ਨਵੀਂ ਦਿੱਲੀ, ਵਿਵੇਕ ਤਿਵਾੜੀ : ਅੱਖਾਂ ਦੀ ਖ਼ਤਰਨਾਕ ਬਿਮਾਰੀ ਗਲੂਕੋਮਾ ਦੀ ਜਾਂਚ ਲਈ ਹੁਣ ਤੁਹਾਨੂੰ ਪਰੇਸ਼ਾਨੀ ਹੋਣ ਦੀ ਲੋੜ ਨਹੀਂ ਹੈ। ਸਿੰਗਾਪੁਰ ਦੀ ਨਾਨਯਾਂਗ ਤਕਨੀਕੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਟੈਨ ਟੌਕ ਸੇਂਗ ਹਸਪਤਾਲ (TTSH) ਦੇ ਨਾਲ ਮਿਲ ਕੇ ਖਾਸ ਤਕਨੀਕ ਵਿਕਸਤ ਕੀਤੀ ਹੈ। ਇਸ ਤਕਨੀਕ ਜ਼ਰੀਏ ਸਿਰਫ਼ ਆਪਣਈਆਂ ਅੱਖਾਂ ਦੀ ਫੋਟੋ ਖਿੱਚ ਕੇ ਗਲੂਕੋਮਾ ਦਾ ਪਤਾ ਲਗਾਇਆ ਜਾ ਸਕਦਾ ਹੈ। ਇਹ ਤਕਨੀਕ ਆਰਟੀਫਿਸ਼ੀਅਲ ਇੰਟੈਲੀਜੈਂਸ (AI) 'ਤੇ ਕੰਮ ਕਰਦੀ ਹੈ। ਇਸ ਤਹਿਤ ਦੋ ਅਲੱਗ-ਅਲੱਗ ਕੈਮਰਿਆਂ ਦੀ ਮਦਦ ਨਾਲ ਅੱਖਾਂ ਦੀਆਂ ਤਸਵੀਰਾਂ ਲਈਆਂ ਜਾਂਦੀਆਂ ਹਨ।

ਇਸ ਤਕਨੀਕ ਤਹਿਤ ਖੱਬੇ ਅਤੇ ਸੱਜੇ ਪਾਸਿਓਂ ਅੱਖਾਂ ਦੀ 2D ਫੋਟੋ ਲਈ ਜਾਂਦੀ ਹੈ। ਇਨ੍ਹਾਂ ਜ਼ਰੀਏ ਵਿਗਿਆਨੀਆਂ ਨੇ 3D ਪਿਕਚਰ ਵਿਕਸਤ ਕੀਤੀ। ਵਿਗਿਆਨੀਆਂ ਵੱਲੋਂ ਤੈਅ ਕੀਤੇ ਗਏ ਇਕ ਯਕੀਨੀ ਐਲਗੋਰਿਦਮ ਜ਼ਰੀਏ ਇਸ ਤਸਵੀਰ ਜ਼ਰੀਏ ਗਲੂਕੋਮਾ ਦਾ ਪਤਾ ਲਗਾਇਆ ਜਾ ਸਕਿਆ। ਗਲੂਕੋਮਾ ਅੱਖਾਂ ਦੀ ਖਤਰਨਾਕ ਬਿਮਾਰੀ ਹੈ। ਸਮੇਂ ਸਿਰ ਇਲਾਜ ਨਾ ਹੋਣ 'ਤੇ ਅੱਖਾਂ ਦੀ ਰੋਸ਼ਨੀ ਵੀ ਚਲੀ ਜਾਂਦੀ ਹੈ। ਇਸ ਤਕਨੀਕ ਜ਼ਰੀਏ ਅੱਖਾਂ ਦੀ ਆਪਟੀਕ ਨਰਵ 'ਚ ਗਲੂਕੋਮਾ ਦਾ ਪਤਾ ਲਗਾਇਆ ਜਾਂਦਾ ਹੈ। ਇਸ ਤਕਨੀਕ ਜ਼ਰੀਏ ਵਿਗਿਆਨੀਆਂ ਨੂੰ ਗਲੂਕੋਮਾ ਦੇ ਮਰੀਜ਼ਾਂ ਦੀ ਜਾਂਚ ਵਿਚ 97 ਫ਼ੀਸਦ ਮਾਮਲਿਆਂ 'ਚ ਇਕਦਮ ਸਹੀ ਨਤੀਜੇ ਮਿਲੇ ਹਨ। ਇਕ ਰਿਪੋਰਟ ਮੁਤਾਬਕ ਦੁਨੀਆ 'ਚ 2020 'ਚ ਲਗਪਗ 76 ਮਿਲੀਅਨ ਗਲੂਕੋਮਾ ਦੇ ਮਰੀਜ਼ ਸਨ। ਇਨ੍ਹਾਂ ਦੀ ਗਿਣਤੀ 2040 'ਚ 11.8 ਮਿਲੀਅਨ ਤਕ ਪਹੁੰਚ ਸਕਦੀ ਹੈ।

ਪੀਜੀਆਈ ਚੰਡੀਗੜ੍ਹ ਦੇ ਡਾਕਟਰ ਸੁਰੇਂਦਰ ਪਾਂਡਵ ਕਹਿੰਦੇ ਹਨ ਕਨ ਗਲੂਕੋਮਾ ਅੱਖਾਂ ਦੀ ਇਕ ਅਜਿਹੀ ਬਿਮਾਰੀ ਹੈ ਜਿਸ ਦਾ ਪਤਾ ਸਮੇਂ ਸਿਰ ਪਤਾ ਲਗਾ ਸਕਣਾ ਬਹੁਤ ਮੁਸ਼ਕਲ ਹੁੰਦਾ ਹੈ। ਇਸ ਦੇ ਅਜਿਹੇ ਲੱਛਣ ਨਹੀਂ ਹੁੰਦੇ ਜਿਸ ਨੂੰ ਦੇਖ ਕੇ ਤੁਰੰਤ ਇਸ ਦੀ ਪਛਾਣ ਕੀਤੀ ਜਾ ਸਕੇ। ਉੱਥੇ ਹੀ ਇਸ ਬਿਮਾਰੀ ਦੀ ਪਛਾਣ ਲਈ ਮਾਹਿਰਾਂ ਦੀ ਜ਼ਰੂਰਤ ਵੀ ਹੁੰਦੀ ਹੈ। ਅਜਿਹੇ ਵਿਚ ਗਲੂਕੋਮਾ ਦੇ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ ਉਦੋਂ ਸ਼ੁਰੂ ਹੋ ਪਾਉਂਦਾ ਹੈ ਕਿ ਜਦੋਂ ਬਿਮਾਰੀ ਕਾਫੀ ਵਧ ਚੁੱਕੀ ਹੁੰਦੀ ਹੈ। ਅਜਿਹੇ ਵਿਚ ਇਸ ਬਿਮਾਰੀ ਦਾ ਪਤਾ ਲਗਾਉਣ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨੀਕ ਕਾਫੀ ਕਾਰਗਰ ਸਾਬਿਤ ਹੋ ਸਕਦੀ ਹੈ।

Nanyang Technological University ਦੇ ਵਿਗਿਆਨੀਆਂ ਮੁਤਾਬਕ ਇਸ ਤਕਨੀਕ ਦਾ ਫਾਇਦਾ ਅਜਿਹੇ ਇਲਾਕਿਆਂ ਨੂੰ ਵੱਡੇ ਪੱਧਰ 'ਤੇ ਮਿਲ ਸਕਦਾ ਹੈ ਜਿੱਥੇ ਅੱਖਾਂ ਦੇ ਰੋਗ ਮਾਹਿਰ ਦੀ ਸਹੂਲਤ ਉਪਲਬਧ ਨਾ ਹੋਵੇ। ਇਸਰਿਸਰਚ ਦੇ ਕੋ-ਆਰਥਰ ਡਾ. ਲਿਓਨਾਈ ਯਿਪੋ ਮੁਤਾਬਕ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ 'ਚ ਗਲੂਕੋਮਾ ਦੇ 90 ਫੀ਼ਸਦ ਤਕ ਮਰੀਜ਼ਾਂ ਦੀ ਸਮੇਂ ਸਿਰ ਜਾਂਚ ਨਹੀਂ ਹੁੰਦੀ ਤੇ ਸਮੇਂ ਸਿਰ ਇਲਾਜ ਹੀ ਨਹੀਂ ਮਿਲਦਾ। ਉੱਥੇ ਹੀ ਗਲੂਕੋਮਾ ਦੀ ਜਾਂਚ ਕਰਨ ਦੀਆਂ ਮਸ਼ੀਨਾਂ ਕਾਫੀ ਮਹਿੰਗੀਆਂ ਹਨ। ਅਜਿਹੇ ਵਿਚ ਛੋਟੀਆਂ ਥਾਵਾਂ 'ਤੇ ਮਰੀਜ਼ਾਂ ਦੀ ਵੱਡੇ ਪੱਧਰ 'ਤੇ ਜਾਂਚ ਕਰਨਾ ਆਸਾਨ ਨਹੀਂ। ਉਥੇ ਹੀ ਇਕ ਵਿਅਕਤੀ ਦੀ ਰੈਟੀਨਾ ਜਾਂਚ 'ਚ ਕਾਫੀ ਸਮਾਂ ਖਰਚ ਹੁੰਦਾ ਹੈ। ਅਜਿਹੇ ਵਿਚ ਏਆਈ ਤਕਨੀਕ ਮਰੀਜ਼ਾਂ ਨੂੰ ਕਾਫੀ ਫਾਇਦਾ ਪਹੁੰਚਾ ਸਕਦੀ ਹੈ।

ਐੱਨਟੀਯੂ ਸਕੂਲ ਆਫ ਇਲੈਕਟ੍ਰੀਕਲ ਐਂਡ ਇਲੈਕਟ੍ਰਾਨਿਕ ਇੰਜੀਨੀਅਰਿੰਗ ਦੇ ਐਸੋਸੀਏਸ਼ਨ ਪ੍ਰੋਫੈਸਰ ਤੇ ਇਸ ਸਟੱਡੀ ਦੇ ਲੀਡ ਆਰਥਰ ਵਾਂਗ ਲਿਪੋ ਮੁਤਾਬਕ ਮਸ਼ੀਨ ਲਰਨਿੰਗ ਤਕਨੀਕ ਜ਼ਰੀਏ ਸਾਡੀ ਟੀਮ ਨੇ ਖਾਸ ਸਕ੍ਰੀਨਿੰਗ ਮਾਡਲ ਡਿਵੈੱਲਪ ਕੀਤਾ ਹੈ। ਇਸ ਤਕਨੀਕਜ਼ਰੀਏ ਸਿਰਫ਼ ਅੱਖਾਂ ਦੀ ਤਸਵੀਰ ਤੋਂ ਬਿਮਾਰੀ ਦਾ ਪਤਾ ਲਗਾਇਆ ਜਾ ਸਕਦਾ ਹੈ। ਇਸ ਤਕਨੀਕ ਦੇ ਇਸਤੇਮਾਲ 'ਤੇ ophthamologists ਦੀ ਜ਼ਰੂਰਤ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਜਾਵੇਗੀ। ਹੁਣ ਤਕ ophthamologists ਅੱਖਾਂ ਦਾ ਪ੍ਰੈਸ਼ਰ ਕਈ ਤਰ੍ਹਾੰ ਨਾਲ ਨਾਪ ਕੇ ਇਸ ਬਿਮਾਰੀ ਦਾ ਪਤਾ ਲਗਾਉਂਦੇ ਸਨ।

ਲੀਡ ਆਰਥਰ ਵਾਂਗ ਲਿਪੋ ਮੁਤਾਬਕ ਇਸ ਏਆਈ ਤਕਨੀਕ ਜ਼ਰੀਏ ਮਿਲੇ ਨਤੀਜੇ ਜ਼ਬਰਦਸਤ ਸਨ। ਹਾਲਾਂਕਿ ਅਸੀਂ ਹੋਰ ਜ਼ਿਆਦਾ ਮਰੀਜ਼ਾਂ 'ਤੇ ਇਸ ਤਕਨੀਕ ਦਾ ਇਸਤੇਮਾਲ ਕਰ ਕੇ Algorithm ਨੂੰ ਹੋਰ ਬਿਹਤਰ ਬਣਾਉਣ ਲਈ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਮਾਡਲ ਨੇ ਸਾਬਿਤ ਕਰ ਦਿੱਤਾ ਹੈ AI ਤਕਨੀਕ ਦਾ ਵੱਖ-ਵੱਖ ਬਿਮਾਰੀਆਂ ਦੀ ਪਛਾਣ ਤੇ ਉਨ੍ਹਾਂ ਦੀ ਜਾਂਚ 'ਚ ਬਿਹਤਰ ਇਸਤੇਮਾਲ ਹੋ ਸਕਦਾ ਹੈ। ਇਹ ਕਾਫੀ ਸਸਤਾ ਵੀ ਹੋਵੇਗਾ। ਅਜਿਹੇ ਵਿਚ ਸਿਹਤ ਸੇਵਾਵਾਂ ਦੇ ਖੇਤਰ 'ਚ ਇਸ ਤਕਨੀਕ ਦਾ ਬਹੁਤ ਫਾਇਦਾ ਮਿਲ ਸਕਦਾ ਹੈ।

ਇਸ ਬਿਮਾਰੀ 'ਚ ਹੁੰਦੀ ਹੈ ਇਹ ਸਮੱਸਿਆ

ਅੱਖ ਅੰਦਰ ਤਰਲ ਪਦਾਰਥ ਹੁੰਦਾ ਹੈ। ਇਹ ਅੱਖਾਂ ਲਈ ਕਾਫੀ ਅਹਿਮ ਹੁੰਦਾ ਹੈ। ਇਹ ਆਪਣੇ-ਆਪ ਬਣਦਾ ਹੈ ਤੇ ਅਤਿ ਸੂਖਮ ਛੇਦ ਤੋਂ ਬਾਹਰ ਨਿਕਲਦਾ ਹੈ। ਕਈ ਵਾਰ ਤਰਲ ਪਦਾਰਥ ਨਿਕਲਣ ਬੰਦ ਹੋ ਜਾਂਦਾ ਹੈ ਜਿਸ ਨਾਲ ਦਿਮਾਗ਼ ਨੂੰ ਸੰਦੇਸ਼ ਭੇਜਣ ਵਾਲੀ ਆਪਟਿਕ ਨਰਵ 'ਤੇ ਦਬਾਅ ਵਧਦਾ ਹੀ ਚਲਾ ਜਾਂਦਾ ਹੈ। ਕਈ ਵਾਰ ਨਰਵ ਹੀ ਨੁਕਸਾਨੀ ਹੋ ਜਾਂਦੀ ਹੈ ਜਿਸ ਨੂੰ ਦੇਖਣ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ।

ਆਸਾਨੀ ਨਾਲ ਪਕੜ 'ਚ ਨਹੀਂ ਆਉਂਦੀ ਇਹ ਬਿਮਾਰੀ

ਨੇੱਤਰ ਰੋਗ ਮਾਹਿਰ ਮੁਤਾਬਕ ਗਲੂਕੋਮਾ 'ਚ ਕਿਸੇ ਤਰ੍ਹਾਂ ਦਾ ਕੋਈ ਦਰਦ ਨਹੀਂ ਹੁੰਦਾ। ਹੌਲੀ-ਹੌਲੀ ਰੋਸ਼ਨੀ ਹੀ ਖਰਾਬ ਹੋ ਜਾਂਦੀ ਹੈ। ਵਿਜ਼ੁਅਲ ਫੀਲਡ ਜ਼ਰੀਏ ਅੱਖਾਂ ਦੀ ਜਾਂਚ ਹੁੰਦੀ ਹੈ। ਇਸ ਤਹਿਤ ਸ਼ੁਰੂਆਤੀ ਲੱਛਣਾਂ 'ਚ ਅੱਖਾਂ ਤੋਂ ਸਾਹਮਣੇ ਤਾਂ ਸਹੀ ਦਿਸਦਾ ਹੈ ਪਰ ਸੱਜਾ ਤੇ ਖੱਬਾ ਪਾਸਾ ਪ੍ਰਭਾਵਿਤ ਹੋਣਾ ਸ਼ੁਰੂ ਹੋ ਜਾਂਦਾ ਹੈ।

ਕੀ ਹਨ ਲੱਛਣ

  • ਕਈ ਵਾਰ ਅੱਖਾਂ ਬਹੁਤ ਲਾਲ ਹੋ ਜਾਂਦੀਆਂ ਹਨ।
  • ਸਿਰ 'ਚ ਕਦੀ-ਕਦਾਈਂ ਤੇਜ਼ ਦਰਦ ਹੁੰਦਾ ਹੈ।
  • ਰੋਗੀ ਨੂੰ ਕਿਸੇ ਵੀ ਵਸਤੂ 'ਤੇ ਨਜ਼ਰ ਕੇਂਦ੍ਰਿਤ ਕਰਨ 'ਚ ਮੁਸ਼ਕਲ ਹੁੰਦੀ ਹੈ।
  • ਚਸ਼ਮੇ ਦਾ ਨੰਬਰ ਵਾਰ-ਵਾਰ ਬਦਲਦਾ ਹੈ।

ਮਹੱਤਵਪੂਰਨ ਅੰਕੜੇ

  • WHO ਮੁਤਾਬਕ, 4.5 ਮਿਲੀਅਨ ਲੋਕ ਦੁਨੀਆ ਭਰ ਵਿਚ ਗਲੂਕੋਮਾ ਦੇ ਚੱਲਦੇ ਆਪਣੀ ਅੱਖਾਂ ਦੀ ਰੋਸ਼ਨੀ ਗਵਾ ਚੁੱਕੇ ਹਨ
  • ਭਾਰਤ 'ਚ 1.2 ਮਿਲੀਅਨ ਲੋਕ ਗਲੂਕੋਮਾ ਕਾਰਨ ਆਪਣੀਆਂ ਅੱਖਾਂ ਦੀ ਰੋਸ਼ਨੀ ਗਵਾ ਚੁੱਕੇ ਹਨ
  • 90 ਫ਼ੀਸਦ ਤੋਂ ਜ਼ਿਆਦਾ ਮਾਮਲਿਆਂ 'ਚ ਗਲੂਕੋਮਾ ਦੀਆਂ ਬਿਮਾਰੀਆਂ ਦਾ ਪਤਾ ਸਮੇਂ ਸਿਰ ਨਹੀਂ ਲੱਗਦਾ
  • 60 ਸਾਲ ਤੋਂ ਜ਼ਿਆਦਾ ਦੀ ਉਮਰ 'ਚ ਇਸ ਬਿਮਾਰੀ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ
  • 2050 ਤਕ ਦੁਨੀਆ 'ਚ ਲਗਪਗ 1.5 ਬਿਲੀਅਨ ਲੋਕ ਜੋ ਦੁਨੀਆ ਦੀ ਗਿਣਤੀ ਦਾ 15.3% ਹੋਣਗੇ, ਉਨ੍ਹਾਂ ਵਿਚ ਗਲੂਕੋਮਾ ਪਾਇਆ ਜਾ ਸਕਦਾ ਹੈ।

Posted By: Seema Anand