ਹੈਲਥ ਡੈਸਕ: ਇਕ ਤਾਜ਼ਾ ਅਧਿਐਨ ’ਚ ਦੱਸਿਆ ਗਿਆ ਹੈ ਕਿ ਉੱਚਿਤ ਖ਼ੁਰਾਕ ਅਤੇ ਕਸਰਤ ਨਾਲ ਦਿਲ ਅਤੇ ਦਿਮਾਗ਼ ਸਿਹਤਮੰਦ ਹੁੰਦੇ ਹਨ। ਇਸ ਕਾਰਨ ਬਿਮਾਰੀ ਦਾ ਜੋਖ਼ਮ ਘੱਟ ਹੋ ਜਾਂਦਾ ਹੈ। ਯੂਐੱਸਸੀ ਦੇ ਨਵੇਂ ਅਧਿਐਨ ’ਚ ਬੋਲੀਵੀਆ ’ਚ ਰਹਿਣ ਵਾਲੇ ਆਦਿਵਾਸੀਆਂ ’ਤੇ ਕੀਤੇ ਗਏ ਅਧਿਐਨ ’ਚ ਇਸ ਗੱਲ ਦੇ ਸਬੂਤ ਮਿਲੇ ਹਨ।

ਖੋਜਕਰਤਾਵਾਂ ਵੱਲੋਂ ਬੋਲੀਵੀਆ ਦੇ ਜੰਗਲਾਂ ’ਚ ਰਹਿਣ ਵਾਲੇ ਦੋ ਭਾਈਚਾਰਿਆਂ ਤਿਸਮੇਨ ਅਤੇ ਮੋਸੇਟੇਨ ’ਤੇ ਕੀਤੇ ਗਏ ਅਧਿਐਨ ’ਚ ਪਤਾ ਲੱਗਿਆ ਹੈ ਕਿ ਇਨ੍ਹਾਂ ’ਚ ਦਿਲ ਅਤੇ ਦਿਮਾਗ਼ ਦੇ ਰੋਗ ਦੀ ਦਰ ਬਹੁਤ ਹੀ ਘੱਟ ਹੁੰਦੀ ਹੈ। ਅਧਿਐਨ ਦਾ ਨਤੀਜਾ ਪ੍ਰੋਸੀਡਿੰਗਜ਼ ਆਫ ਦਿ ਨੈਸ਼ਨਲ ਅਕੈਡਮੀ ਆਫ ਸਾਇੰਸਜ਼ ’ਚ ਛਪਿਆ ਹੈ। ਮਨੁੱਖ ਹੁਣ ਪਹਿਲਾਂ ਤੋਂ ਬਿਹਤਰ ਭੋਜਨ ਦਾ ਆਨੰਦ ਲੈ ਰਿਹਾ ਹੈ। ਹਾਲਾਂਕਿ ਇਸ ਦੇ ਨਾਲ ਹੀ ਲੋਕ ਜ਼ਿਆਦਾ ਖਾਣ ਅਤੇ ਘੱਟ ਕਸਰਤ ਕਰਨ ਦੇ ਆਦੀ ਹੋ ਗਏ ਹਨ। ਮੋਟਾਪਾ ਅਤੇ ਗਤੀਹੀਣ ਜੀਵਨ ਸ਼ੈਲੀ ਸਿਹਤਮੰਦ ਦਿਮਾਗ਼ ਅਤੇ ਤੇਜ਼ੀ ਨਾਲ ਗਿਰਾਵਟ ਨਾਲ ਜੁੜੀ ਹੈ। ਖੋਜਕਰਤਾਵਾਂ ਨੇ 40 ਤੋਂ 94 ਸਾਲ ਦੇ 1,165 ਤਿਸਮੇਨ ਅਤੇ ਮੋਸੇਟੋਨ ਆਦਿਵਾਸੀਆਂ ਨੂੰ ਆਪਣੇ ਅਧਿਐਨ ’ਚ ਸ਼ਾਮਲ ਕੀਤਾ। ਖੋਜਕਰਤਾਵਾਂ ਦੀ ਟੀਮ ਨੇ ਸੀਟੀ ਸਕੈਨ ਜ਼ਰੀਏ ਉਮਰ ਅਨੁਸਾਰ ਇਸ ਦੇ ਦਿਮਾਗ਼ ਦੀ ਸਥਿਤੀ ਜਾਣੀ। ਇਸ ਨਾਲ ਪੂਰੇ ਸਿਹਤ ਦੀ ਜਾਣਕਾਰੀ ਲਈ ਬਾਡੀ ਮਾਸ ਇੰਡੈਕਸ, ਬਲੱਡ ਪ੍ਰੈਸ਼ਰ, ਕੋਲੈਸਟਰਾਲ ਅਤੇ ਹੋਰ ਮਾਰਕਰਾਂ ਦਾ ਇਸਤੇਮਾਲ ਕੀਤਾ। ਖੋਜਕਰਤਾਵਾਂ ਨੇ ਪ੍ਰੀਖਣ ਦੌਰਾਨ ਇਨ੍ਹਾਂ ’ਚ ਦਿਲ ਅਤੇ ਦਿਮਾਗ਼ ਰੋਗ ਦੀ ਦਰ ਬਹੁਤ ਹੀ ਘੱਟ ਮਿਲੀ। ਇਹ ਉਨ੍ਹਾਂ ਦੇ ਖਾਣ-ਪੀਣ ਅਤੇ ਸਰੀਰਕ ਕੰਮ ਘੱਟ ਕਰਨ ਦੀ ਆਦਤ ਕਾਰਨ ਸੰਭਵ ਸੀ।

Posted By: Shubham Kumar