ਨਵੀਂ ਦਿੱਲੀ, ਲਾਈਫਸਟਾਈਲ ਡੈਸਕ: ਸਾਡੇ ਵਿੱਚੋਂ ਜ਼ਿਆਦਾਤਰ ਰੋਜ਼ਾਨਾ ਸਵੇਰੇ ਚਾਹ ਜਾਂ ਕੌਫੀ ਪੀਂਦੇ ਹਨ ਤਾਂ ਜੋ ਅਸੀਂ ਊਰਜਾਵਾਨ ਮਹਿਸੂਸ ਕਰ ਸਕੀਏ। ਹਾਲਾਂਕਿ, ਸਵੇਰੇ ਸਵੇਰੇ ਖੰਡ ਦਾ ਸੇਵਨ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨ ਕਰਦਾ ਹੈ। ਚੰਗੀ ਗੱਲ ਇਹ ਹੈ ਕਿ ਚਾਹ ਜਾਂ ਕੌਫੀ ਨੂੰ ਮਿੱਠਾ ਕਰਨ ਲਈ ਤੁਹਾਡੇ ਕੋਲ ਚੀਨੀ ਤੋਂ ਇਲਾਵਾ ਹੋਰ ਵੀ ਕਈ ਆਪਸ਼ਨ ਹਨ। ਜਿਨ੍ਹਾਂ ਵਿੱਚੋਂ ਇੱਕ ਮੁਲੱਠੀ ਵੀ ਹੈ। ਮੁਲੱਠੀ ਨਾ ਸਿਰਫ ਚਾਹ ਨੂੰ ਮਿੱਠਾ ਕਰੇਗੀ, ਬਲਕਿ ਇਹ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵੀ ਮਜ਼ਬੂਤ ​​ਕਰੇਗੀ, ਗਲੇ ਦੀ ਖਰਾਸ਼ ਤੋਂ ਰਾਹਤ ਦੇਵੇਗੀ ਅਤੇ ਦੰਦਾਂ ਨਾਲ ਜੁੜੀ ਸਮੱਸਿਆ ਨੂੰ ਦੂਰ ਕਰੇਗੀ।

ਮੁਲੱਠੀ ਕੀ ਹੈ

ਮੁਲੱਠੀ ਨੂੰ ਅੰਗਰੇਜ਼ੀ ਵਿੱਚ ਲੀਕੋਰਿਸ ਕਿਹਾ ਜਾਂਦਾ ਹੈ, ਜੋ ਆਯੁਰਵੇਦ ਦੀਆਂ ਸਭ ਤੋਂ ਪ੍ਰਸਿੱਧ ਦਵਾਈਆਂ ਵਿੱਚੋਂ ਇਕ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਸ ਦੀ ਵਰਤੋਂ ਖੰਘ, ਗਲੇ ਦੀ ਖਰਾਸ਼, ਤਾਕਤ ਦੇਣ ਅਤੇ ਜਣਨ ਸ਼ਕਤੀ ਵਿੱਚ ਸੁਧਾਰ ਕਰਨ ਦਾ ਕੰਮ ਕਰਦੀ ਹੈ। ਆਯੁਰਵੇਦ ਅਨੁਸਾਰ ਮੁਲੱਠੀ ਦੀ ਤਸੀਰ ਠੰਢੀ ਹੁੰਦੀ ਹੈ, ਇਹ ਪਚਣ ਵਿੱਚ ਆਸਾਨ ਨਹੀਂ ਹੁੰਦੀ ਪਰ ਇਹ ਸੁਆਦ ਵਿੱਚ ਮਿੱਠੀ ਹੁੰਦੀ ਹੈ। ਹਾਲਾਂਕਿ, ਇਸ ਦੀ ਵਰਤੋਂ ਸੀਮਤ ਮਾਤਰਾ ਵਿੱਚ ਕਰਨੀ ਚਾਹੀਦੀ ਹੈ, ਕਿਉਂਕਿ ਜ਼ਿਆਦਾ ਮਾਤਰਾ ਵਿੱਚ ਮੁਲੱਥੀ ਖਾਣ ਨਾਲ ਕਈ ਨੁਕਸਾਨ ਹੋ ਸਕਦੇ ਹਨ।

ਮੁਲੱਠੀ ਦੇ ਕੀ ਫਾਇਦੇ ਹਨ?

ਨਿਊਟ੍ਰੀਸ਼ਨਿਸਟ ਭੁਵਨ ਰਸਤੋਗੀ ਨੇ ਪਿਛਲੇ ਕੁਝ ਸਮੇਂ ਤੋਂ ਮੁਲੱਠੀ ਬਾਰੇ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਮੁਲੱਠੀ ਦੇ ਕਈ ਫਾਇਦਿਆਂ ਬਾਰੇ ਦੱਸਿਆ ਸੀ। ਮੁਲੱਠੀ ਦੇ ਬਹੁਤ ਸਾਰੇ ਫਾਇਦੇ ਹਨ:

ਮੁਲੱਠੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ, ਜੋ ਅੰਤੜੀਆਂ ਦੀ ਸਿਹਤ ਨੂੰ ਬਰਕਰਾਰ ਰੱਖਦੇ ਹਨ, ਅਲਸਰ, ਸਾਹ, ਬੈਕਟੀਰੀਆ ਅਤੇ ਕੈਵਿਟੀਜ਼ ਤੋਂ ਵੀ ਲਾਭ ਪਹੰਚਾਉਂਦੀ ਹੈ।

ਹਾਲਾਂਕਿ, ਜ਼ਿਆਦਾਤਰ ਦਵਾਈਆਂ ਵਾਂਗ, ਮੁਲੱਠੀ ਦੀ ਵਿਆਪਕ ਖੋਜ ਨਹੀਂ ਕੀਤੀ ਗਈ ਹੈ। ਇਸ ਦੇ ਫਾਇਦੇ ਜਾਣਨ ਲਈ ਹੋਰ ਖੋਜ ਦੀ ਲੋੜ ਹੈ।

ਇਸਦਾ ਸੇਵਨ ਕਿਵੇਂ ਕਰਨਾ ਹੈ

ਦਿਸ਼ਾ ਨਿਰਦੇਸ਼ਾਂ ਅਨੁਸਾਰ, ਤੁਸੀਂ ਇਕ ਦਿਨ ਵਿੱਚ 1 ਤੋਂ 5 ਗ੍ਰਾਮ ਮੁਲੱਠੀ ਦਾ ਸੇਵਨ ਕਰ ਸਕਦੇ ਹੋ।ਬਿਹਤਰ ਹੈ ਕਿ ਇਕ ਗ੍ਰਾਮ ਤੋਂ ਘੱਟ ਹੀ ਕਰੋ ਤਾਂ ਕਿ ਕੋਈ ਨੁਕਸਾਨ ਨਾ ਹੋਵੇ।

ਮੁਲੱਠੀ ਨਾਲ ਕੀ ਨੁਕਸਾਨ ਹੋ ਸਕਦਾ ਹੈ?

ਪ੍ਰੋਸੈਸਡ ਮੁਲੱਠੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਸ ਵਿੱਚ ਜ਼ਿਆਦਾ ਗਾੜ੍ਹਾਪਣ ਹੋ ਸਕਦਾ ਹੈ। ਨਾਲ ਹੀ, ਜੇਕਰ ਤੁਸੀਂ ਦਿਲ ਦੇ ਰੋਗਾਂ ਦੀ ਦਵਾਈ ਲੈਂਦੇ ਹੋ, ਤਾਂ ਵੀ ਇਸ ਤੋਂ ਦੂਰ ਰਹਿਣਾ ਹੀ ਚੰਗਾ ਹੈ।

Disclaimer: ਲੇਖ ਵਿੱਚ ਦੱਸੀ ਗਈ ਸਲਾਹ ਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।

Posted By: Sandip Kaur