ਨਵੀਂ ਦਿੱਲੀ, ਓਨਲੀ ਮਾਈ ਹੈਲਥ : ਵਾਲ ਝੜਨ ਤੋਂ ਅਕਸਰ ਲੋਕ ਪਰੇਸ਼ਾਨ ਰਹਿੰਦੇ ਹਨ, ਖ਼ਾਸਕਰ ਬਾਰਿਸ਼ ਅਤੇ ਹੁੰਮਸ ਦੇ ਦਿਨਾਂ 'ਚ। ਦਰਅਸਲ ਬਾਰਿਸ਼ ਦੇ ਦਿਨਾਂ 'ਚ ਵਾਲਾਂ 'ਚ ਨਮੀ ਅਤੇ ਹੁੰਮਸ ਨਾਲ ਰੂਸੀ ਦੀ ਪਰੇਸ਼ਾਨੀ ਵੱਧ ਜਾਂਦੀ ਹੈ। ਨਾਲ ਹੀ ਸਕੈਲਪ 'ਤੇ ਜਮ੍ਹਾਂ ਗੰਦਗੀ ਕਾਰਨ ਇੰਫੈਕਸ਼ਨ ਵੀ ਹੋ ਜਾਂਦਾ ਹੈ। ਇਸੀ ਕਾਰਨ ਲੋਕਾਂ ਦੇ ਵਾਲ ਇੰਨ੍ਹੀ ਦਿਨੀਂ ਜ਼ਿਆਦਾ ਝੜਦੇ ਹਨ। ਪੋਸ਼ਣ ਮਾਹਿਰ ਅਤੇ ਲੇਖਕ, ਰਜੁਤਾ ਦਿਵੇਕਰ ਅਕਸਰ ਵੀਡਿਓ ਸਾਂਝੀ ਕਰਦੀ ਰਹਿੰਦੀ ਹੈ ਕਿ ਕਿਵੇਂ ਸਹੀ ਭੋਜਨ ਦਾ ਸੇਵਨ ਕਰੀਏ, ਚੰਗੀਆਂ ਆਦਤਾਂ ਨੂੰ ਆਪਣਾ ਕੇ ਅਤੇ ਕਸਰਤ ਕਰਕੇ ਚੰਗਾ ਜੀਵਨ ਬਣਾਇਆ ਜਾ ਸਕਦਾ ਹੈ। ਪਰ ਹਾਲ ਹੀ 'ਚ ਉਨ੍ਹਾਂ ਨੇ ਵਾਲਾਂ ਨੂੰ ਝੜਨ ਤੋਂ ਰੋਕਣ ਲਈ ਇਕ ਕਾਰਗਰ ਨੁਕਤਾ ਸ਼ੇਅਰ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਉਸ ਵਿਅਕਤੀ ਦੀ ਵੀ ਫੋਟੋ ਸ਼ੇਅਰ ਕੀਤੀ, ਜਿਸਨੂੰ ਇਸ ਨੁਕਤੇ ਤੋਂ ਫਾਇਦਾ ਹੋਇਆ ਹੈ। ਤਾਂ ਆਓ ਤਾਂ ਜਾਣਦੇ ਹਾਂ ਰਜੁਤਾ ਦਿਵੇਕਰ ਦੇ ਇਕ ਕਾਰਗਰ ਨੁਕਤੇ ਦੇ ਬਾਰੇ 'ਚ।

ਰਜੁਤਾ ਦਿਵੇਕਰ ਦਾ ਐਂਟੀ ਹੇਅਰਫਾਲ ਟਿਪਸ

ਵਾਲਾਂ ਦੇ ਝੜਨ ਨੂੰ ਲੈ ਕੇ ਰਜੁਤਾ ਦਿਵੇਕਰ ਨੇ ਕੁਝ ਫੋਟੋਜ਼ ਵੀ ਸ਼ੇਅਰ ਕੀਤੇ ਹਨ, ਜਿਸ 'ਚ ਉਨ੍ਹਾਂ ਨੇ ਆਪਣੀ ਟੀਮ ਦੇ ਇਕ ਮੈਂਬਰ ਦੇ ਭਰਾ ਦੀ ਹੇਅਰ ਲਾਸ ਸਟੋਰੀ ਨੂੰ ਸ਼ੇਅਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਦੀ ਛਵੀ ਨੇ ਆਪਣੇ ਭਰਾ ਨੂੰ ਵਾਲ ਝੜਨ ਦਾ ਇਕ ਕਾਰਗਰ ਉਪਾਅ ਦੱਸਿਆ। ਇਸ 'ਚ ਉਨ੍ਹਾਂ ਨੇ ਭਰਾ ਨੂੰ ਬਸ ਇਕ ਕੱਪ ਦੁੱਧ 'ਚ ਹਲੀਮ (Aliv Seed) ਮਿਲਾ ਕੇ ਰਾਤ ਨੂੰ ਪੀਣ ਨੂੰ ਕਿਹਾ। ਅਸਲ 'ਚ ਇਹ ਨੁਕਤਾ ਕਾਰਗਰ ਸਾਬਿਤ ਹੋਇਆ ਅਤੇ ਪਹਿਲਾਂ ਜਿਥੇ ਉਨ੍ਹਾਂ ਦਾ ਸਿਰ ਗੰਜਾ ਹੋ ਰਿਹਾ ਸੀ, ਉਹੀ ਹੁਣ ਉਨ੍ਹਾਂ ਦੇ ਸਿਰ 'ਤੇ ਵਾਲ ਸੀ। ਤਾਂ ਜੇਕਰ ਤੁਸੀਂ ਵੀ ਗੰਜੇਪਨ 'ਚ ਕਮੀ ਲਿਆਉਣਾ ਚਾਹੁੰਦੇ ਹੋ ਤਾਂ ਅੱਠ ਘੰਟੇ ਤਕ 5-10 ਹਮੀਮ ਦੇ ਬੀਜਾਂ ਨੂੰ ਪਾਣੀ 'ਚ ਡੁਬੋ ਕੇ ਰੱਖੋ। ਫਿਰ ਸੌਣ ਤੋਂ ਪਹਿਲਾਂ ਦੁੱਧ 'ਚ ਮਿਲਾਓ ਅਤੇ ਪੀ ਲਓ। ਇਹ ਨੁਕਤਾ ਸਾਰੀ ਉਮਰ ਵਰਗ ਦੇ ਲੋਕਾਂ, ਜਿਨਾਂ ਦੇ ਵਾਲ ਝੜਦੇ ਹਨ, ਉਨ੍ਹਾਂ 'ਤੇ ਕੰਮ ਕਰਦਾ ਹੈ।


ਵਾਲਾਂ ਲਈ ਹਲੀਮ (Aliv Seeds) ਦੇ ਫਾਇਦੇ

ਹਲੀਮ ਦੇ ਬੀਜ ਕੈਲਸ਼ੀਅਮ, ਪੋਸ਼ਕ ਤੱਤ, ਲੋਹਾ, ਆਹਾਰ ਫਾਇਬਰ ਅਤੇ ਏ, ਸੀ, ਤੇ ਈ ਜਿਹੇ ਵਿਭਿੰਨ ਵਿਟਾਮਿਨਾਂ ਨਾਲ ਭਰੇ ਹੁੰਦੇ ਹਨ, ਜੋ ਬਾਲਾਂ ਦੇ ਵਿਕਾਸ 'ਚ ਮਦਦ ਕਰਦੇ ਹਨ। ਹਲੀਮ ਵਿਟਾਮਿਨ ਈ ਦਾ ਵਧੀਆ ਸ੍ਰੋਤ ਵੀ ਹੈ। ਨਾਲ ਹੀ ਇਸ 'ਚ ਉਹ ਵਿਟਾਮਿਨ ਵੀ ਪਾਇਆ ਜਾਂਦਾ ਹੈ, ਜਿਸਦਾ ਉਪਯੋਗ ਤੁਸੀਂ ਬਾਲਾਂ ਦੇ ਵਿਕਾਸ ਲਈ ਕਰ ਸਕਦੇ ਹੋ। ਜਿਵੇਂ ਕਿ ਇਸਦੇ ਮਜ਼ਬੂਤ ਐਂਟੀਆਕਸੀਡੈਂਟ ਗੁਣ ਹੁੰਦੇ ਹਨ, ਜੋ ਬਾਲਾਂ ਅਤੇ ਸਕੈਲਪ ਦੇ ਨੁਕਸਾਨ ਨੂੰ ਰੋਕਦੇ ਹਨ। ਇਹ ਬਲੱਡ ਸਰਕੂਲੇਸ਼ਨ ਵਧਾਉਣ ਤੇ ਕੋਸ਼ਿਕਾਵਾਂ 'ਚ ਸੁਧਾਰ ਕਰਨ 'ਚ ਮਦਦ ਕਰਦਾ ਹੈ। ਸਲੀਮ ਦੇ ਬੀਜ਼ਾਂ ਦਾ ਤੇਲ ਬਾਲਾਂ ਦੇ ਪੀਐੱਚ ਪੱਧਰ ਅਤੇ ਤੇਲ ਉਤਪਾਦਨ ਨੂੰ ਸੰਤੁਲਿਤ ਕਰਨ 'ਚ ਮਦਦ ਕਰਦਾ ਹੈ। ਇਸਨੂੰ ਲਗਾਉਣ ਨਾਲ ਤੁਹਾਡੇ ਵਾਲ ਵੱਧਦੇ ਹਨ ਅਤੇ ਇਸਦੇ ਨਾਲ ਮਜ਼ਬੂਤੀ 'ਚ ਵਾਧਾ ਹੁੰਦਾ ਹੈ। ਇਸਦੇ ਨਾਲ ਹੀ ਹਲੀਮ ਦਾ ਤੇਲ ਸਿਰ ਨੂੰ ਸ਼ਾਂਤ ਕਰਦਾ ਹੈ।


ਹਲੀਮ ਦੇ ਬੀਜ ਤੁਹਾਨੂੰ ਭਾਰ ਘੱਟ ਕਰਨ 'ਚ ਵੀ ਮਦਦ ਕਰ ਸਕਦੇ ਹਨ ਕਿਉਂਕਿ ਉਹ ਤੁਹਾਨੂੰ ਹਮੇਸ਼ਾ ਭਰਿਆ ਹੋਇਆ ਮਹਿਸੂਸ ਕਰਵਾਉਂਦੇ ਹਨ ਤੇ ਭੁੱਖ ਨੂੰ ਕਾਬੂ ਕਰਨ 'ਚ ਮਦਦ ਕਰਦੇ ਹਨ। ਉਸ 'ਚ ਫੈਟ ਦੀ ਮਾਤਰਾ ਵੀ ਬਹੁਤ ਘੱਟ ਹੁੰਦੀ ਹੈ। ਅਜਿਹੇ 'ਚ ਤੁਸੀਂ ਇਨ੍ਹਾਂ ਨੂੰ ਆਪਣੀ ਵੇਟ ਲਾਸ ਡਾਈਟ 'ਚ ਵੀ ਸ਼ਾਮਿਲ ਕਰ ਸਕਦੇ ਹੋ। ਇਨ੍ਹਾਂ ਸੁਪਰ ਹੈਲਥੀ ਦੇਸੀ ਬੀਜਾਂ ਨੂੰ ਆਪਣੀ ਡ੍ਰਿੰਕਸ ਅਤੇ ਡਿਸ਼ਜ਼ 'ਚ ਸ਼ਾਮਿਲ ਕਰਕੇ ਭਾਰ ਨੂੰ ਕਾਬੂ ਕਰ ਸਕਦੇ ਹੋ। ਇਸ ਲਈ ਇਸਨੂੰ ਆਪਣੇ ਆਹਾਰ 'ਚ ਸ਼ਾਮਿਲ ਕਰੋ ਅਤੇ ਇਨ੍ਹਾਂ ਦੇ ਸਾਰੇ ਲਾਭ ਚੁੱਕੋ।

Posted By: Ramanjit Kaur