ਨਵੀਂ ਦਿੱਲੀ, ਜੇਐੱਨਐੇੱਨ : ਕੋਰੋਨਾ ਵਾਇਰਸ ਅਜੇ ਤਕ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣਾਇਆ ਰਹੇਗਾ ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਸੀ। ਇਸ ਵਾਇਰਸ ਦੀ ਚੇਨ ਨੂੰ ਤੋੜਨੀ ਹੈ ਤਾਂ Physical Distance ਦਾ ਪਾਲਨ ਕਰਨਾ ਪਵੇਗਾ, ਨਾਲ ਹੀ ਮਾਸਕ ਲਗਾਉਣਾ ਪਵੇਗਾ। ਇਸ ਵਾਇਰਸ ਤੋਂ ਬਚਾਅ ਕਰਨ ਲਈ ਵੈਕਸੀਨ ਵਿਕਸਿਤ ਹੋ ਚੁੱਕੀ ਹੈ। ਜੇ ਜ਼ਿਆਦਾ ਤੋਂ ਜ਼ਿਆਦਾ ਲੋਕ ਵੈਕਸੀਨ ਦੀ ਡੋਜ਼ ਲੈ ਲੈਣ ਤਾਂ ਇਸ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਪਬਲਿਕ ਹੈਲਥ ਇੰਗਲੈਂਡ (ਪੀਐੱਚਈ) ਨੇ ਆਪਣੇ ਅਧਿਐਨ ’ਚ ਇਸ ਗੱਲ ਜਾਣਕਾਰੀ ਦਿੱਤੀ ਹੈ ਕਿ ਵੈਕਸੀਨ ਦੀ ਡੋਜ਼ ਇਨਫੈਕਸ਼ਨ ਨੂੰ ਕੁਝ ਹੱਦ ਤਕ ਘੱਟ ਕਰ ਸਕਦੀ ਹੈ।

ਸਿਨਹੂਆ ਦੀ ਰਿਪੋਰਟ ਅਨੁਸਾਰ ਜਿਨ੍ਹਾਂ ਲੋਕਾਂ ਨੇ ਕੋਰੋਨਾ ਵੈਕਸੀਨ ਲਗਵਾਈ ਸੀ ਉਨ੍ਹਾਂ ਰਾਹੀਂ ਤਕਰੀਬਨ 38 ਫ਼ੀਸਦੀ ਤੋਂ 49 ਫ਼ੀਸਦੀ ਲੋਕਾਂ ਦੇ ਪਰਿਵਾਰ ’ਚ ਘੱਟ ਇਨਫੈਕਸ਼ਨ ਫੈਲੀ ਸੀ। ਖੋਜ ’ਚ ਸ਼ਾਮਲ ਲੋਕਾਂ ਨੇ ਬਰਤਾਨੀਆ ’ਚ ਅਧਿਕਾਰਤ ਫਾਈਜ਼ਰ (Pfizer) ਜਾਂ AstraZeneca ਦੇ ਟੀਕੇ ਦੀ ਇਕ ਖੁਰਾਕ ਪਹਿਲਾਂ ਤੋਂ ਹੋਈ ਸੀ। ਜਿਨ੍ਹਾਂ ਲੋਕਾਂ ਨੇ ਵੈਕਸੀਨ ਦੀ ਖੁਰਾਕ ਨਹੀਂ ਲਈ ਸੀ ਉਨ੍ਹਾਂ ’ਚ ਇਨਫੈਕਸ਼ਨ ਫੈਲਣ ਦਾ ਜ਼ਿਆਦਾ ਖ਼ਤਰਾ ਸੀ।


ਛੂਤਕਾਰੀ ਰੋਗ ਕੰਟਰੋਲ ਦੇ ਮਾਹਰ ਸੇਵਾਮੁਕਤ ਪੀਟਰ ਇੰਗਲਿਸ਼ ਦੇ ਮੁਤਾਬਕ ਵੈਕਸੀਨ ਦੀ ਡੋਜ਼ ਲੈਣ ਦੇ ਨਤੀਜੇ ਬੇਹੱਦ ਉਤਸ਼ਾਹਜਨਕ ਹਨ। ਖੋਜ ਮੁਤਾਬਕ ਟੀਕਾਕਰਨ ਲੋਕਾਂ ਨੂੰ ਇਨਫੈਕਟਿਡ ਹੋਣ ਤੋਂ ਕਾਫੀ ਹੱਦ ਤਕ ਬਚਾਏਗਾ। ਅਧਿਐਨ ਅਨੁਸਾਰ ਭਾਵੇ ਹੀ ਟੀਕਾਕਰਨ ਕਰਵਾਉਣ ਵਾਲੇ ਲੋਕ ਕੋਰੋਨਾ ਇਨਫੈਕਟਿਡ ਹੋ ਰਹੇ ਹਨ ਪਰ ਉਹ ਜ਼ਿਆਦਾ ਇਨਫੈਕਟਿਡ ਨਹੀਂ ਹੋਣਗੇ ਹਸਪਤਾਲ ਜਾਣ ਦੀ ਸੰਭਾਵਨਾ ਨਹੀਂ ਆਵੇਗੀ। ਵੈਕਸੀਨ ਲਗਾਉਣ ਨਾਲ ਦੂਜਿਆਂ ’ਚ ਕੋਰੋਨਾ ਇਨਫੈਕਸ਼ਨ ਫੈਲਣ ਦੀ ਸੰਭਾਵਨਾ ਘੱਟ ਹੁੰਦੀ ਹੈ। ਇਹ ਨਤੀਜੇ ਬੇਹੱਦ ਉਤਸ਼ਾਹਜਨਕ ਹਨ।

ਖੋਜਕਰਤਾ ਨੇ ਅਧਿਐਨ ’ਚ ਕਰੀਬ 24,000 ਘਰਾਂ ’ਚ ਰਹਿਣ ਵਾਲੇ 57,000 ਤੋਂ ਵਧ ਲੋਕਾਂ ਨੂੰ ਸ਼ਾਮਲ ਕੀਤਾ। ਇਸ ਦੌਰਾਨ ਧਿਆਨ ਰੱਖਿਆ ਗਿਆ ਕਿ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਟੀਕਾਕਰਨ ਵਾਲਾ ਹੋਵੇ। ਇਨ੍ਹਾਂ ਦੀ ਤੁਲਨਾ ਲਗਪਗ ਅਜਿਹੇ 10 ਲੱਖ ਲੋਕਾਂ ਦੇ ਨਾਲ ਕੀਤੀ ਗਈ, ਜਿਨ੍ਹਾਂ ਨੇ ਆਪਣਾ ਟੀਕਾਕਰਨ ਨਹੀਂ ਕਰਵਾਇਆ ਸੀ। ਹਾਲਾਂਕਿ ਇਸ ਅਧਿਐਨ ਨੂੰ ਲੈ ਕੇ ਅਜੇ ਤਕ ਡੂੰਘੀ ਸਮੀਖਿਆ ਹੋਣੀ ਬਾਕੀ ਹੈ। ਨਵੇਂ ਅਧਿਕਾਰਤ ਅੰਕੜਿਆਂ ਅਨੁਸਾਰ 3.38 ਕਰੋੜ ਤੋਂ ਵਧ ਲੋਕਾਂ ਨੂੰ ਕੋਰੋਨਾ ਵਾਇਰਸ ਵੈਕਸੀਨ ਦੀ ਪਹਿਲੀ ਖੁਰਾਕ ਦੇ ਦਿੱਤੀ ਗਈ ਹੈ।

Posted By: Rajnish Kaur