Goole AI : ਨਵੀਂ ਦਿੱਲੀ, ਆਈਏਐੱਨਐੱਸ : ਗੂਗਲ ਰਿਸਰਚ ਤੇ ਆਈਆਈਟੀ ਮਦਰਾਸ (IIT Madras) ਦੇ ਖੋਜੀਆਂ ਨੇ ਇਕ ਅਜਿਹੀ ਆਰਟੀਫਿਸ਼ੀਅਲ ਇੰਟੈਲੀਜੈਂਸ (Artificial Intelligence) ਤਕਨੀਕ ਤਿਆਰ ਕੀਤੀ ਹੈ ਜਿਹੜੀ ਉਨ੍ਹਾਂ ਔਰਤਾਂ ਨੂੰ ਸਮਾਂ ਰਹਿੰਦੇ ਸੰਕੇਤ ਦੇ ਸਕਦੀ ਹੈ ਜਿਨ੍ਹਾਂ ਦਾ ਸਿਹਤ ਸੂਚਨਾ ਪ੍ਰੋਗਰਾਮ ਤੋਂ ਬਾਹਰ ਨਿਕਲਣ ਦਾ ਖ਼ਤਰਾ ਹੈ। ਇਹ ਤਕਨੀਕ ਗ਼ੈਰ-ਲਾਭਕਾਰੀ ਸੰਗਠਨ ਅਰਮਾਨ (Armaan) ਦੀਆਂ ਔਰਤਾਂ ਨੂੰ ਸਿਹਤ ਪ੍ਰੋਗਰਾਮ 'ਚ ਬਰਕਰਾਰ ਰੱਖਣ ਤੇ ਮਾਵਾਂ ਦੀ ਸਿਹਤ ਦੇ ਨਤੀਜਿਆਂ 'ਚ ਸੁਧਾਰ ਲਿਆਉਣ 'ਚ ਮਦਦ ਕਰੇਗੀ।

ਗੂਗਲ ਨੇ ਕਿਹਾ ਹੈ ਕਿ ਇਸ ਦੇ ਪ੍ਰੀਖਣ 'ਚ ਇਹ ਸਾਹਮਣੇ ਆਇਆ ਹੈ ਕਿ ਇਸ ਦੇ ਇਸਤੇਮਾਲ ਨਾਲ 32 ਫ਼ੀਸਦ ਔਰਤਾਂ ਦੇ ਇਸ ਪ੍ਰੋਗਰਾਮ ਤੋਂ ਬਾਹਰ ਨਿਕਲਣ ਦਾ ਖ਼ਤਰਾ ਘਟਿਆ। ਅਰਮਾਨ ਐਮਮਿਤਰ ਨਾਂ ਦੇ ਮੁਫ਼ਤ ਮੋਬਾਈਲ ਐਪ ਵਾਈਰਸ ਕਾਲ ਸੇਵਾ ਦਾ ਸੰਚਾਲਨ ਕਰਦਾ ਹੈ। ਇਸ ਐਪ ਰਾਹੀਂ ਗਰਭਵਤੀ ਔਰਤਾਂ ਤੇ ਨਵੀਆਂ ਬਣੀਆਂ ਮਾਵਾਂ ਨੂੰ ਸਮੇਂ ਸਿਰ ਟੀਚਾ ਨਿਵਾਰਕ ਦੇਖਭਾਲ ਦੀ ਜਾਣਕਾਰੀ ਮਿਲਦੀ ਹੈ।

ਗੂਗਲ ਨੇ ਕਿਹਾ ਕਿ ਅਜਿਹੇ ਜਨਤਕ ਸਿਹਤ ਪ੍ਰੋਗਰਾਮਾਂ ਦੀ ਪਾਲਣਾ ਇਕ ਵੱਡੀ ਚੁਣੌਤੀ ਹੈ, ਪਰ ਲੋਕਾਂ ਨੂੰ ਬਣਾਈ ਰੱਖਣ ਲਈ ਸਮੇਂ ਸਿਰ ਦਖ਼ਲ ਮਾਵਾਂ ਦੀ ਸਿਹਤ ਸਬੰਧੀ ਸੁਧਾਰਾਂ ਨੂੰ ਬਿਹਤਰ ਬਣਾਉਣ ਲਈ ਫਾਇਦੇਮੰਦ ਹੈ। ਟੀਮ ਇਸ ਵੇਲੇ ਐਮਮਿੱਤਰ 'ਚ ਤਿੰਨ ਲੱਖ ਤੋੰ ਜ਼ਿਆਦਾ ਔਰਤਾਂ ਨੂੰ ਜੋੜਨ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ।

ਟੈੱਕ ਦਿੱਗਜ ਨੇ ਸ਼ਨਿਚਰਵਾਰ ਨੂੰ ਇਕ ਬਿਆਨ 'ਚ ਕਿਹਾ, 'ਅਸੀਂ ਅਰਮਾਨ ਦਾ ਸਮਰਥਨ ਜਾਰੀ ਰੱਖਣ ਲਈ ਉਤਸ਼ਾਹਤ ਹਾਂ ਕਿਉਂਕਿ ਟੀਮ 2021 'ਚ 10 ਲੱਖ ਮਾਵਾਂ ਤੇ ਬੱਚਿਆਂ ਤਕ ਇਹ ਤਕਨੀਕ ਪਹੁੰਚਾਉਣ ਦੇ ਟੀਚੇ 'ਤੇ ਕੰਮ ਕਰ ਰਹੀ ਹੈ। ਅਰਮਾਨ ਦੇ ਵਧਦੇ ਯਤਨਾਂ ਦਾ ਸਮਰਥਨ ਕਰ ਲਈ Google.org ਨੇ 5.30 ਲੱਖ ਡਾਲਰ ਦੀ ਵਾਧੂ ਰਕਮ ਦੇਣ ਦਾ ਫ਼ੈਸਲਾ ਕੀਤਾ ਹੈ, ਤਾਂ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨੀਕ ਨਾਲ ਔਰਤਾਂ ਤੇ ਬੱਚਿਆਂ ਦੀ ਮਦਦ ਕੀਤੀ ਜਾ ਸਕੇ।

ਗੂਗਲ ਆਰਟੀਫਿਸ਼ੀਅਲ ਇੰਟੈਲੀਜੈਂਸ ਭਾਰਤੀ ਗ਼ੈਰ-ਲਾਭਕਾਰੀ ਸੰਸਥਾਵਾਂ ਤੇ ਯੂਨੀਵਰਸਿਟੀਜ਼ ਨੂੰ ਜਨਤਕ ਸਿਹਤ, ਸੁਰੱਖਿਆ, ਖੇਤੀ ਤੇ ਸਿੱਖਿਆ ਦੇ ਖੇਤਰ 'ਚ ਵੱਡੀਆਂ ਚੁਣੌਤੀਆਂ ਹਲ ਕਰਨ ਵਿਚ ਮਦਦ ਕਰ ਰਿਹਾ ਹੈ। ਕੰਪਨੀ ਨੇ 2019 'ਚ ਗੂਗਲ ਰਿਸਰਚ ਇੰਡੀਆ, ਬੈਂਗਲੁਰੂ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਲੈਬ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ 2020 'ਚ ਗੂਗਲ ਨੇ ਏਆਈ ਫਾਰ ਸੋਸ਼ਲ ਗੁੱਡ ਦਾ ਐਲਾਨ ਕੀਤਾ।

Posted By: Seema Anand