ਜੇਐੱਨਐੱਨ, ਨਵੀਂ ਦਿੱਲੀ : Benefits of Brown Rice : ਦੇਸ਼ ਦੇ ਕਈ ਹਿੱਸੇ ਅਜਿਹੇ ਹਨ ਜਿੱਥੇ ਚੌਲ ਖਾਧੇ ਜਾਂਦੇ ਹਨ, ਖ਼ਾਸਕਰ ਦੱਖਣੀ ਭਾਰਤ 'ਚ ਤੁਹਾਨੂੰ ਸ਼ਾਇਦ ਹੀ ਕਿਤੇ ਰੋਟੀ ਮਿਲ ਸਕੇ। ਹਾਲਾਂਕਿ, ਇਕ ਪਾਸੇ ਜਿੱਥੇ ਲੋਕ ਚਾਵਲ ਖਾਣੇ ਬੇਹੱਦ ਪਸੰਦ ਕਰਦੇ ਹਨ ਉੱਥੇ ਹੀ ਦੂਸਰੇ ਪਾਸੇ ਉਨ੍ਹਾਂ ਨੂੰ ਇਹ ਡਰ ਵੀ ਸਤਾਉਂਦਾ ਹੈ ਕਿ ਇਨ੍ਹਾਂ ਨਾਲ ਵਜ਼ਨ ਤੇਜ਼ੀ ਨਾਲ ਵਧਦਾ ਹੈ।

ਕਈ ਲੋਕ ਅਜਿਹੇ ਵੀ ਹਨ ਜਿਹੜੇ ਚੌਲ ਖਾਣ ਤੋਂ ਪਰਹੇਜ਼ ਕਰਦੇ ਹਨ ਕਿਉਂਕਿ ਇਨ੍ਹਾਂ ਵਿਚ ਕੈਲਰੀ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦਾ ਹੈ। ਖ਼ਾਸਤੌਰ 'ਤੇ ਉਹ ਲੋਕ ਜਿਹੜੇ ਡਾਇਬਟੀਜ਼ ਦੇ ਮਰੀਜ਼ ਹਨ। ਹਾਲਾਂਕਿ, ਜੇਕਰ ਤੁਸੀਂ ਚੌਲਾਂ ਦੇ ਸ਼ੌਕੀਨ ਹੋ ਤੇ ਸਿਹਤ ਕਾਰਨ ਨਹੀਂ ਖਾ ਰਹੇ ਤਾਂ ਬ੍ਰਾਊਨ ਰਾਈਸ ਤੁਹਾਡੇ ਲਈ ਬਿਹਤਰ ਬਦਲ ਹੋ ਸਕਦਾ ਹੈ।

ਬ੍ਰਾਊਨ ਰਾਈਸ 'ਚ ਵ੍ਹਾਈਟ ਰਾਈਸ ਦੇ ਮੁਕਾਬਲੇ ਕਿਤੇ ਜ਼ਿਆਦਾ ਫਾਈਬਰ ਹੁੰਦਾ ਹੈ। ਜੇਕਰ ਸਿਹਤ ਦੀ ਗੱਲ ਕੀਤੀ ਜਾਵੇ ਤਾਂ ਮਾਹਿਰ ਵੀ ਮੰਨਦੇ ਹਨ ਕਿ ਵ੍ਹਾਈਟ ਰਾਈਸ ਦੇ ਮੁਕਾਬਲੇ ਬ੍ਰਾਊਨ ਰਾਈਸ ਖਾਣੇ ਜ਼ਿਆਦਾ ਫਾਇਦੇਮੰਦ ਹੁੰਦੇ ਹਨ।

ਆਓ ਜਾਣੀਏ ਬ੍ਰਾਊਨ ਰਾਈਸ ਦੇ 5 ਅਦਭੁਤ ਫਾਇਦੇ

  1. ਜੇਕਰ ਤੁਸੀਂ ਡਾਇਬਟੀਜ਼ ਦੇ ਮਰੀਜ਼ ਹੋ ਤਾਂ ਬ੍ਰਾਊਨ ਰਾਈਸ ਤੁਹਾਡੇ ਲਈ ਬਿਲਕੁਲ ਪਰਫੈਕਟ ਹਨ। ਇਸ ਵਿਚ ਕਾਫ਼ੀ ਮਾਤਰਾ 'ਚ ਫਾਈਬਰ ਹੁੰਦਾ ਹੈ ਜੋ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ।
  2. ਬ੍ਰਾਊਨ ਰਾਈਸ ਦੇ ਮੁਕਾਬਲੇ ਘੱਟ ਕੈਲਰੀ ਹੁੰਦੀ ਹੈ ਪਰ ਇਸ ਵਿਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ ਜਿਸ ਵਿਚ ਮੈਟਾਬੌਲਿਜ਼ਮ ਬਿਹਤਰ ਹੁੰਦਾ ਹੈ। ਜੇਕਰ ਤੁਸੀਂ ਵਜ਼ਨ ਘਟਾਉਣ ਦੀ ਸੋਚ ਰਹੇ ਹੋ ਤਾਂ ਬ੍ਰਾਊਨ ਰਾਈਸ ਖਾਣੇ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋਣਗੇ।
  3. ਬ੍ਰਾਊਨ ਰਾਈਸ ਦੇ ਰੋਜ਼ਾਨਾ ਸੇਵਨ ਨਾਲ ਬਲੱਡ ਸ਼ੂਗਰ ਲੈਵਲ ਨਹੀਂ ਵਧਦਾ। ਨਾਲ ਹੀ ਇਸ ਦੇ ਇਸਤੇਮਾਲ ਨਾਲ ਡਾਇਬਟੀਜ਼ ਹੋਣ ਦੀ ਸੰਭਾਵਨਾ ਨਾ-ਬਰਾਬਰ ਹੋ ਜਾਂਦੀ ਹੈ।
  4. ਬ੍ਰਾਊਨ ਰਾਈਸ 'ਚ ਕੈਲਸ਼ੀਅਮ ਤੇ ਮੈਗਨੀਸ਼ੀਅਮ ਕਾਫ਼ੀ ਮਾਤਰਾ 'ਚ ਹੁੰਦਾ ਹੈ ਤੇ ਇਹ ਤੱਤ ਹੱਡੀਆਂ ਲਈ ਬੇਹੱਦ ਜ਼ਰੂਰੀ ਹੈ।
  5. ਕਲੈਸਟ੍ਰੋਲ ਲੈਵਲ ਵਧਣ ਨਾਲ ਦਿੱਲ ਨਾਲ ਜੁੜੀਆਂ ਬਿਮਾਰੀਆਂ ਦੇ ਘੇਰਨ ਦੀ ਸੰਭਾਵਨਾ ਕਾਫ਼ੀ ਵਧ ਜਾਂਦੀ ਹੈ। ਬ੍ਰਾਊਨ ਰਾਈਸ ਕਲੈਸਟ੍ਰੋਲ ਲੈਵਲ ਘਟਾਉਣ 'ਚ ਮਦਦਗਾਰ ਸਾਬਿਤ ਹੁੰਦੇ ਹਨ।

Posted By: Seema Anand