ਨਵੀਂ ਦਿੱਲੀ, ਨਈਂ ਦੁਨੀਆ : ਜਦੋਂ ਵੀ ਤੁਹਾਡਾ ਬਲੱਡ ਪ੍ਰੈਸ਼ਰ ਵੱਧਦਾ ਹੈ ਤਾਂ ਸਭ ਤੋਂ ਪਹਿਲੀ ਚੀਜ਼ ਜੋ ਤੁਸੀਂ ਖਾਣੀ ਬੰਦ ਕਰਦੇ ਹੋ ਉਹ ਹੈ ਨਮਕ। ਇਸਤੋਂ ਇਲਾਵਾ ਕੁਝ ਅਜਿਹੀਆਂ ਚੀਜ਼ਾਂ ਵੀ ਹਨ ਜੋ ਤੁਹਾਡਾ ਬੀਪੀ ਵਧਾਉਂਦੀਆਂ ਹਨ, ਜਿਸ ਬਾਰੇ ਤੁਸੀਂ ਪਹਿਲਾਂ ਕਦੇ ਸੋਚਿਆ ਵੀ ਨਹੀਂ ਹੋਵੇਗਾ। ਆਓ ਜਾਣਦੇ ਹਾਂ।

(Added Sugar)

ਚੀਨੀ ਤੁਹਾਡੇ ਲਈ ਲੂਣ ਤੋਂ ਵੀ ਵੱਧ ਖ਼ਤਰਨਾਕ ਹੈ। ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਵੱਧਦਾ ਹੈ ਤਾਂ ਸਭ ਤੋਂ ਪਹਿਲਾਂ ਚੀਨੀ ਖਾਣਾ ਘੱਟ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਫਾਸਟ ਫੂਡ ਖਾਂਦੇ ਹੋ ਜਾਂ ਸਾਫਟ ਡਰਿੰਕਸ ਪੀਂਦੇ ਹੋ ਤਾਂ ਇਹ ਤੁਹਾਡੇ ਲਈ ਹੋਰ ਵੀ ਖ਼ਤਰਨਾਕ ਹੈ।

(Lonliness)

ਜੇਕਰ ਤੁਸੀਂ ਬਹੁਤ ਇਕੱਲੇ ਰਹਿੰਦੇ ਹੋ ਅਤੇ ਤੁਹਾਡੇ ਕੋਲ ਕੋਈ ਅਜਿਹਾ ਮਿੱਤਰ ਨਹੀਂ ਹੈ, ਜਿਸ ਨਾਲ ਤੁਸੀਂ ਸਾਰੀਆਂ ਗੱਲਾਂ ਸ਼ੇਅਰ ਕਰ ਸਕਦੇ ਹੋ ਤਾਂ ਤੁਹਾਨੂੰ ਜੋ ਇਕੱਲਾਪਣ ਮਹਿਸੂਸ ਹੁੰਦਾ ਹੈ, ਉਹ ਕਿਸੇ ਖਾਣ ਦੀ ਚੀਜ਼ ਤੋਂ ਵੀ ਵੱਧ ਖ਼ਤਰਨਾਕ ਹੋ ਸਕਦਾ ਹੈ। ਇਸ ਨਾਲ ਤੁਹਾਡਾ ਬਲੱਡ ਪ੍ਰੈਸ਼ਰ 14 ਪੁਆਇੰਟ ਵੱਧ ਸਕਦਾ ਹੈ।

(Sleep Apnea)

ਸਲੀਪ ਏਪਨਿਆ ਤੋਂ ਪੀੜਤ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਹੋਰ ਸਮੱਸਿਆਵਾਂ ਹੋਣ ਦੀ ਵੱਧ ਸੰਭਾਵਨਾ ਰਹਿੰਦੀ ਹੈ। ਜਦੋਂ ਤੁਹਾਨੂੰ ਸੌਂਦੇ ਸਮੇਂ ਸਾਹ ਲੈਣ 'ਚ ਵਾਰ-ਵਾਰ ਪਰੇਸ਼ਾਨੀ ਆਉਂਦੀ ਹੈ ਤਾਂ ਤੁਹਾਡਾ ਨਰਵਸ ਸਿਸਟਮ ਉਨ੍ਹਾਂ ਰਸਾਇਣਾਂ ਨੂੰ ਛੱਡਦਾ ਹੈ ਜੋ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਵਧਾਉਂਦੇ ਹਨ।

(Not enough Potassium)

ਤੁਹਾਡੇ ਗੁਰਦਿਆਂ ਨੂੰ ਤੁਹਾਡੇ ਬਲੱਡ 'ਚ ਤਰਲ ਪਦਾਰਥ ਦੀ ਸਹੀ ਮਾਤਰਾ ਰੱਖਣ ਲਈ ਸੋਡੀਅਮ ਅਤੇ ਪੋਟਾਸ਼ੀਅਮ ਦੇ ਸੰਤੁਲਨ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਫਲ਼, ਸਬਜ਼ੀਆਂ, ਬੀਨਸ, ਘੱਟ ਕੈਲੋਰੀ ਵਾਲੇ ਡੇਅਰੀ ਜਾਂ ਮੱਛਲੀ ਨਹੀਂ ਖਾ ਰਹੇ ਹਨ, ਤਦ ਵੀ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ।

(Herbal Supplements)

ਜੇਕਰ ਤੁਸੀਂ ਹਰਬਲ ਦਵਾਈਆਂ ਦਾ ਵੱਧ ਪ੍ਰਯੋਗ ਕਰਦੇ ਹੋ ਤਾਂ ਇਹ ਵੀ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਵਧਾਉਣ ਦਾ ਇਕ ਕਾਰਨ ਹੋ ਸਕਦੀਆਂ ਹਨ।

(Thyroid problem)

ਜਦੋਂ ਇਹ ਗ੍ਰੰਥੀ ਜ਼ਰੂਰਤ ਅਨੁਸਾਰ ਥਾਈਰਾਈਡ ਹਾਰਮੌਨ ਨਹੀਂ ਬਣਾਉਂਦੀ, ਤਾਂ ਤੁਹਾਡੇ ਦਿਲ ਦੀ ਗਤੀ ਧੀਮੀ ਹੋ ਜਾਂਦੀ ਹੈ ਅਤੇ ਤੁਹਾਡੀਆਂ ਧਮਨੀਆਂ 'ਚ ਖਿਚਾਅ ਘੱਟ ਹੁੰਦਾ ਹੈ। ਬਹੁਤ ਜ਼ਿਆਦਾ ਥਾਈਰਾਈਡ ਹਾਰਮੌਨ ਤੁਹਾਡੇ ਦਿਲ ਦੀ ਧੜਕਨ ਨੂੰ ਤੇਜ਼ ਕਰ ਸਕਦਾ ਹੈ। ਇਸ ਲਈ ਥਾਈਰਾਈਡ ਨੂੰ ਕੰਟਰੋਲ ਕਰਨ ਲਈ ਤੁਹਾਨੂੰ ਆਪਣੀ ਡਾਈਟ 'ਚ ਬਦਲਾਅ ਕਰਨ ਦੀ ਲੋੜ ਹੈ।

(Dehydration)

ਜੇਕਰ ਤੁਸੀਂ ਲੋੜ ਅਨੁਸਾਰ ਪਾਣੀ ਨਹੀਂ ਪੀਂਦੇ ਤਾਂ ਇਸ ਨਾਲ ਸਰੀਰ 'ਚ ਡੀ-ਹਾਈਡ੍ਰੇਸ਼ਨ ਪੈਦਾ ਹੋ ਜਾਂਦੀ ਹੈ। ਇਸ ਨਾਲ ਤੁਹਾਨੂੰ ਪਿਸ਼ਾਬ ਵੀ ਘੱਟ ਆਵੇਗਾ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਤੁਹਾਡਾ ਦਿਮਾਗ ਤੁਹਾਡੇ ਪਿਟੁਟਰੀ ਗ੍ਰੰਥੀ ਨੂੰ ਇਕ ਸੰਕੇਤ ਭੇਜਦਾ ਹੈ।

Posted By: Ramanjit Kaur