Diet for Weight Gain: ਭਾਰ ਘਟਾਉਣਾ ਜਿੰਨਾ ਮੁਸ਼ਕਲ ਹੈ, ਕੁਝ ਲੋਕਾਂ ਲਈ ਇਸ ਨੂੰ ਵਧਾਉਣਾ ਵੀ ਓਨਾ ਹੀ ਮੁਸ਼ਕਲ ਹੋ ਜਾਂਦਾ ਹੈ। ਭਾਵੇਂ, ਅੱਜ-ਕੱਲ੍ਹ ਲੋਕ ਭਾਰ ਵਧਣ ਤੋਂ ਪ੍ਰੇਸ਼ਾਨ ਹਨ, ਪਰ ਕੁਝ ਲੋਕ ਆਪਣੇ ਪਤਲੇ ਸਰੀਰ ਤੋਂ ਡਾਢੇ ਪ੍ਰੇਸ਼ਾਨ ਹਨ। ਕੁਝ ਵੀ ਖਾਓ, ਉਨ੍ਹਾਂ ਦੇ ਸਰੀਰ ਨੂੰ ਜਿਵੇਂ ਕੁਝ ਲੱਗਦਾ ਹੀ ਨਹੀਂ। ਕਈ ਵਾਰ ਬਹੁਤ ਜ਼ਿਆਦਾ ਪਤਲਾ ਹੋਣਾ ਵੀ ਸਿਹਤਮੰਦ ਹੋਣ ਦੀ ਨਿਸ਼ਾਨੀ ਹੁੰਦਾ ਹੈ। ਜਿਹੜੇ ਲੋਕ ਕਿਸੇ ਬਿਮਾਰੀ ਕਾਰਨ ਪਤਲੇ ਹੁੰਦੇ ਹਨ, ਉਨ੍ਹਾਂ ਦੀ ਇਮਿਊਨਿਟੀ ਦੂਜਿਆਂ ਦੇ ਮੁਕਾਬਲੇ ਕਮਜ਼ੋਰ ਹੁੰਦੀ ਹੈ।


ਅਜਿਹੇ ਲੋਕ ਜਲਦੀ ਬਿਮਾਰ ਹੋ ਜਾਂਦੇ ਹਨ। ਕਈ ਵਾਰ ਪਤਲੇ ਲੋਕਾਂ ਨੂੰ ਉਨ੍ਹਾਂ ਦੀ ਸ਼ਖਸੀਅਤ ਤੇ ਕੱਪੜਿਆਂ ਬਾਰੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਲੋਕ ਨਹੀਂ ਜਾਣਦੇ ਕਿ ਚਰਬੀ ਅਤੇ ਭਾਰ ਵਧਾਉਣ ਦੇ ਕਿੰਨੇ ਤਰੀਕੇ ਹਨ। ਅੱਜ ਅਸੀਂ ਤੁਹਾਨੂੰ ਭਾਰ ਵਧਾਉਣ ਜਾਂ ਮੋਟੇ ਹੋਣ ਦੇ ਘਰੇਲੂ ਨੁਸਖੇ ਦੱਸ ਰਹੇ ਹਾਂ, ਜੋ ਤੇਜ਼ੀ ਨਾਲ ਭਾਰ ਵਧਾਉਣ ਵਿੱਚ ਮਦਦ ਕਰੇਗਾ।

ਭਾਰ ਵਧਾਉਣ ਲਈ ਖਾਓ ਇਹ ਚੀਜ਼ਾਂ

ਦੁੱਧ ਤੇ ਸ਼ਹਿਦ (Milk and Honey) : ਜੇਕਰ ਤੁਸੀਂ ਮੋਟੇ ਹੋਣਾ ਚਾਹੁੰਦੇ ਹੋ, ਤਾਂ ਹਰ ਰੋਜ਼ ਦੁੱਧ ਦੇ ਨਾਲ ਸ਼ਹਿਦ ਪੀਓ। ਇਸ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਵਧੇਗਾ। ਤੁਸੀਂ ਨਾਸ਼ਤੇ ਵਿੱਚ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਸ਼ਹਿਦ ਦੇ ਨਾਲ ਦੁੱਧ ਪੀ ਸਕਦੇ ਹੋ। ਇਸ ਨੂੰ ਪੀਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਤੇ ਭਾਰ ਵਧਣ 'ਚ ਵੀ ਮਦਦ ਮਿਲਦੀ ਹੈ।

ਕੇਲਾ (Banana) : ਭਾਰ ਵਧਾਉਣ ਲਈ ਕੇਲੇ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉ। ਜੇ ਤੁਸੀਂ ਮੋਟੇ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਦਿਨ ਵਿੱਚ ਘੱਟੋ-ਘੱਟ 3-4 ਕੇਲੇ ਜ਼ਰੂਰ ਖਾਣੇ ਚਾਹੀਦੇ ਹਨ। ਕੇਲਾ ਪੌਸ਼ਟਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਭਾਰ ਵਧਾਉਣ ਲਈ ਦੁੱਧ ਜਾਂ ਦਹੀ ਦੇ ਨਾਲ ਕੇਲਾ ਖਾਓ।

ਬਦਾਮ, ਖਜੂਰ ਤੇ ਅੰਜੀਰ (Almond, Dates and Figs) : ਸੁੱਕੇ ਮੇਵੇ ਭਾਰ ਵਧਾਉਣ ਵਿੱਚ ਬਹੁਤ ਮਦਦ ਕਰਦੇ ਹਨ। ਚਰਬੀ ਪ੍ਰਾਪਤ ਕਰਨ ਲਈ, ਤੁਸੀਂ ਦੁੱਧ ਵਿੱਚ 3-4 ਬਦਾਮ, ਖਜੂਰ ਤੇ ਅੰਜੀਰ ਪਾ ਕੇ ਉਬਾਲੋ। ਇਸ ਨੂੰ ਰੋਜ਼ਾਨਾ ਦੁੱਧ ਦੇ ਨਾਲ ਪੀਣ ਨਾਲ ਭਾਰ ਵਧੇਗਾ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦੁੱਧ ਨੂੰ ਪੀਣ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਹੁੰਦੀ ਹੈ।

ਬੀਨਜ਼ (Beans) : ਭਾਰ ਵਧਾਉਣ ਲਈ ਬੀਨਜ਼ ਨੂੰ ਭੋਜਨ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਬੀਨਜ਼ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਤੁਸੀਂ ਬੀਨਜ਼ ਨੂੰ ਸਬਜ਼ੀ ਜਾਂ ਸਲਾਦ ਦੇ ਰੂਪ ਵਿੱਚ ਖਾ ਸਕਦੇ ਹੋ। ਬੀਨਜ਼ ਵਿਟਾਮਿਨ ਤੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ, ਜੋ ਭਾਰ ਵਧਾਉਣ ਵਿੱਚ ਸਹਾਇਤਾ ਕਰਦੇ ਹਨ।

Posted By: Rajnish Kaur