ਨਵੀਂ ਦਿੱਲੀ, ਜੇਐੱਨਐੱਨ : ਭਾਰਤ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ’ਚ ਬੱਚੇ ਵੀ ਇਨਫੈਕਟਿਡ ਹੋਏ। ਬੱਚਿਆਂ ’ਚ ਵੀ ਕੋਰੋਨਾ ਦੇ ਲੱਛਣ ਦੇਖੇ ਗਏ ਤੇ ਰਿਕਵਰੀ ਤੋਂ ਬਾਅਦ MIS-C ਜਿਹੀਆਂ ਬਿਮਾਰੀਆਂ ਹੁਣ ਕੁਝ ਪਰੇਸ਼ਾਨ ਕਰਨ ਵਾਲੀ ਰਿਪੋਰਟਾਂ ਵੀ ਆ ਰਹੀਆਂ ਹਨ, ਜੋ ਦੱਸਦੀਆਂ ਹਨ ਕਿ ਆਉਣ ਵਾਲੇ ਕੁਝ ਮਹੀਨਿਆਂ ’ਚ ਬੱਚਿਆਂ ’ਚ ਕੋਵਿਡ-19 ਦੇ ਮਾਮਲਿਆਂ ’ਚ ਹੋਰ ਵਾਧਾ ਹੋ ਸਕਦਾ ਹੈ।

ਫਿਰ ਵੀ, ਇੰਨਫੈਕਸ਼ਨ ਦੀ ਗੰਭੀਰਤਾ ਨੂੰ ਘੱਟ ਕਰਨ ’ਚ ਹੁਣ ਤਕ ਕੋਵਿਡ-19 ਵੈਕਸੀਨ ਦੇ ਵਿਸ਼ਵ ਪੱਧਰ ’ਤੇ ਨਤੀਜੇ ਦਿਖਣ ਦੇ ਬਾਵਜੂਦ, ਬੱਚਿਆਂ ਲਈ ਅਜੇ ਵੀ ਕੋਵਿਡ-19 ਵੈਕਸੀਨ ਉਪਲੱਬਧ ਨਹੀਂ ਹੈ। ਦੁਨੀਆ ਦੇ ਕੁਝ ਦੇਸ਼ਾਂ ’ਚ ਵੱਡੇ ਬੱਚਿਆਂ ਨੂੰ ਵੈਕਸੀਨ ਲਗਾਉਣੀ ਸ਼ੁਰੂ ਕਰ ਦਿੱਤੀ ਹੈ ਪਰ ਭਾਰਤ ’ਚ ਬੱਚੇ ਅਜੇ ਵੀ ਵੈਕਸੀਨ ਲਗਵਾਉਣ ਤੋਂ ਦੂਰ ਹਨ।

ਬੱਚਿਆਂ ’ਤੇ ਕੋਵੈਕਿਸਨ ਦੀ ਵਰਤੋਂ ਲਈ ਮੈਡੀਕਲ ਪ੍ਰੀਖਣ ਅਜੇ ਭਾਰਤ ’ਚ ਸ਼ੁਰੂ ਹੋਇਆ ਹੈ ਪਰ ਫਿਰ ਵੀ ਇਸ ਲਈ ਇਕ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ।


ਬੱਚਿਆਂ ਲਈ ਵੈਕਸੀਨ ਨਾ ਸਿਰਫ਼ ਉਨ੍ਹਾਂ ਦੇ ਭਵਿੱਖ ਦੀ ਰੱਖਿਆ ਕਰਨ ਲਈ ਜ਼ਰੂਰੀ ਹੈ, ਬਲਕਿ ਦੇਸ਼ ਭਰ ’ਚ Herd immunity ਲਈ ਵੀ ਕਾਫੀ ਮਹੱਤਵਪੂਰਨ ਹੈ। ਤਾਂ ਆਓ ਜਾਣਦੇ ਹਾਂ ਅਸੀਂ ਬੱਚਿਆਂ ਲਈ ਵੈਕਸੀਨ ਬਾਰੇ ਕੀ ਪਤਾ ਕਰ ਸਕਦੇ ਹਾਂ?


ਕੀ ਬੱਚਿਆਂ ’ਚ ਕੋਵਿਡ-19 ਦਾ ਖ਼ਤਰਾ ਹੈ?


ਦੂਜੀ ਲਹਿਰ ਤੋਂ ਪਹਿਲਾਂ ਤਕ, ਬੱਚਿਆਂ ’ਚ ਕੋਵਿਡ-19 ਦੇ ਮਾਮਲੇ ਕਾਫੀ ਘੱਟ ਸਨ ਜਾਂ ਰਿਕਵਰੀ ਤੋਂ ਬਾਅਦ MIS-C ਜਿਹੀਆਂ ਮੁਸ਼ਕਿਲਾਂ ਬਾਰੇ ’ਚ ਵੀ ਸੁਣਨ ’ਚ ਨਹੀਂ ਆਉਣਾ ਸੀ ਪਰ ਦੂਜੀ ਲਹਿਰ ਤੋਂ ਪਤਾ ਚੱਲਦਾ ਹੈ ਕਿ ਵਾਇਰਸ ਸਿਰਫ਼ ਨੌਜਵਾਨ ਜਾਂ ਬਜ਼ੁਰਗਾਂ ਨੂੰ ਹੀ ਨਹੀਂ ਬਲਕਿ ਬੱਚਿਆਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਿਹਾ ਹੈ। ਇਸ ਲਈ ਬੱਚਿਆਂ ਨੂੰ ਵੀ ਕੋਵਿਡ ਤੋਂ ਸੁਰੱਖਿਅਤ ਰੱਖਣ ਲਈ ਵੈਕਸੀਨ ਦੀ ਜ਼ਰੂਰਤ ਹੈ।


ਬੱਚਿਆਂ ਲਈ ਕੋਵਿਡ-19 ਵੈਕਸੀਨ ’ਤੇ ਕਿਹੜੀਆਂ ਕੰਪਨੀਆਂ ਕਰ ਰਹੀਆਂ ਹਨ ਕੰਮ?


ਇਸ ਸਮੇਂ ਅਮਰੀਕਾ, ਸਿੰਗਾਪੁਰ, ਜਾਪਾਨ, ਦੁਬਈ, ਇਜ਼ਰਾਈਲ ਤੇ ਯੂਰਪ ਦੇ ਕੁਝ ਹਿੱਸਿਆਂ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ’ਚ 12 ਸਾਲ ਤੋਂ ਜ਼ਿਆਦਾ ਉਮਰ ਵਾਲੇ ਬੱਚਿਆਂ ਨੂੰ ਕੋਵਿਡ-19 ਦੀ ਵੈਕਸੀਨ ਲੱਗਣੀ ਸ਼ੁਰੂ ਹੋ ਗਈ ਹੈ। ਇਸ ਦਾ ਪ੍ਰੀਖਣ ਸਾਲ 2020 ਦੇ ਅੰਤ ’ਚ ਹੀ ਸ਼ੁਰੂ ਹੋਇਆ ਸੀ, ਜਿਸਟ ਫਾਇਜ਼ਰ-ਬਾਇਓਟੇਕ , ਮਾਡਰਨਾ ਤੇ ਸਿਨੋਫਾਰਮ (Pfizer-Biontech, Moderna and Sinofarm ) ਜਿਹੀਆਂ ਕੰਪਨੀਆਂ ਨੇ ਛੋਟੇ ਬੱਚਿਆਂ ’ਤੇ ਟੀਕੇ ਦੀ ਖੁਰਾਕ ਦਾ ਪ੍ਰੀਖਣ ਕਰਨਾ ਸ਼ੁਰੂ ਕੀਤਾ ਸੀ, ਜਿਸ ਨਾਲ ਉਨ੍ਹਾਂ ਨੂੰ ਐਮਰਜੈਂਸੀ ਦੇ ਹਾਲਾਤਾਂ ’ਚ ਅੱਗੇ ਵਧਾਉਣ ਦੀ ਆਗਿਆ ਮਿਲੀ।

ਇਸ ਦੌਰਾਨ ਚੀਨ ਨੇ ਹੁਣ ਆਪਣੀ ਘਰੇਲੂ ਵੈਕਸੀਨ ਨਿਰਮਾਤਾਵਾਂ ’ਚੋਂ ਇਕ, ਸਿਨੋਫਾਰਮ ਨੂੰ 3 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਵੈਕਸੀਨ ਲਗਾਉਣ ਦੀ ਆਗਿਆ ਦੇ ਦਿੱਤੀ ਹੈ।

Posted By: Rajnish Kaur