Health Tips : ਕਈ ਵਾਰ ਅਸੀਂ ਛੋਟੀਆਂ-ਮੋਟੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਪਰ ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਰੀਰ ਇਸ ਤਰ੍ਹਾਂ ਦੇ ਸੰਕੇਤ ਉਦੋਂ ਹੀ ਦਿੰਦਾ ਹੈ ਜਦੋਂ ਚੀਜ਼ਾਂ ਗੰਭੀਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜੇਕਰ ਇਨ੍ਹਾਂ ਵੱਲ ਸਮੇਂ ਸਿਰ ਧਿਆਨ ਨਾ ਦਿੱਤਾ ਜਾਵੇ ਤੇ ਇਨ੍ਹਾਂ ਦਾ ਇਲਾਜ ਨਾ ਕੀਤਾ ਜਾਵੇ ਤਾਂ ਸਰੀਰ ਅੰਦਰੋਂ ਖੋਖਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਫਿਰ ਇਹ ਇਕ ਵੱਡੀ ਬਿਮਾਰੀ ਬਣ ਕੇ ਸਾਹਮਣੇ ਆਉਂਦਾ ਹੈ। ਖਾਸ ਤੌਰ 'ਤੇ ਵਿਟਾਮਿਨ ਦੀ ਕਮੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਲੱਛਣ ਆਮ ਹਨ ਪਰ ਜੇਕਰ ਲੰਬੇ ਸਮੇਂ ਤਕ ਨਜ਼ਰਅੰਦਾਜ਼ ਕੀਤਾ ਜਾਵੇ ਤਾਂ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ।

ਵਿਟਾਮਿਨ ਦੀ ਘਾਟ

ਸਾਡਾ ਸਰੀਰ ਵਿਟਾਮਿਨ, ਕੈਲਸ਼ੀਅਮ, ਪ੍ਰੋਟੀਨ, ਖਣਿਜ ਆਦਿ ਪੌਸ਼ਟਿਕ ਤੱਤਾਂ ਦਾ ਬਣਿਆ ਹੁੰਦਾ ਹੈ। ਇਨ੍ਹਾਂ ਸਾਰਿਆਂ ਦਾ ਸਰੀਰ 'ਚ ਕਾਫੀ ਮਾਤਰਾ 'ਚ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਸਾਡਾ ਸਰੀਰ ਸਹੀ ਢੰਗ ਨਾਲ ਕੰਮ ਕਰ ਸਕੇਗਾ। ਜੇਕਰ ਇਨ੍ਹਾਂ 'ਚੋਂ ਕਿਸੇ ਇਕ ਦੀ ਵੀ ਕਮੀ ਹੋ ਜਾਵੇ ਤਾਂ ਸਿਹਤ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਜੇਕਰ ਤੁਹਾਡੇ ਹੱਥਾਂ ਜਾਂ ਪੈਰਾਂ 'ਚ ਝਰਨਾਹਟ ਹੁੰਦੀ ਹੈ ਤਾਂ ਇਹ ਵਿਟਾਮਿਨ ਦੀ ਕਮੀ ਦਾ ਸੰਕੇਤ ਹੈ। ਆਓ ਜਾਣਦੇ ਹਾਂ ਇਸਦਾ ਕਾਰਨ ਅਤੇ ਇਲਾਜ-

ਕਿਉਂ ਹੁੰਦੀ ਹੈ ਝਰਨਾਹਟ ?

  • ਵਿਟਾਮਿਨ ਬੀ ਤੇ ਈ ਸਾਡੇ ਨਰਵਸ ਸਿਸਟਮ ਨੂੰ ਸੁਚਾਰੂ ਰੂਪ 'ਚ ਚਲਾਉਣ 'ਚ ਸਹਿਯੋਗ ਕਰਦੇ ਹਨ। ਇਨ੍ਹਾਂ ਵਿਚ ਘਾਟ ਆਉਣ ਨਾਲ ਪੈਰਾਂ ਤੇ ਹੱਥਾਂ 'ਚ ਝਰਨਾਹਟ ਹੋਣ ਲਗਦੀ ਹੈ।
  • ਕਦੀ-ਕਦਾਈਂ ਕਿਸੇ ਦਵਾਈ ਦੇ ਸਾਈਡ ਇਫੈਕਟਸ ਦੀ ਵਜ੍ਹਾ ਨਾਲ ਵੀ ਤੁਹਾਨੂੰ ਝਰਨਾਹਟ ਮਹਿਸੂਸ ਹੋ ਸਦਕੀ ਹੈ।
  • ਹਾਈ ਬਲੱਡ ਪ੍ਰੈਸ਼ਰ ਜਾਂ ਟੀਬੀ ਦੀ ਬਿਮਾਰੀ 'ਚ ਵੀ ਅਜਿਹਾ ਮਹਿਸੂਸ ਹੋ ਸਕਦਾ ਹੈ।
  • ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਸਰੀਰ ਵਿਚ ਵਿਟਾਮਿਨ ਬੀ12 ਫੋਲੇਟ ਦੀ ਕਮੀ ਹੋ ਜਾਂਦੀ ਹੈ। ਇਸ ਨਾਲ ਹੱਥਾਂ-ਪੈਰਾਂ 'ਚ ਝਰਨਾਹਟ ਵੀ ਹੁੰਦੀ ਹੈ।
  • ਥਾਇਰਾਇਡ ਦੀ ਸਮੱਸਿਆ ਵੀ ਤੁਹਾਡੇ ਹੱਥਾਂ ਤੇ ਪੈਰਾਂ 'ਚ ਝਰਨਾਹਟ ਦਾ ਕਾਰਨ ਬਣ ਸਕਦੀ ਹੈ।

ਕੀ ਕਰੀਏ ਉਪਾਅ ?

ਜੇਕਰ ਤੁਸੀਂ ਹੱਥਾਂ ਜਾਂ ਪੈਰਾਂ 'ਚ ਲਗਾਤਾਰ ਝਰਨਾਹਟ ਦਾ ਅਨੁਭਵ ਕਰ ਰਹੇ ਹੋ ਤਾਂ ਤੁਰੰਤ ਆਪਣੇ ਡਾਕਟਰ ਨੂੰ ਮਿਲੋ ਅਤੇ ਆਪਣੇ ਲੱਛਣਾਂ ਦੇ ਆਧਾਰ 'ਤੇ ਢੁਕਵਾਂ ਵਿਟਾਮਿਨ ਲੈਣਾ ਸ਼ੁਰੂ ਕਰੋ। ਇਸ ਨੂੰ ਨਜ਼ਰਅੰਦਾਜ਼ ਕਰਨਾ ਸਥਿਤੀ ਨੂੰ ਗੰਭੀਰ ਬਣਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਉਸੇ ਸਥਿਤੀ 'ਚ ਬਿਨਾਂ ਕਰਵਟ ਬਦਲੇ ਸੌਣ ਦੀ ਆਦਤ ਹੈ ਤਾਂ ਇਸ ਨੂੰ ਬਦਲ ਲਓ। ਕਿਉਂਕਿ ਇਸ ਕਾਰਨ ਪੈਰਾਂ ਅਤੇ ਹੱਥਾਂ ਵਿੱਚ ਝਰਨਾਹਟ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਰੋਜ਼ਾਨਾ ਸੈਰ ਕਰਨਾ ਸ਼ੁਰੂ ਕਰੋ ਤੇ ਹੱਥਾਂ-ਪੈਰਾਂ ਨਾਲ ਸਬੰਧਤ ਹਲਕੀ ਕਸਰਤ ਕਰੋ। ਇਸ ਨਾਲ ਵੀ ਰਾਹਤ ਮਿਲਦੀ ਹੈ।

Posted By: Seema Anand