ਮਾਈਗ੍ਰੇਨ ਸਿਰ 'ਚ ਨਸਾਂ ਦੀ ਸੋਜ਼ਿਸ਼ ਤੋਂ ਪੈਦਾ ਹੁੰਦੀ ਹੈ। ਇਸ ਬਿਮਾਰੀ ਦੀ ਸਿਰ 'ਚ ਹਲਕੇ ਦਰਦ ਨਾਲ ਸ਼ੁਰੂਆਤ ਹੁੰਦੀ ਹੈ ਅਤੇ ਬਾਅਦ ਵਿਚ ਦਰਦ ਤੇਜ਼ ਹੋ ਜਾਂਦਾ ਹੈ। ਇਸ ਵਿਚ ਸਿਰ ਦੇ ਪਿਛਲੇ ਹਿੱਸੇ 'ਚ ਗਰਦਨ ਤੋਂ ਲੈ ਕੇ ਪੂਰੇ ਸਿਰ 'ਚ ਤੇਜ਼ ਦਰਦ ਹੁੰਦਾ ਹੈ ਤੇ ਉਲਟੀਆਂ ਵੀ ਆ ਸਕਦੀਆਂ ਹਨ। ਜਦੋਂ ਅਜਿਹਾ ਹੋਵੇ ਤਾਂ ਤੁਰੰਤ ਡਾਕਟਰ ਨੂੰ ਦਿਖਾਓ ਤੇ ਉਸ ਵੱਲੋਂ ਦੱਸੀਆਂ ਦਵਾਈਆਂ ਨਿਯਮਿਤ ਤੌਰ 'ਤੇ ਖਾਓ। ਮੈਡੀਕਲ ਨਿਗਰਾਨੀ 'ਚ ਰਹਿ ਕੇ ਅਤੇ ਜੀਵਨਸ਼ੈਲੀ 'ਚ ਤਬਦੀਲੀ ਲਿਆ ਕੇ ਇਸ ਰੋਗ ਨਾਲ ਸੌਖਿਆਂ ਨਿਪਟਿਆ ਜਾ ਸਕਦਾ ਹੈ।

ਇਲਾਜ ਤੇ ਸਾਵਧਾਨੀਆਂ

- ਮੌਸਮੀ ਤਬਦੀਲੀਆਂ ਦੌਰਾਨ ਖ਼ੁਦ ਨੂੰ ਬਚਾਓ।

- 6 ਤੋਂ 8 ਘੰਟੇ ਨੀਂਦ ਜ਼ਰੂਰ ਲਵੋ ਅਤੇ ਸਮੇਂ ਸਿਰ ਭੋਜਨ ਕਰੋ।

- ਯੋਗਾ ਜਾਂ ਸਵੇਰ ਦੀ ਸੈਰ ਕਰੋ।

- ਸਿਰ 'ਤੇ ਮਹਿੰਦੀ ਜਾਂ ਦਾਲਚੀਨੀ ਦਾ ਲੇਪ ਲਗਾਉਣ ਨਾਲ ਵੀ ਮਾਈਗ੍ਰੇਨ ਤੋਂ ਆਰਾਮ ਮਿਲਦਾ ਹੈ।

- ਮਾਈਗ੍ਰੇਨ ਹੋਣ 'ਤੇ ਆਰਾਮ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਰੌਸ਼ਨੀ ਤੇ ਤੇਜ਼ ਆਵਾਜ਼ ਤੋਂ ਦੂਰ ਰਹੋ।

- ਹਰੀਆਂ ਪੱਤੇਦਾਰ ਸਬਜ਼ੀਆਂ ਤੇ ਗਾਜਰ, ਪਾਲਕ, ਖੀਰਾ ਆਦਿ ਦੇ ਜੂਸ ਨੂੰ ਆਪਣੀ ਖ਼ੁਰਾਕ ਦਾ ਹਿੱਸਾ ਬਣਾਓ। ਮੌਸਮੀ ਫਲ ਤੇ ਸਬਜ਼ੀਆਂ ਹੀ ਖਾਓ।

- ਦਾਲਚੀਨੀ ਦਾ ਪਾਊਡਰ ਦਿਨ 'ਚ ਤਿੰਨ-ਚਾਰ ਵਾਰ ਖਾਣ ਨਾਲ ਦਰਦ ਤੋਂ ਆਰਾਮ ਮਿਲਦਾ ਹੈ।

Posted By: Harjinder Sodhi