ਅਜੋਕੇ ਇਨਸਾਨ ਦੀ ਜੀਵਨਸ਼ੈਲੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ। 10-12 ਘੰਟੇ ਕੰਮ 'ਚ ਰੁੱਝਿਆ ਰਹਿਣ ਕਰਕੇ ਉਸ ਨੂੰ ਆਪਣੀ ਸਿਹਤ ਦੀ ਜ਼ਰਾ ਵੀ ਪਰਵਾਹ ਨਹੀਂ। ਖਾਣਾ ਖਾਣ ਤੇ ਪਕਾਉਣ ਲਈ ਸਮਾਂ ਕੱਢਣਾ ਉਸ ਨੂੰ ਪਹਾੜ ਦੀ ਟੀਸੀ 'ਤੇ ਚੜ੍ਹਨ ਵਾਂਗ ਜਾਪਦਾ ਹੈ। ਆਪ ਖਾਣਾ ਬਣਾਉਣ ਦੀ ਬਜਾਏ ਬਾਜ਼ਾਰੀ ਖਾਣੇ ਨੂੰ ਤਰਜੀਹ ਦੇ ਕੇ ਉਹ ਆਪਣੀ ਤੇ ਪਰਿਵਾਰ ਦੀ ਸਿਹਤ ਨੂੰ ਵੀ ਖ਼ਤਰੇ 'ਚ ਪਾਉਣ ਲੱਗ ਪਿਆ ਹੈ ਪਰ ਜੋ ਤੰਦਰੁਸਤੀ ਘਰ ਦੀ ਰਸੋਈ 'ਚੋਂ ਮਿਲਦੀ ਹੈ, ਉਹ ਬਾਹਰਲੀਆਂ ਚੀਜ਼ਾਂ 'ਚੋਂ ਮਿਲਣਾ ਨਾਮੁਮਕਿਨ ਹੈ। ਉਹ ਤਾਂ ਪਤਾ ਨਹੀਂ ਕੀ-ਕੀ ਮਸਾਲੇ ਪਾ ਕੇ ਚੀਜ਼ ਤਾਂ ਸਵਾਦ ਬਣਾ ਦਿੰਦੇ ਹਨ, ਜਿਸ ਦਾ ਸਵਾਦ ਸਿਰਫ਼ ਜੀਭ ਤਕ ਹੀ ਰਹਿੰਦਾ ਹੈ। ਜਦੋਂ ਇਹ ਚੀਜ਼ਾਂ ਸਾਡੇ ਪੇਟ ਅੰਦਰ ਜਾਂਦੀਆਂ ਹਨ ਤਾਂ ਬਿਮਾਰੀਆਂ ਲਈ ਖ਼ਤਰੇ ਦੀ ਘੰਟੀ ਬਣਦੀਆਂ ਹਨ। ਬਾਜ਼ਾਰੀ ਚੀਜ਼ਾਂ 'ਚ ਕਈ ਅਜਿਹੇ ਖ਼ਤਰਨਾਕ ਕੈਮੀਕਲਜ਼ ਹੁੰਦੇ ਹਨ, ਜੋ ਕਿਸੇ ਖਾਣ ਵਾਲੀ ਚੀਜ਼ ਦਾ ਸਵਾਦ ਤਾਂ ਵਧਾ ਦਿੰਦੇ ਹਨ ਪਰ ਸਿਹਤ ਲਈ ਬਿਮਾਰੀਆਂ ਸਹੇੜਦੇ ਹਨ। ਕੰਪਨੀਆਂ ਵੀ ਵੱਧ ਮੁਨਾਫ਼ੇ ਲਈ ਕੈਮੀਕਲ-ਯੁਕਤ ਪਦਰਾਥ ਮਾਰਕੀਟ 'ਚ ਭੇਜ ਕੇ ਸਾਡੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਹਨ। ਕੈਮੀਕਲ-ਯੁਕਤ ਚੀਜ਼ਾਂ ਨੇ ਇਨਸਾਨ ਦਾ ਸਰੀਰ ਖੋਖਲਾ ਕਰ ਦਿੱਤਾ ਹੈ ਤੇ ਇਮਿਊਨਿਟੀ ਇੰਨੀ ਕਮਜ਼ੋਰ ਕਰ ਦਿੱਤੀ ਹੈ ਕਿ ਹਰ ਨਵੀਂ ਤੋਂ ਨਵੀਂ ਬਿਮਾਰੀ ਇਨਸਾਨ ਨੂੰ ਘੇਰ ਰਹੀ ਹੈ। ਇਨ੍ਹਾਂ 'ਚੋਂ ਹੀ ਇਕ ਬਿਮਾਰੀ ਹੈ ਪਲੇਟਲੈੱਟਸ ਦਾ ਘਟ ਜਾਣਾ, ਆਮ ਬੋਲਚਾਲ ਦੀ ਭਾਸ਼ਾ 'ਚ ਇਸ ਨੂੰ ਸੈੱਲ ਘਟਣਾ ਵੀ ਆਖਦੇ ਹਨ। ਡੇਂਗੂ ਬੁਖ਼ਾਰ ਜਾਂ ਕਿਸੇ ਵੀ ਗੰਭੀਰ ਬਿਮਾਰੀ ਦੌਰਾਨ ਸਾਡੇ ਸਰੀਰ ਵਿਚ ਪਲੇਟਲੈੱਟਸ ਦੀ ਕਮੀ ਆ ਸਕਦੀ ਹੈ।

ਜ਼ਿਆਦਾ ਸੈੱਲ ਘਟਣ 'ਤੇ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ। ਜਦੋਂ ਇਹ ਘਟਣ ਲਗਦੇ ਹਨ ਤਾਂ ਅਚਾਨਕ ਹੀ ਲੱਖਾਂ ਦੇ ਹਿਸਾਬ ਨਾਲ ਘਟਦੇ ਹਨ। ਇਨ੍ਹਾਂ ਦੀ ਸਹੀ ਮਾਤਰਾ ਡੇਢ ਲੱਖ 'ਤੇ ਸੁਰੱਖਿਅਤ ਮੰਨੀ ਗਈ ਹੈ। ਜਦੋਂ ਇਹ ਇਸ ਤੋਂ ਜ਼ਿਆਦਾ ਘਟ ਜਾਣ ਤੇ ਨੱਕ 'ਚੋਂ ਖ਼ੂਨ ਆਉਣ ਦੀ ਨੌਬਤ ਆ ਜਾਵੇ ਤਾਂ ਇਹ ਹਾਲਤ ਸਭ ਤੋਂ ਖ਼ਤਰਨਾਕ ਹੈ। ਪਲੇਟਲੈੱਟਸ ਖ਼ੂਨ 'ਚ ਥੱਕਾ ਬਣਾਉਣ ਵਾਲੀਆਂ ਕੌਸ਼ਿਕਾਵਾਂ ਜਾਂ ਸੈੱਲ ਹਨ, ਜੋ ਲਗਾਤਾਰ ਖ਼ਤਮ ਹੋ ਕੇ ਫਿਰ ਬਣਦੀਆਂ ਰਹਿੰਦੀਆਂ ਹਨ। ਇਹ ਕੌਸ਼ਿਕਾਵਾਂ 1 ਲੱਖ ਤੋਂ 3 ਲੱਖ ਤੀਕ ਹੁੰਦੀਆਂ ਹਨ। ਪਲੇਟਲੈੱਟਸ ਦਾ ਕੰਮ ਬਲੱਡ ਵਗਣ ਵਾਲੇ ਥੱਕੇ ਨੂੰ ਜਮਾਉਣਾ ਹੈ, ਭਾਵ ਵਗਦੇ ਖ਼ੂਨ ਨੂੰ ਰੋਕਣਾ ਹੈ। ਜਦੋਂ ਇਹ ਗਿਣਤੀ 30 ਹਜ਼ਾਰ ਤੋਂ ਘਟ ਜਾਂਦੀ ਹੈ ਤਾਂ ਨੱਕ, ਮੂੰਹ, ਕੰਨ, ਪਿਸ਼ਾਬ ਆਦਿ ਰਾਹੀਂ ਵੀ ਖ਼ੂਨ ਆਉਣ ਲਗਦਾ ਹੈ। ਸਰੀਰ 'ਤੇ ਬੈਂਗਨੀ ਦਾਗ਼ ਵੀ ਇਸੇ ਦੀ ਨਿਸ਼ਾਨੀ ਹੈ। 40 ਹਜ਼ਾਰ ਤੋਂ ਘੱਟ ਸੈੱਲ ਘਟਣ 'ਤੇ ਖ਼ੂਨ ਚੜ੍ਹਾਉਣਾ ਪੈਂਦਾ ਹੈ। ਆਯੁਰਵੈਦ 'ਚ ਜੇ ਇਨ੍ਹਾਂ ਪਲੇਟਲੈੱਟਸ ਦੇ ਇਲਾਜ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਘਰ 'ਚ ਗਲੋਅ ਦੀ ਵੇਲ ਜ਼ਰੂਰ ਲਾਉ, ਜੋ ਹਰ ਤਰ੍ਹਾਂ ਦੇ ਸੈੱਲ ਘਟਣ 'ਚ ਬਹੁਤ ਫ਼ਾਇਦੇਮੰਦ ਹੈ।

ਅੱਜ ਸਾਡੀ ਇਮਿਊਨਿਟੀ ਇੰਨੀ ਕਮਜ਼ੋਰ ਹੋ ਗਈ ਹੈ ਕਿ ਜਲਦੀ ਹੀ ਰੋਗਾਂ ਦੀ ਲਪੇਟ 'ਚ ਆ ਜਾਂਦੇ ਹਾਂ। ਇਮਿਊਨਿਟੀ ਦਾ ਅਰਥ ਹੈ ਰੋਗਾਂ ਨਾਲ ਲੜਨ ਦੀ ਸ਼ਕਤੀ। ਇਸ ਸ਼ਕਤੀ ਨੂੰ ਅਸੀਂ ਪੌਸ਼ਟਿਕ ਖ਼ੁਰਾਕ, ਕੁਦਰਤੀ ਜੜ੍ਹੀ-ਬੂਟੀਆਂ ਨਾਲ ਮਜ਼ਬੂਤ ਰੱਖ ਸਕਦੇ ਹਾਂ ਤੇ ਜਲਦੀ ਬਿਮਾਰ ਹੋਣ ਤੋਂ ਬਚ ਸਕਦੇ ਹਾਂ। ਆਓ, ਜਾਣਦੇ ਹਾਂ ਸੈੱਲ ਘਟਣ 'ਤੇ ਬਚਾਅ ਲਈ ਘਰੇਲੂ ਨੁਸਖ਼ਿਆਂ ਬਾਰੇ :

- ਗਲੋਅ ਦੇ ਚਾਰ-ਪੰਜ ਟੁਕੜੇ, ਪਪੀਤੇ ਦਾ ਪੱਤਾ, 5 ਪੱਤੇ ਤੁਲਸੀ ਨੂੰ ਪੀਸ ਕੇ 2 ਗਲਾਸ ਪਾਣੀ 'ਚ ਪਾ ਕੇ ਉਬਾਲੋ। ਜਦੋਂ ਇਕ ਗਲਾਸ ਪਾਣੀ ਰਹਿ ਜਾਵੇ ਤਾਂ ਇਸ ਨੂੰ ਪੀ ਲਵੋ।

- ਇਕ ਸ਼ਕਰਕੰਦੀ ਨੂੰ ਉਬਾਲ ਕੇ ਛਿੱਲ ਲਵੋ। ਇਕ ਗਲਾਸ ਦੁੱਧ 'ਚ ਕੇਲੇ ਤੇ ਸ਼ਕਰਕੰਦੀ ਦੇ ਟੁਕੜੇ ਕੱਟ ਕੇ ਪਾ ਦਿਓ ਤੇ ਇਸ ਦਾ ਸੇਵਨ ਕਰੋ। ਇਸ ਨਾਲ ਬਹੁਤ ਜਲਦੀ ਅਸਰ ਪੈਂਦਾ ਹੈ।

- ਇਕ ਗੋਲੀ ਸੰਜੀਵਨੀ ਵਟੀ, 1 ਗੋਲੀ ਗਲੋਅ ਘਣ ਵਟੀ, 2 ਗੋਲੀਆਂ ਸੁਦਰਸ਼ਨ ਵਟੀ ਮਿਲਾ ਕੇ ਦਿਨ 'ਚ ਤਿੰਨ ਵਾਰ ਖਾਓ। ਅੰਮ੍ਰਿਤਾਰਿਸ਼ਟ 3 ਚੱਮਚ ਇਕ ਗਲਾਸ ਪਾਣੀ 'ਚ ਮਿਲਾ ਕੇ ਰੋਜ਼ ਤਿੰਨ ਵਾਰ ਲਵੋ। ਸੇਬ, ਅਨਾਰ, ਕੀਵੀ ਫਲ, ਮੁਸੰਮੀ ਵੀ ਖਾਓ।

- ਗਲੋਅ ਦਾ ਸਤ, ਕਰੰਜ ਗਿਰੀ, ਕਾਲੀ ਮਿਰਚ, ਭੁੰਨੀ ਕੇ ਖਿੱਲ ਕੀਤੀ ਹੋਈ ਫਿਟਕਰੀ, ਅਸਲੀ ਬੰਸਲੋਚਨ 10-10 ਗ੍ਰਾਮ, ਮਿਸਰੀ 15 ਗ੍ਰਾਮ ਮਿਲਾ ਕੇ ਸਾਰਿਆਂ ਦਾ ਚੂਰਨ ਬਣਾ ਕੇ ਰੱਖ ਲਵੋ। 2-3 ਗ੍ਰਾਮ ਰੋਜ਼ ਪਾਣੀ ਨਾਲ ਲਵੋ।

- 'ਮਿਕਸ ਫਰੂਟ ਪਲੱਸ' ਘਟੇ ਹੋਏ ਸੈੱਲਾਂ ਨੂੰ ਬਹੁਤ ਜਲਦੀ ਪੂਰਾ ਕਰਦਾ ਹੈ। ਇਸ 'ਚ ਕੁਦਰਤੀ ਫਲ ਜਿਵੇਂ ਕੀਵੀ, ਪਪੀਤਾ, ਤੁਲਸੀ, ਗਲੋਅ ਦਾ ਰਸ ਆਦਿ ਪੈਂਦੇ ਹਨ। ਇਹ ਔਖਾ ਤਾਂ ਜ਼ਰੂਰ ਬਣਦਾ ਹੈ ਪਰ ਇਸ ਦੀ ਇਕ ਡੱਬੀ ਹੀ ਸੈੱਲ ਪੂਰੇ ਕਰ ਦਿੰਦੀ ਹੈ। ਕਦੇ ਵੀ ਸੈੱਲ ਘਟ ਜਾਣ ਤਾਂ ਇਸ ਦਾ ਸੇਵਨ ਜ਼ਰੂਰ ਕਰੋ। ਡਾਕਟਰਾਂ ਨੂੰ ਲੱਖਾਂ ਰੁਪਏ ਦੇਣ ਦੀ ਬਜਾਏ ਇਸ ਦੀ ਇਕ ਹੀ ਡੱਬੀ ਚਮਤਕਾਰ ਦਿਖਾਉਂਦੀ ਹੈ। ਇਸ ਕੁਦਰਤੀ ਦਵਾਈ ਨੂੰ ਘਰ ਜ਼ਰੂਰ ਰੱਖੋ, ਜੋ ਲਾਹੇਵੰਦ ਹੋਵੇਗੀ।

- ਵੈਦ ਬੀਕੇ ਸਿੰਘ

98726-10005

Posted By: Harjinder Sodhi