Health News : ਨਈ ਦੁਨੀਆ : ਕੋਰੋਨਾ ਕਾਲ ’ਚ ਸਭ ਤੋਂ ਜ਼ਿਆਦਾ ਖ਼ਤਰਾ ਸ਼ੂਗਰ ਦੇ ਮਰੀਜ਼ਾਂ ਨੂੰ ਹੀ ਸੀ। ਅਜਿਹੇ ਲੋਕ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ diabetes ਤੇ ਬਲਡ ਪ੍ਰੈਸ਼ਰ ਜਾਂ ਸ਼ੂਗਰ ਜਿਹੀ ਬਿਮਾਰੀ ਸੀ, ਉਨ੍ਹਾਂ ਦੇ ਸ਼ਰੀਰ ’ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਸੀ ਤੇ ਲੋਕਾਂ ਦੀ ਮੌਤ ਦੀ ਸੰਭਵਨਾ ਵੀ ਕਾਫੀ ਵੱਧ ਸੀ ਪਰ ਹੁਣ ਕੋਰੋਨਾ ਦੇ ਮਰੀਜ਼ਾਂ ਨੂੰ Diabetes ਦਾ ਖ਼ਤਰਾ ਹੋ ਗਿਆ ਹੈ। ਕੋਰੋਨਾ ਤੋਂ ਠੀਕ ਹੋ ਕੇ ਵਾਪਸ ਪਰਤੇ ਮਰੀਜ਼ਾਂ ਦਾ ਸ਼ੂਗਰ ਲੇਵਲ ਬਹੁਤ ਜ਼ਿਆਦਾ ਪਾਇਆ ਗਿਆ ਹੈ। ਕੋਰੋਨਾ ਤੋਂ ਠੀਕ ਹੋਣ ਦੇ ਮਹੀਨਿਆਂ ਬਾਅਦ ਵੀ ਇਨ੍ਹਾਂ ਮਰੀਜ਼ਾਂ ਨੂੰ ਸ਼ੂਗਰ ਲੇਵਲ ਘੱਟ ਨਹੀਂ ਹੋ ਰਿਹਾ ਜਾਂ ਕਿ ਚਿੰਤਾ ਜਾ ਵਿਸ਼ਾ ਹੈ।

Boston Children's Hospital ਦੇ ਖੋਜ ਕਰਤਾਵਾਂ ਨੇ ਕੋਰੋਨਾ ਤੋਂ ਠੀਕ ਹੋਏ 551 ਲੋਕਾਂ ਦੀ ਸਿਹਤ ’ਤੇ ਨਿਗਰਾਨੀ ਰੱਖੀ ਸੀ। ਇਹ ਲੋਕ ਮਾਰਚ, ਅਪ੍ਰੈਲ ਤੇ ਮਈ 2020 ’ਚ ਇਟਲੀ ’ਚ ਕੋਰੋਨਾ ਇਨਫੈਕਸ਼ਨ ਦਾ ਸ਼ਿਕਾਰ ਹੋਏ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕੋਰੋਨਾ ਨੂੰ ਹਰਾਇਆ ’ਤੇ ਠੀਕ ਹੋਣ ਦੇ ਮਹੀਨਿਆਂ ਬਾਅਦ ਵੀ ਉਨ੍ਹਾਂ ਦੇ ਸਰੀਰ ਦਾ ਸ਼ੂਗਰ ਲੇਵਲ ਘੱਟ ਨਹੀਂ ਹੋਇਆ।

46 ਫ਼ੀਸਦੀ ਲੋਕਾਂ ਨੂੰ Diabetes ਦੀ ਸ਼ਿਕਾਇਤ

ਇਸ ਸਟਡੀ ਨੂੰ ਲੀਡ ਕਰਨ ਵਾਲੇ ਡਾਕਟਰ ਪੌਲੋ ਅਨੁਸਾਰ ਕੋਰੋਨਾ ਤੋਂ ਠੀਕ ਹੋਏ ਜਿਨ੍ਹਾਂ ਮਰੀਜ਼ਾਂ ਨੂੰ ਪਹਿਲਾਂ ਤੋਂ Diabetes ਦੀ ਕੋਈ ਸ਼ਿਕਾਇਤ ਨਹੀਂ ਸੀ। ਉਨ੍ਹਾਂ ’ਚੋਂ 46 ਫ਼ੀਸਦੀ ਮਰੀਜ਼ਾਂ ਦੇ ਅੰਦਰ hyperglycemia ਦੇ ਲੱਛਣ ਪਾਏ ਗਏ। ਹਾਲਾਂਕਿ ਇਨ੍ਹਾਂ ’ਚੋਂ ਜ਼ਿਆਦਾਤਰ ਲੋਕਾਂ ਦੀ ਸਮੱਸਿਆ ਜਲਦ ਹੀ ਸਮਾਪਤ ਹੋ ਗਈ ’ਤੇ ਇਨ੍ਹਾਂ ’ਚੋਂ ਲਗਪਗ 35 ਫ਼ੀਸਦੀ ਲੋਕ ਘੱਟ ਤੋਂ ਘੱਟ 6 ਮਹੀਨੇ ਤਕ hyperglycemia ਨਾਲ ਜੂਝਦੇ ਰਹੇ। ਇਸ ਨਾਲ ਹੀ ਇਨ੍ਹਾਂ ਮਰੀਜ਼ਾਂ ਨੂੰ ਮੈਡੀਕਲ ਦੇਖ ਰੇਖ ਦੀ ਜ਼ਰੂਰਤ ਵੀ ਜ਼ਿਆਦਾ ਸੀ ਤੇ ਇਨ੍ਹਾਂ ਨੂੰ ਲੰਬੇ ਸਮੇਂ ਤਕ ਹਸਪਤਾਲ ’ਚ ਭਰਤੀ ਰੱਖਣਾ ਪਿਆ। ਇਨ੍ਹਾਂ ਦੇ ਅੰਦਰ ਜ਼ਿਆਦਾ ਗੰਭੀਰ ਲੱਛਣ ਸੀ ਤੇ ਉਨ੍ਹਾਂ ਨੂੰ ਆਕਸੀਜਨ ਦੀ ਜ਼ਰੂਰਤ ਵੀ ਜ਼ਿਆਦਾ ਸੀ। ਨਾਲ ਹੀ ਇਨ੍ਹਾਂ vetilison ਤੇ ਬਿਹਤਰ ਕੇਅਰ ਦੀ ਜ਼ਰੂਰਤ ਵੀ ਸੀ। ਇਨ੍ਹਾਂ ਮਰੀਜ਼ਾਂ ਦੇ ਅੰਦਰ hormones ਦਾ ਪੱਧਰ ਵੀ ਬਰਾਬਰ ਨਹੀਂ ਸੀ।

Posted By: Rajnish Kaur