ਜੇਐੱਨਐੱਨ, ਨਵੀਂ ਦਿੱਲੀ : ਗਲੂਕੋਮਾ (ਕਾਲਾ ਮੋਤੀਆ) ਇਕ ਅਜਿਹੀ ਬਿਮਾਰੀ ਹੈ ਜਿਸ ਦਾ ਖ਼ਤਰਾ ਆਮ ਤੌਰ 'ਤੇ 40 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਨੂੰ ਹੁੰਦਾ ਹੈ। ਹਾਲਾਂਕਿ ਕਈ ਮਾਮਲਿਆਂ 'ਚ ਘੱਟ ਉਮਰ 'ਚ ਵੀ ਇਹ ਬਿਮਾਰੀ ਹੋ ਸਕਦੀ ਹੈ। ਗਲੂਕੋਮਾ ਨੂੰ ਆਮ ਬੋਲਚਾਲ 'ਚ ਲੋਕ ਕਾਲਾ ਮੋਤੀਆ ਦੇ ਨਾਂ ਨਾਲ ਵੀ ਜਾਣਦੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ 'ਚ ਸਭ ਤੋਂ ਜ਼ਿਆਦਾ ਅੰਨ੍ਹੇਪਣ ਦੇ ਕਾਰਨਾਂ 'ਚ ਗਲੂਕੋਮਾ ਦਾ ਨੰਬਰ ਦੂਸਰਾ ਆਉਂਦਾ ਹੈ। ਆਮਤੌਰ 'ਤੇ ਗਲੂਕੋਮਾ ਦੇ ਮੁੱਢਲੇ ਲੱਛਣਾਂ ਨੂੰ ਪਛਾਣਨਾ ਮੁਸ਼ਕਿਲ ਹੁੰਦਾ ਹੈ ਪਰ ਜਿਉਂ-ਜਿਉਂ ਇਹ ਵਧਦਾ ਜਾਂਦਾ ਹੈ ਸਾਡੀਆਂ ਅੱਖਾਂ ਦੀ ਉਪਰੀ ਸਤ੍ਹਾ ਤੇ ਦੇਖਣ ਦੀ ਸਮਰੱਥਾ 'ਤੇ ਅਸਰ ਪਾਉਂਦਾ ਹੈ।

ਗਲੂਕੋਮਾ ਬਣ ਸਕਦਾ ਹੈ ਅੰਨ੍ਹੇਪਣ ਦਾ ਕਾਰਨ

ਕਈ ਵਾਰ ਕਾਲਾ ਮੋਤੀਆ ਵਧ ਜਾਂਦਾ ਹੈ ਤੇ ਨੌਬਤ ਅੰਨ੍ਹੇ ਹੋਣ ਤਕ ਪਹੁੰਚ ਜਾਂਦੀ ਹੈ। ਹਾਲਾਂਕਿ ਇਸ ਬਿਮਾਰੀ ਵੱਲ ਉਦੋਂ ਤਕ ਧਿਆਨ ਨਹੀਂ ਜਾਂਦਾ ਜਦੋਂ ਕਿ ਇਕ ਅੱਖ ਖ਼ਰਾਬ ਨਹੀਂ ਹੋ ਜਾਂਦੀ ਜਾਂ ਫਿਰ ਦਿਨ-ਪ੍ਰਤੀ-ਦਿਨ ਤੁਹਾਡੀ ਕਾਰਜਸਮਰੱਥਾ ਪ੍ਰਭਾਵਿਤ ਕਰਨ ਲਗੱਦ ਹੈ ਤੇ ਤੁਹਾਨੂੰ ਦੇਖਣ 'ਚ ਅਲੱਗ-ਅਲੱਗ ਤਰ੍ਹਾਂ ਦੀਆਂ ਸਮੱਸਿਆਵਾਂ ਆਉਣ ਲੱਗਦੀਆਂ ਹਨ। ਇਹ ਗੱਲ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਗਲੂਕੋਮਾ ਦੀ ਪਛਾਣ ਮੁੱਢਲੀ ਅਵਸਥਾ 'ਚ ਹੀ ਕਰ ਲਓ ਕਿਉਂਕਿ ਇਕ ਵਾਰ ਗਲੂਕੋਮਾ ਹੋਣ ਤੋਂ ਬਾਅਦ ਇਸ ਨੂੰ ਠੀਕ ਕਰਨਾ ਬੇਹੱਦ ਮੁਸ਼ਕਿਲ ਹੈ ਪਰ ਸਮਾਂ ਰਹਿੰਦੇ ਜੇਕਰ ਇਸ ਦੇ ਲੱਛਣਾਂ ਨੂੰ ਪਛਾਣ ਲਿਆ ਜਾਵੇ ਤਾਂ ਮਰੀਜ਼ ਨੂੰ ਨੇੱਤਰਹੀਣ ਹੋਣ ਤੋਂ ਬਚਾਇਆ ਜਾ ਸਕਦਾ ਹੈ।

ਸਾਲ 'ਚ ਇਕ ਵਾਰ ਜ਼ਰੂਰ ਕਰਵਾਓ ਅੱਖਾਂ ਦੀ ਜਾਂਚ

ਗਲੂਕੋਮਾ ਦਾ ਸ਼ੁਰੂਆਤੀ ਅਵਸਥਾ 'ਚ ਪਤਾ ਲਗਾਉਣ ਲਈ ਜ਼ਰੂਰੀ ਹੈ ਤੁਸੀਂ ਸਮੇਂ-ਸਮੇਂ 'ਤੇ ਅੱਖਾਂ ਦੀ ਜਾਂਚ ਕਰਵਾਓ ਤੇ 40 ਦੀ ਉਮਰ ਤੋਂ ਬਾਅਦ ਤੁਹਾਡੇ ਲਈ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਤੁਸੀਂ ਕਿਸੇ ਵਧੀਆਂ ਅੱਖਾਂ ਦਾ ਮਾਹਿਰ ਨੂੰ ਨਿਯਮਤ ਰੂਪ 'ਚ ਅੱਖਾਂ ਦੀ ਜਾਂਚ ਕਰਵਾਓ। ਨਿਯਮਤ ਜਾਂਚ ਦੌਰਾਨ ਤੁਹਾਨੂੰ ਵਿਜ਼ਨ ਟੈਸਟ ਵੀ ਕਰਵਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਆਈ ਪ੍ਰੈਸ਼ਰ ਮੈਜਰਮੈਂਟ ਤੇ ਘੱਟ ਰੋਸ਼ਨੀ 'ਚ ਅੱਖਾਂ ਦੇ ਰੈਟੀਨਾ, ਆਪਟਿਕ ਨਰਵ ਆਦਿ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਜੇਕਰ ਤੁਹਾਨੂੰ ਗਲੂਕੋਮਾ ਦਾ ਖਦਸ਼ਾ ਹੈ ਤਾਂ ਤੁਹਾਨੂੰ ਡਾਕਟਰ ਨਾਲ ਸਲਾਹ ਕਰ ਕੇ ਕੁਝ ਖ਼ਾਸ ਟੈਸਟ ਕਰਵਾਉਣੇ ਚਾਹੀਦੇ ਹਨ ਜਿਵੇਂ ਗੋਨੀਓਸਕੋਪੀ, ਕੰਪਿਊਟਰਾਈਜ਼ਡ ਫੀਲਡ ਟੈਸਟ, ਸੈਂਟਰਲ ਕਾਰਨੀਲ ਥਿੱਕਨੈੱਸ ਤੇ ਨਰਵ ਫਾਈਬਰ ਆਦਿ ਕਰਵਾਉਣੇ ਚਾਹੀਦੇ ਹਨ।

ਗਲੂਕੋਮਾ ਦਾ ਖ਼ਤਰਾ ਕਿਨ੍ਹਾਂ ਨੂੰ

ਹਾਲਾਂਕਿ ਗਲੂਕੋਮਾ ਕਿਸੇ ਵੀ ਉਮਰ ਹੋ ਸਕਦਾ ਹੈ ਪਰ ਆਮ ਤੌਰ 'ਤੇ ਇਹ 40 ਦੀ ਉਮਰ ਪਾਰਕ ਰ ਚੁੱਕੇ ਲੋਕਾਂ ਨੂੰ ਹੀ ਹੁੰਦਾ ਹੈ। ਕੁਝ ਪ੍ਰਮੁੱਖ ਕਾਰਨ ਹੈ ਜਿਨ੍ਹਾਂ ਨਾਲ ਗਲੂਕੋਮਾ ਦਾ ਖ਼ਤਰਾ ਵਧ ਸਕਦਾ ਹੈ। ਜੇਕਰ ਮਰੀਜ਼ ਇਨ੍ਹਾਂ ਵਿਚੋਂ ਕਿਸੇ ਇਕ ਕਾਰਨ 'ਚੋਂ ਗੁਜ਼ਰ ਚੁੱਕਾ ਹੋਵੇ ਤਾਂ ਉਸ ਨੂੰ ਨਿਯਮਤ ਜਾਂਚ ਕਰਵਾਉਣੀ ਚਾਹੀਦੀ ਹੈ ਤੇ ਸਮੇਂ-ਸਮੇਂ 'ਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

  • 40 ਤੋਂ ਜ਼ਿਆਦਾ ਦੀ ਉਮਰ
  • ਪਰਿਵਾਰ 'ਚ ਪਹਿਲੋਂ ਕਿਸੇ ਨੂੰ ਗਲੂਕੋਮਾ ਹੋਇਆ ਹੋਵੇ
  • ਡਾਇਬਟੀਜ਼ ਤੇ ਜ਼ਿਆਦਾ ਤਣਾਅ
  • ਅੱਖਾਂ 'ਚ ਪਹਿਲਾਂ ਕਦੀ ਜ਼ਖ਼ਮ ਹੋਇਆ ਹੋਵੇ ਜਾਂ ਕੋਈ ਜ਼ਖ਼ਮ ਰਿਹਾ ਹੋਵੇ
  • ਕਦੀ ਸਟੇਰਾਇਡ ਦਾ ਇਸਤੇਮਾਲ ਕੀਤਾ ਹੋਵੇ ਜਾਂ ਘੱਟ ਉਮਰ 'ਚ ਨਜ਼ਰ ਦੇ ਚਸ਼ਮੇ ਦੀ ਵਰਤੋਂ।

ਕੀ ਹੈ ਗਲੂਕੋਮਾ ਦਾ ਇਲਾਜ

ਗਲੂਕੋਮਾ ਦੇ ਇਲਾਜ ਲਈ ਜ਼ਿਆਦਾਤਰ ਆਈ ਡ੍ਰਾਪਸ ਦਾ ਇਸੇਤਮਾਲ ਕੀਤਾ ਜਾਂਦਾ ਹੈ ਜਿਸ ਨੂੰ ਰੋਜ਼ਾਨਾ ਜਾਂ ਫਿਰ ਲੰਬੇ ਸਮੇਂ ਤਕ ਵਰਤੋਂ 'ਚ ਲਿਆਂਦਾ ਜਾਂਦਾ ਹੈ। ਕੁਝ ਵਿਸ਼ੇਸ਼ ਹਾਲਾਤ 'ਚ ਗਲੂਕੋਮਾ ਲਈ ਸਰਜਰੀ ਦੀ ਜ਼ਰੂਰਤ ਵੀ ਪੈਂਦੀ ਹੈ। ਹਰ ਤਰ੍ਹਾਂ ਦੇ ਇਲਾਜ ਦਾ ਟੀਚਾ ਗਲੂਕੋਮਾ ਨੂੰ ਵਧਣ ਤੋਂ ਰੋਕਣਾ, ਇਸ ਦੌਰਾਨ ਹੋਏ ਅੱਖਾਂ ਦੇ ਨੁਕਸਾਨ ਨੂੰ ਠੀਕ ਕਰਨਾ ਤੇ ਇਲਾਜ ਇਸ ਤਰ੍ਹਾਂ ਕਰਨਾ ਕਿ ਇਹ ਦੁਬਾਰਾ ਨਾ ਪੈਦਾ ਹੋਵੇ।

Posted By: Seema Anand