ਨਵੀਂ ਦਿੱਲੀ, ਲਾਈਫਸਟਾਈਲ ਡੈਸਕ : ਕੋਰੋਨਾ ਵਾਇਰਸ ਇਸ ਸਦੀ ਦਾ ਸਭ ਤੋਂ ਭਿਆਨਕ ਵਾਇਰਸ ਹੈ ਜਿਸ ਨੇ ਸਾਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ। ਦੁਨੀਆ ਦੇ ਸਭ ਤੋਂ ਵੱਡ ਦੇਸ਼ ਇਸ ਬਿਮਾਰੀ ਤੋਂ ਬਚਣ ਲਈ ਪ੍ਰਭਾਵੀ ਟੀਕਾ ਬਣਾਉਣ 'ਚ ਲੱਗੇ ਹਨ। ਦੂਜੇ ਪਾਸੇ ਰੂਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਸਫ਼ਲ ਕੋਰੋਨਾ ਵੈਕਸੀਨ ਤਿਆਰ ਕਰ ਲਈ ਹੈ। ਇਸ ਦੌਰਾਨ ਦਵਾਈ ਦੀਆਂ ਕੰਪਨੀਆਂ ਹੁਣ ਇਕ ਕੋਰੋਨਾ ਅਜਿਹੇ ਨਵੇਂ ਪ੍ਰੀਖਣ 'ਚ ਲੱਗ ਗਈਆਂ ਹਨ ਜੋ ਇਸ ਵਾਇਰਸ ਨੂੰ ਨਸ਼ਟ ਕਰਨ ਲਈ ਐਂਟੀਬਾਡੀ ਬਣਾਏਗੀ।

ਐਂਟੀਬਾਡੀ ਅਜਿਹਾ ਪ੍ਰੋਟੀਨ ਹੈ ਜਿਸ ਨੂੰ ਸਰੀਰ ਪ੍ਰਭਾਵੀ ਐਂਟੀਬਾਡੀ ਬਣਾਉਣ 'ਚ ਇਕ ਦੋ ਮਹੀਨੇ ਲੱਗ ਸਕਦੇ ਹਨ। ਪ੍ਰਯੋਗ ਤੋਂ ਲੰਘ ਰਹੀਆਂ ਦਵਾਈਆਂ ਖਾਸ ਐਂਟੀਬਾਡੀ ਦੇ ਕੇਂਦਰਿਤ ਸੰਕ੍ਰਮਣ ਦੇ ਕੇ ਉਸ ਪ੍ਰਕਿਰਿਆ ਨੂੰ ਦੂਰ ਕਰ ਦਿੰਦੀ ਹੈ ਤੇ ਉਨ੍ਹਾਂ ਦਾ ਪਸ਼ੂਆਂ ਤੇ ਪ੍ਰਯੋਗਸ਼ਾਲਵਾਂ 'ਚ ਬਹੁਤ ਚੰਗਾ ਅਸਰ ਰਿਹਾ ਹੈ।

ਉਤਰੀ ਕੋਰੋਲਿਨਾ ਯੂਨੀਵਰਸਿਟੀ ਦੇ ਵਿਸ਼ਾਣੂ ਵਿਗਿਆਨ ਡਾ. ਮੈਰੋਨ ਕੋਹੇਨ ਨੇ ਕਿਹਾ ਕਿਸੇ ਟੀਕੇ ਨੂੰ ਕੰਮ ਕਰਨ ਐਂਟੀਬਾਡੀ ਦੇ ਵਿਕਾਸ ਕਰਵਾਉਣ 'ਚ ਸਮਾਂ ਲੱਗਦਾ ਹੈ ਪਰ ਜਦੋਂ ਤੁਸੀਂ ਕਿਸੇ ਨੂੰ ਐਂਟੀਬਾਡੀ ਦਿੰਦੇ ਹੋ ਤਾਂ ਉਸ ਨੂੰ ਤਤਕਾਲ ਸੁਰੱਖਿਆ ਮਿਲ ਜਾਂਦੀ ਹੈ। ਸਮਝਿਆ ਜਾਂਦਾ ਹੈ ਕਿ ਇਨ੍ਹਾਂ ਦਵਾਈਆਂ ਦਾ ਇਕ ਜਾਂ ਜ਼ਿਆਦਾ ਮਹੀਨੇ ਤਕ ਅਸਰ ਰਹਿ ਸਕਦਾ ਹੈ ਤੇ ਇਹ ਉੱਚ ਸੰਕ੍ਰਮਣ ਜ਼ੋਖ਼ਮ ਵਾਲੇ ਲੋਕਾਂ ਵਰਗੇ ਡਾਕਟਰਾਂ ਤੇ ਕੋਵਿਡ-19 ਤੋਂ ਸੰਕ੍ਰਮਿਤ ਵਿਅਕਤੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਤਤਕਾਲ ਇਮਿਊਨ ਸਿਸਟਮ ਮਜ਼ਬੂਤ ਕਰ ਸਕਦੀ ਹੈ। ਇਹ ਦਵਾਈ ਪ੍ਰਭਾਵੀ ਸਾਬਤ ਹੁੰਦੀ ਹੈ ਤੇ ਜੇਕਰ ਟੀਕਾ ਉਮੀਦ ਅਨੁਸਾਰ ਨਹੀਂ ਆ ਪਾਉਂਦਾ ਹੈ ਜਾਂ ਸੁਰੱਖਿਆ ਦੇ ਪਾਉਂਦਾ ਹੈ ਤਾਂ ਇਨ੍ਹਾਂ ਦਵਾਈਆਂ 'ਤੇ ਵਿਆਪਕ ਵਰਤੋਂ ਲਈ ਵਿਚਾਰ ਕੀਤਾ ਜਾ ਸਕਦਾ ਹੈ।

Posted By: Ravneet Kaur