Health Insurance : ਜਿਨ੍ਹਾਂ ਲੋਕਾਂ ਨੂੰ ਜਨਮ ਤੋਂ ਹੀ ਕੋਈ ਬਿਮਾਰੀ ਹੈ, ਉਨ੍ਹਾਂ ਲਈ ਬਹੁਤ ਵੱਡੀ ਖ਼ਬਰ ਹੈ। ਅਸਲ ਵਿਚ ਇੰਸ਼ੋਰੈਂਸ ਰੈਗੂਲੇਟਰ ਨੇ ਬੀਮਾ ਕੰਪਨੀਆਂ ਨੂੰ ਕਿਹਾ ਹੈ ਕਿ ਕਿਸੇ ਨੂੰ ਪਾਲਿਸੀ ਦੇਣ ਤੋਂ ਇਨਕਾਰ ਨਹੀਂ ਕੀਤਾ ਜਾਸ ਕਦਾ। ਚਾਹੇ ਗਾਹਕ ਨੂੰ ਬਿਮਾਰੀ ਜਨਮ ਤੋਂ ਹੀ ਕਿਉਂ ਨਾ ਹੋਵੇ। ਆਈਡੀਏਆਈ ਦੇ ਚੇਅਰਮੈਨ ਸੁਭਾਸ਼ ਚੰਦਰ ਖੁੰਟੀਆ ਨੇ ਕਿਹਾ ਕਿ ਜੇਕਰ ਕਿਸੇ ਸ਼ਖ਼ਸ ਨੂੰ ਪੈਦਾਇਸ਼ੀ ਬਿਮਾਰੀ ਹੈ ਜਾਂ ਅਜਿਹੀ ਬਿਮਾਰੀ ਜਿਸ ਦੇ ਲਈ ਕੰਪਨੀ ਪਾਲਿਸੀ ਨਹੀਂ ਦੇ ਰਹੀ, ਉਸ ਦੇ ਲਈ ਗਾਹਕਾਂ ਨੂੰ ਇੰਸ਼ੋਰੈਂਸ ਕਵਰ ਤੋਂ ਦੂਰ ਨਹੀਂ ਕਰਨਾ ਚਾਹੀਦਾ। ਖੁੰਟੀਆ ਨੇ ਕਿਹਾ ਕਿ ਕੰਪਨੀਆਂ ਨੂੰ ਡਾਟਾ ਐਨਲਸਿਸ ਕਰਨਾ ਚਾਹੀਦਾ ਹੈ।

ਸੁਭਾਸ਼ ਯੰਦਰ ਨੇ ਕਿਹਾ ਕਿ ਬੀਮਾ ਕੰਪਨੀਆਂ ਨੂੰ ਆਪਣੀਆਂ ਸੇਵਾਵਾਂ ਸੁਧਾਰਨ ਲਈ ਵੈਲਿਊ ਏਡਿਡ ਸਰਵਿਸਿਜ਼ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ, ਪਾਲਿਸੀ ਦੇ ਨਾਲ ਵੈਲਿਊ ਏਡਿਡ ਸਰਵਿਸ ਮਿਲਣ ਨਾਲ ਗਾਹਕਾਂ ਨੂੰ ਬਿਹਤਰ ਸਹੂਲਤ ਮਿਲੇਗੀ। ਨਾਲ ਹੀ ਪਾਲਿਸੀ ਹੋਲਡਰ ਦਾ ਤਜਰਬਾ ਪਾਲਿਸੀ ਸਬੰਧੀ ਸੁਧਰੇਗਾ। ਖੁੰਟੀਆ ਨੇ ਦੱਸਿਆ ਕਿ ਜਲਦ ਹੀ ਇੰਸ਼ੋਰੈਂਸ ਕੰਪਨੀਆਂ ਬੀਮਾ ਦੇ ਨਾਲ ਇਸ ਸਰਵਿਸ ਨੂੰ ਜੋੜਨਗੇ, ਜਿਸ ਨਾਲ ਗਾਹਕਾਂ ਨੂੰ ਬਿਹਤਰ ਸਹੂਲਤ ਮਿਲ ਸਕੇਗੀ।

ਕੀ ਹੋਵੇਗੀ ਵੈਲਿਊ ਏਡਿਡ ਸਰਵਿਸ

ਇੰਸ਼ੋਰੈਂਸ ਕੰਪਨੀ ਆਪਣੇ ਗਾਹਕਾਂ ਨੂੰ ਵੈਲਿਊ ਏਡਿਡ ਸਰਵਿਸਿਜ਼ ਦੇਵੇਗੀ ਜਿਸ ਵਿਚ ਜੇਕਰ ਕਿਸੇ ਨੂੰ ਡਾਇਬਟੀਜ਼ ਹੈ ਤਾਂ ਉਨ੍ਹਾਂ ਦਾ ਡਾਈਡ ਪਲਾਨ ਤਿਆਰ ਕਰਵਾਉਣਾ, ਫਿਟਨੈੱਸ ਕੋਚ ਦੇਣਾ, ਹੈਲਥ ਚੈਕਅਪ ਕਰਵਾਉਣ ਤੇ ਕੰਸਲਟੇਸ਼ਨ ਵਰਗੀਆਂ ਸਹੂਲਤਾਂ ਸ਼ਾਮਲ ਹੋਣਗੀਆਂ। ਇੰਸ਼ੋਰੈਂਸ ਰੈਗੂਲੇਟਰ ਦਾ ਕਹਿਣਾ ਹੈ ਕਿ ਬੀਮਾ ਕੰਪਨੀਆਂ ਨੂੰ ਇਸ ਗੱਲ ਉੱਪਰ ਧਿਆਨ ਦੇਣਾ ਚਾਹੀਦੈ ਕਿ ਗਾਹਕ ਬਿਮਾਰੀਆਂ ਤੋਂ ਕਿਵੇਂ ਬਚਾਅ ਕਰਨ। ਉਹ ਕਿਵੇਂ ਸਿਹਤਮੰਦ ਰਹਿਣ ਤਾਂ ਜੋ ਹਸਪਤਾਲ ਘੱਟ ਤੋਂ ਘੱਟ ਜਾਣਾ ਪਵੇ।

ਕੋਰੋਨਾ ਦੇ 7136.3 ਕਰੋੜ ਕਲੇਮ

ਸੁਭਾਸ਼ ਚੰਦਰ ਖੁੰਟੀਆ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਹੁਣ ਤਕ ਕਰੀਬ 7136.3 ਕਰੋੜ ਰੁਪਏ ਦੇ ਕਲੇਮ ਦਿੱਤੇ ਗਏ ਹਨ। ਜਿਸ ਵਿਚ ਕੋਰੋਨਾ ਕਵਚ ਦਾ ਕਲੇਮ 700 ਕਰੋੜ ਰੁਪਏ ਤੇ ਲਾਈਫ ਇੰਸ਼ੋਰੈਂਸ ਕਲੇਮ 1242 ਕਰੋੜ ਰੁਪਏ ਹਨ।

ਜਾਣੋ ਹੈਲਥ ਇੰਸ਼ੋਰੈਂਸ ਦੇ ਫਾਇਦੇ

ਹੈਲਥ ਇੰਸ਼ੋਰੈਂਸ ਹੋਣ 'ਤੇ ਇਲਾਜ ਵੇਲੇ ਪੈਸਿਆਂ ਦੀ ਚਿੰਤਾ ਨਹੀਂ ਰਹਿੰਦੀ। ਬੀਮਾ ਕੰਪਨੀਆਂ ਦਾ ਹਸਪਤਾਲਾਂ ਨਾਲ ਟਾਈਅਪ ਰਹਿੰਦਾ ਹੈ। ਇਸ ਨਾਲ ਕੈਸ਼ਲੈੱਸ ਸਹੂਲਤ ਮਿਲ ਜਾਂਦੀ ਹੈ।

ਬੀਮਾ ਪਾਲਿਸੀ 'ਚ ਹਸਪਤਾਲ 'ਚ ਦਾਖ਼ਲ ਹੋਣ ਤੋਂ ਪਹਿਲਾਂ, ਉਸ ਦੌਰਾਨ ਤੇ ਛੁੱਟੀ ਹੋਣ ਦੇ 60 ਦਿਨਾਂ ਬਾਅਦ ਦੀ ਮਿਆਦ ਨੂੰ ਕਵਰ ਕੀਤਾ ਜਾਂਦਾ ਹੈ।

ਹੈਲਥ ਇੰਸ਼ੋਰੈਂਸ ਪਾਲਿਸੀ 'ਚ ਮਰੀਜ਼ ਨੂੰ ਹਸਪਤਾਲ ਤਕ ਲਿਆਉਣ 'ਚ ਐਂਬੂਲੈਂਸ ਦਾ ਕਿਰਾਇਆ ਵੀ ਕਵਰ ਹੁੰਦਾ ਹੈ।

ਜੇਕਰ ਕਿਸੇ ਨੇ ਬੀਮਾ ਲਿਆ ਹੋਇਆ ਹੈ ਤੇ ਪਿਛਲੇ ਸਾਲ ਕੋਈ ਕਲੇਮ ਨਹੀਂ ਕੀਤਾ ਤਾਂ ਬੋਨਸ ਪੁਆਇੰਟ ਮਿਲਦੇ ਹਾ।

Posted By: Seema Anand