭ 'ਤੇ ਕੱਟ ਵੀ ਲੱਗ ਜਾਂਦੇ ਹਨ। ਜੀਭ 'ਤੇ ਜੰਮੀ ਇਹ ਚਿੱਟੀ ਪਰਤ ਮੂੰਹ ਦੀ ਬਦਬੂ ਦਾ ਕਾਰਨ ਵੀ ਬਣ ਜਾਂਦੀ ਹੈ। ਜ਼ਿਆਜਾਤਰ ਇਹ ਇਨਫੈਕਸ਼ਨ ਉਨ੍ਹਾਂ ਲੋਕਾਂ ਨੂੰ ਹੁੰਦੀ ਹੈ ਜੋ ਬਹੁਤ ਜ਼ਿਆਦਾ ਮਿੱਠਾ ਖਾਂਦੇ ਹਨ। ਕਈ ਵਾਰ ਐਂਟੀਬਾਓਟਿਕ ਦਵਾਈਆਂ ਦਾ ਜ਼ਿਆਦਾ ਸੇਵਨ ਕਰਨ ਨਾਲ ਵੀ ਜੀਭ 'ਤੇ ਚਿੱਟੀ ਪਰਤ ਜੰਮ ਜਾਂਦੀ ਹੈ। ਇਹ ਇਨਫੈਕਸ਼ਨ ਜ਼ਿਆਜਾਤਰ ਛੋਟੇ ਬੱਚੇ 'ਚ ਪਾਈ ਜਾਂਦੀ ਹੈ। ਇਸ ਪਰਤ ਨੂੰ ਹਟਾਉਣ ਲਈ ਕੁਝ ਘਰੇਲੂ ਨੁਸਕਿਆਂ ਬਾਰੇ ਗੱਲ ਕਰਦੇ ਹਾਂ।

ਨਮਕ ਵਾਲੇ ਪਾਣੀ ਨਾਲ ਕਰੂਲੀ ਕਰੋ

ਨਮਕ 'ਚ ਐਂਟੀਬੈਕਟੀਰੀਆ ਗੁਣ ਹੁੰਦੇ ਹਨ, ਇਸ ਲਈ ਇਹ ਬੈਕਟੀਰੀਆ ਤੇ ਫੰਗਸ ਨੂੰ ਹਟਾਉਣ 'ਚ ਮਦਦ ਕਰਦਾ ਹੈ। ਜੇ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਨਮਕ ਵਾਲੇ ਪਾਣੀ ਦਾ ਇਸਤੇਮਾਲ ਕਰੋ। ਇਕ ਗਲਾਸ ਕੋਸੇ ਪਾਣੀ 'ਚ 1-4 ਚਮਚ ਨਮਕ ਮਿਲਾ ਕੇ ਇਸ ਨੂੰ ਮੂੰਹ 'ਚ ਭਰ ਲਓ ਥੋੜ੍ਹੀ ਦੇਰ ਮੂੰਹ 'ਚ ਰੱਖ ਕੇ ਫਿਰ ਕਰੂਲੀ ਕਰ ਲਓ। ਇਸ ਨਾਲ ਜੀਭ 'ਤੇ ਦਰਦ ਵੀ ਘੱਟ ਹੋਵੇਗੀ ਤੇ ਚਿੱਟੀ ਪਰਤ ਵੀ ਹੌਲੀ-ਹੌਲੀ ਠੀਕ ਹੋ ਜਾਵੇਗੀ।

ਬੇਕਿੰਗ ਸੋਡੇ ਦਾ ਇਸਤੇਮਾਲ

ਮੂੰਹ ਦਾ ਪੀਐੱਚ ਸਿਰਫ਼ ਘੱਟ ਹੋਣ ਕਾਰਨ ਵੀ ਜੀਭ 'ਤੇ ਇਹ ਪਰਤ ਜੰਮ ਜਾਂਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਬੇਕਿੰਗ ਸੋਡੇ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ ਇਕ ਕੱਪ ਪਾਣੀ 'ਚ 2 ਚਮਚ ਬੇਕਿੰਗ ਸੋਡਾ ਮਿਲਾ ਕੇ ਤੇ ਇਸ ਨੂੰ ਮੂੰਹ 'ਚ ਭਰ ਕੇ ਫਿਰ ਕਰੂਲੀ ਕਰ ਲਓ। ਇਸ ਨਾਲ ਕਾਫ਼ੀ ਰਾਹਤ ਮਹਿਸੂਸ ਹੋਵੇਗੀ।

ਨਾਰੀਅਲ ਦਾ ਤੇਲ

ਨਾਰੀਅਲ ਦਾ ਤੇਲ ਵੀ ਇਸ ਜੰਮੇ ਬੈਕਟੀਰੀਆ ਨੂੰ ਖ਼ਤਮ ਕਰਦਾ ਹੈ। ਇਸ ਨੂੰ ਸਾਫ਼ ਕਰਨ ਲਈ ਇਕ ਕਟੌਰੀ 'ਚ ਥੋੜ੍ਹਾ ਜਿਹਾ ਨਾਰੀਅਲ ਤੇਲ ਲੈ ਲਓ ਤੇ ਇਸ ਨੂੰ ਬਰੱਸ਼ ਨਾਲ ਹੌਲੀ-ਹੌਲੀ ਸਾਫ਼ ਕਰੋ। ਜੇ ਇਨਫੈਕਸ਼ਨ ਜ਼ਿਆਦਾ ਹੈ ਤਾਂ ਬਰੱਸ਼ ਨਾਲ ਦਰਦ ਹੋ ਰਹੀ ਹੈ ਤਾਂ ਉਂਗਲੀ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਨਾਰੀਅਲ ਤੇਲ ਨੂੰ ਲਗਾਓ। ਇਸ ਨਾਲ ਵੀ ਕਾਫ਼ੀ ਠੀਕ ਮਹਿਸੂਸ ਕਰੋਗੇ।

Posted By: Sarabjeet Kaur